ਟੀਮ ਇੰਡੀਆ ਦੇ ਨੌਜਵਾਨ ਖਿਡਾਰੀ ਆਪਣਾ ਵਧੀਆ ਪ੍ਰਦਰਸ਼ਨ ਕਰ ਕੇ ਟੀ-20 ਵਿਸ਼ਵ ਕੱਪ ਟੀਮ ਵਿੱਚ ਜਗ੍ਹਾ ਬਣਾਉਣ ਲਈ ਬੇਤਾਬ ਹਨ । ਸ਼੍ਰੀਲੰਕਾ ਖਿਲਾਫ ਸੀਮਤ ਓਵਰਾਂ ਦੇ 6 ਮੈਚਾਂ ਦੀ ਸੀਰੀਜ਼ ਰੋਮਾਂਚਕ ਹੋਣ ਦੀ ਸੰਭਾਵਨਾ ਹੈ, ਜਿਸ ਦੀ ਸ਼ੁਰੂਆਤ ਅੱਜ ਯਾਨੀ ਕਿ ਐਤਵਾਰ ਨੂੰ ਪਹਿਲੇ ਵਨਡੇ ਨਾਲ ਹੋਵੇਗੀ । ਇਹ ਮੈਚ ਕੋਲੰਬੋ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3.00 ਵਜੇ ਤੋਂ ਖੇਡਿਆ ਜਾਵੇਗਾ।
ਦਰਅਸਲ, ਸ੍ਰੀਲੰਕਾਈ ਟੀਮ ਵਿੱਚ ਕੋਵਿਡ-19 ਦੇ ਕੁਝ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਹ ਸੀਰੀਜ਼ ਪੰਜ ਦਿਨ ਦੇਰੀ ਨਾਲ ਸ਼ੁਰੂ ਹੋ ਰਹੀ ਹੈ। ਸੀਰੀਜ਼ ਵਿੱਚ 3 ਵਨਡੇ ਅਤੇ 3 ਹੀ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ । ਦਾਸੂਨ ਸ਼ਨਾਕਾ ਪਿਛਲੇ ਚਾਰ ਸਾਲਾਂ ਵਿੱਚ ਟੀਮ ਦੇ 10ਵੇਂ ਕਪਤਾਨ ਹੋਣਗੇ।
ਇਹ ਵੀ ਪੜ੍ਹੋ: ਚੰਡੀਗੜ੍ਹ ਪੁਲਿਸ ਦੀ ਸ਼ਰਮਨਾਕ ਕਾਰਵਾਈ- ਕਿਸਾਨ ਅੰਦੋਲਨ ਕਰਕੇ 13 ਸਾਲਾ ਬੱਚੇ ਨੂੰ ਲਿਆ ਹਿਰਾਸਤ ‘ਚ
ਉੱਥੇ ਹੀ ਭਾਰਤੀ ਟੀਮ ਵਿੱਚ ਪ੍ਰਿਥਵੀ ਸ਼ਾਅ, ਹਾਰਦਿਕ ਪੰਡਿਆ ਅਤੇ ਭੁਵਨੇਸ਼ਵਰ ਕੁਮਾਰ ਦੀ ਪਲੇਇੰਗ ਇਲੈਵਨ ਵਿੱਚ ਜਗ੍ਹਾ ਪੱਕੀ ਰਹੀ ਹੈ। ਟੀਮ ਵਿੱਚ ਨੰਬਰ ਤਿੰਨ ਲਈ ਦੇਵਦੱਤ ਪਡੀਕਲ ਤੇ ਰਿਤੁਰਾਜ ਗਾਇਕਵਾੜ ਦਾਅਵੇਦਾਰ ਹਨ। ਇਸ ਤੋਂ ਇਲਾਵਾ ਮਨੀਸ਼ ਪਾਂਡੇ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਵਿੱਚ ਛੇ ਖਿਡਾਰੀ ਅਜਿਹੇ ਹਨ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਮੈਚ ਨਹੀਂ ਖੇਡੇ ਹਨ, ਪਰ ਦ੍ਰਾਵਿੜ ਸਪੱਸ਼ਟ ਕਰ ਚੁੱਕੇ ਹਨ ਕਿ ਇਸ ਦੌਰੇ ਵਿੱਚ ਸਾਰਿਆਂ ਨੂੰ ਮੌਕਾ ਦੇਣਾ ਮੁਸ਼ਕਿਲ ਹੋਵੇਗਾ । ਨਵੇਂ ਖਿਡਾਰੀਆਂ ਵਿੱਚ ਸਪਿਨਰ ਵਰੁਣ ਚੱਕਰਵਰਤੀ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਚੇਤਨ ਸਕਾਰਿਆ ਟੀ-20 ਵਿਸ਼ਵ ਕੱਪ ਲਈ ਟੀਮ ਵਿੱਚ ਜਗ੍ਹਾ ਬਣਾਉਣ ਦੇ ਦਾਅਵੇਦਾਰਾਂ ਵਿੱਚ ਸ਼ਾਮਿਲ ਹਨ।
ਭਾਰਤ: ਸ਼ਿਖਰ ਧਵਨ (ਕਪਤਾਨ), ਪ੍ਰਿਥਵੀ ਸ਼ਾ, ਦੇਵਦੱਤ ਪਡਿਕਲ, ਰਿਤੂਰਾਜ ਗਾਇਕਵਾੜ, ਸੂਰਿਆਕੁਮਾਰ ਯਾਦਵ, ਮਨੀਸ਼ ਪਾਂਡੇ, ਨਿਤੀਸ਼ ਰਾਣਾ, ਈਸ਼ਾਨ ਕਿਸ਼ਨ (ਵਿਕਟਕੀਪਰ ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪਾਂਡਿਆ, ਕ੍ਰੂਨਲ ਪਾਂਡਿਆ, ਕ੍ਰਿਸ਼ਨੱਪਾ ਗੌਤਮ, ਯੁਜਵੇਂਦਰ ਚਹਿਲ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਰਾਹੁਲ ਚਾਹਰ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਚੇਤਨ ਸਕਾਰੀਆ, ਨਵਦੀਪ ਸੈਣੀ।
ਸ਼੍ਰੀਲੰਕਾ: ਦਾਸੂਨ ਸ਼ਾਨਾਕਾ (ਕਪਤਾਨ), ਧਨੰਜਯ ਡੀ ਸਿਲਵਾ (ਉਪ-ਕਪਤਾਨ), ਅਵਿਸ਼ਕਾ ਫਰਨਾਂਡੋ, ਭਾਨੁਕਾ ਰਾਜਪਕਸ਼ੇ, ਪਥੁਮ ਨਿਸ਼ਾਂਕਾ, ਚਰਿਤ ਅਸਲੰਕਾ, ਵੈਨਿੰਦੂ ਹਸਰੰਗਾ, ਆਸ਼ੇਨ ਬਾਂਦਰਾ, ਮਿਨੋਦ ਭਾਨੂਕਾ, ਲਹਿਰੂ ਉਦਾਰਾ, ਰਮੇਸ਼ ਮੈਂਡਿਸ, ਚਮਿਕਾ ਕਰੁਣਾਰਤਨੇ, ਅਕੀਲਾ ਧਨੰਜਯ, ਸ਼ਿਰਨ ਫਰਨਾਂਡੋ, ਧਨੰਜੈ ਲਕਸ਼ਨ, ਈਸ਼ਾਨ ਜਯਾਰਤਨੇ, ਪ੍ਰਵੀਨ ਜੈਵਿਕ੍ਰੇਮਾ, ਅਸਿਥਾ ਫਰਨਾਂਡੋ, ਕਸੂਨ ਰਜਿਤਾ, ਲਹਿਰੂ ਕੁਮਾਰਾ, ਈਸੁਰੁ ਉਦਾਨਾ।