ਭਾਰਤੀ ਕ੍ਰਿਕਟ ਟੀਮ ਦੇ ਲਈ ਅਗਲੇ 24 ਘੰਟੇ ਬਹੁਤ ਖਾਸ ਹਨ। ਇਸ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਚੋਣ ਕਮੇਟੀ ਨੂੰ ਦੋ ਵੱਡੇ ਫੈਸਲੇ ਲੈਣੇ ਹੋਣਗੇ । ਪਹਿਲਾ ਹੈ ਕਿ ਨਿਊਜ਼ੀਲੈਂਡ ਖਿਲਾਫ਼ ਅਗਲੀ ਘਰੇਲੂ ਸੀਰੀਜ਼ ਲਈ ਟੀਮ ਇੰਡੀਆ ਦੀ ਚੋਣ ਕਰਨਾ ਹੈ । ਇਸ ਵਿੱਚ ਵਨਡੇ ਅਤੇ ਟੀ-20 ਸੀਰੀਜ਼ ਲਈ ਟੀਮਾਂ ਦੀ ਚੋਣ ਕੀਤੀ ਜਾਵੇਗੀ, ਜਦਕਿ ਦੂਜਾ ਵੱਡਾ ਫੈਸਲਾ ਟੀ-20 ਇੰਟਰਨੈਸ਼ਨਲ ਵਿੱਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਰਗੇ ਕੁਝ ਸੀਨੀਅਰ ਖਿਡਾਰੀਆਂ ਦੇ ਭਵਿੱਖ ਨੂੰ ਲੈ ਕੇ ਹੋਵੇਗਾ । ਸ਼੍ਰੀਲੰਕਾ ਖਿਲਾਫ਼ ਜਾਰੀ ਵਨਡੇ ਸੀਰੀਜ਼ ਤੋਂ ਬਾਅਦ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਖਿਲਾਫ ਘਰੇਲੂ ਮੈਦਾਨ ‘ਤੇ ਵਨਡੇ ਅਤੇ ਟੀ-20 ਸੀਰੀਜ਼ ਖੇਡਣੀ ਹੈ।
ਇੱਕ ਰਿਪੋਰਟ ਵਿੱਚ ਬੀਸੀਸੀਆਈ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ ਵਿੱਚ ਵੱਡੇ ਬਦਲਾਅ ਹੋ ਸਕਦੇ ਹਨ। ਰੋਹਿਤ ਅਤੇ ਕੋਹਲੀ ਹੁਣ ਪੱਕੇ ਤੌਰ ‘ਤੇ ਟੀ-20 ਤੋਂ ਬਾਹਰ ਹੋ ਸਕਦੇ ਹਨ, ਜਦਕਿ ਨਵੇਂ ਕਪਤਾਨ ਦਾ ਐਲਾਨ ਹੋ ਸਕਦਾ ਹੈ। ਇਹ ਸਾਰੇ ਫੈਸਲੇ ਇਸ ਸਾਲ ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਅਤੇ ਟੈਸਟ ਚੈਂਪੀਅਨਸ਼ਿਪ ਨੂੰ ਧਿਆਨ ਵਿੱਚ ਰੱਖਦੇ ਹੋਏ ਲਏ ਜਾਣੇ ਹਨ।
ਬੀਸੀਸੀਆਈ ਅਧਿਕਾਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਉਨ੍ਹਾਂ ਨੂੰ ਨਿਊਜ਼ੀਲੈਂਡ ਸੀਰੀਜ਼ ਲਈ ਨਹੀਂ ਚੁਣਿਆ ਜਾਵੇਗਾ ਅਤੇ ਨਾ ਹੀ ਉਨ੍ਹਾਂ ਦੇ ਨਾਂ ‘ਤੇ ਵਿਚਾਰ ਕੀਤਾ ਜਾਵੇਗਾ। ਇਹ ਉਨ੍ਹਾਂ ਨੂੰ ਬਾਹਰ ਕੱਢਣ ਜਾਂ ਕਿਸੇ ਵੀ ਚੀਜ਼ ਬਾਰੇ ਨਹੀਂ ਹੈ, ਪਰ ਮੈਨੂੰ ਲਗਦਾ ਹੈ ਕਿ ਇਹ ਭਵਿੱਖ ਲਈ ਅੱਗੇ ਵਧਣ ਨੂੰ ਲੈ ਕੇ ਇੱਕ ਵੱਡਾ ਬਦਲਾਅ ਹੈ । ਆਖਰਕਾਰ, ਇਹ ਚੋਣਕਾਰਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਇਸ ਬਾਰੇ ਫੈਸਲਾ ਲੈਣ ਅਤੇ ਇਸ ਬਾਰੇ ਗੱਲ ਕਰਨ । ਉਨ੍ਹਾਂ ਕਿਹਾ ਕਿ ਚੇਤਨ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੂੰ ਨਿਊਜ਼ੀਲੈਂਡ ਸੀਰੀਜ਼ ਲਈ ਭਾਰਤੀ ਟੀਮ ਦੀ ਚੋਣ ਕਰਨੀ ਹੋਵੇਗੀ। ਵਨਡੇ ਟੀਮ ਵੀ ਲਗਭਗ ਉਸੇ ਤਰ੍ਹਾਂ ਦੀ ਹੋਵੇਗੀ ਜਿਵੇਂ ਸ਼੍ਰੀਲੰਕਾ ਸੀਰੀਜ਼ ਵਿੱਚ ਸੀ, ਜ਼ਿਆਦਾ ਬਦਲਾਅ ਨਹੀਂ ਹੋਣਗੇ । ਪਰ ਚੋਣਕਾਰ ਟੀ-20 ਸੀਰੀਜ਼ ਲਈ ਬਦਲਾਅ ਕਰ ਸਕਦੇ ਹਨ।
ਭਾਰਤੀ ਟੀਮ ਨੂੰ ਨਿਊਜ਼ੀਲੈਂਡ ਖਿਲਾਫ ਘਰੇਲੂ ਮੈਦਾਨ ‘ਤੇ ਤਿੰਨ ਵਨਡੇ ਅਤੇ ਸਿਰਫ ਤਿੰਨ ਟੀ-20 ਮੈਚ ਖੇਡਣੇ ਹਨ। ਕੀਵੀ ਟੀਮ 18 ਜਨਵਰੀ ਨੂੰ ਆਪਣਾ ਦੌਰਾ ਸ਼ੁਰੂ ਕਰੇਗੀ। ਇਸ ਦਿਨ ਸੀਰੀਜ਼ ਦਾ ਪਹਿਲਾ ਵਨਡੇ ਹੈਦਰਾਬਾਦ ਵਿੱਚ ਖੇਡਿਆ ਜਾਵੇਗਾ।
ਨਿਊਜ਼ੀਲੈਂਡ 2023 ਦਾ ਭਾਰਤ ਦੌਰਾ:
ਪਹਿਲਾ ਵਨਡੇ – 18 ਜਨਵਰੀ (ਹੈਦਰਾਬਾਦ)
ਦੂਜਾ ਵਨਡੇ – 21 ਜਨਵਰੀ (ਰਾਏਪੁਰ)
ਤੀਜਾ ਵਨਡੇ – 24 ਜਨਵਰੀ (ਇੰਦੌਰ)
ਪਹਿਲਾ ਟੀ-20 – 27 ਜਨਵਰੀ (ਰਾਂਚੀ)
ਦੂਜਾ ਟੀ-20 – 29 ਜਨਵਰੀ (ਲਖਨਊ)
ਤੀਜਾ ਟੀ-20 – 1 ਫਰਵਰੀ (ਅਹਿਮਦਾਬਾਦ)
ਵੀਡੀਓ ਲਈ ਕਲਿੱਕ ਕਰੋ -: