ਭਾਰਤੀ ਟੀਮ ਦੇ ਸਟਾਰ ਓਪਨਰ ਮਯੰਕ ਅਗਰਵਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਰਨਾਟਕ ਟੀਮ ਦੇ ਕਪਤਾਨ ਮਯੰਕ ਰਣਜੀਤ ਮੈਚ ਖੇਡ ਕੇ ਅਗਰਤਲਾ ਤੋਂ ਪਰਤ ਰਹੇ ਸਨ, ਇਸੇ ਦੌਰਾਨ ਏਅਰਪੋਰਟ ‘ਤੇ ਪਲੇਨ ਵਿਚ ਚੜ੍ਹਦੇ ਹੀ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ। ਉਨ੍ਹਾਂ ਦੇ ਮੂੰਹ ਤੇ ਗਲੇ ਵਿਚ ਤਕਲੀਫ ਹੋਣ ਲੱਗੀ।
ਇਸ ਦੇ ਬਾਅਦ ਮਯੰਕ ਨੂੰ ਤੁਰੰਤ ਹੀ ਅਗਰਤਲਾ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਰਿਪੋਰਟ ਮੁਤਾਬਕ ਮਯੰਕ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ ਤੇ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ।
ਦੱਸ ਦੇਈਏ ਕਿ ਮਯੰਕ ਅਗਰਵਾਲ ਨੇ ਹੁਣੇ ਜਿਹੇ ਤ੍ਰਿਪੁਰਾ ਖਿਲਾਫ 26 ਤੋਂ 29 ਜਨਵਰੀ ਦੇ ਵਿਚ ਅਗਰਤਲਾ ਵਿਚ ਮੈਚ ਖੇਡਿਆ ਸੀ ਜਿਸ ਵਿਚ ਉਨ੍ਹਾਂ ਨੇ 51 ਅਤੇ 17 ਦੌੜਾਂ ਦੀ ਪਾਰੀ ਖੇਡੀ ਸੀ।ਇਹ ਮੈਚ ਕਰਨਾਟਕ ਨੇ 29 ਦੌੜਾਂ ਤੋਂ ਜਿੱਤਿਆ ਸੀ। ਇਸ ਮੈਚ ਦੇ ਬਾਅਦ ਮਯੰਕ ਨੂੰ ਵਾਪਸ ਪਰਤਣਾ ਸੀ।
ਇਹ ਵੀ ਪੜ੍ਹੋ : ਜਨਮਦਿਨ ਤੋਂ ਇੱਕ ਦਿਨ ਪਹਿਲਾਂ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌ.ਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਮਯੰਕ ਨੂੰ ਅਗਰਤਲਾ ਤੋਂ ਦੁਪਹਿਰ 2.30 ਵਜੇ ਫਲਾਈਟ ਫੜਨੀ ਸੀ। ਉਹ ਫਲਾਈਟ ਵਿਚ ਬੈਠ ਵੀ ਗਏ ਸੀ ਪਰ ਇਸੇ ਦੌਰਾਨ ਉਨ੍ਹਾਂ ਨੇ ਗਲੇ ਵਿਚ ਕੁਝ ਦਿੱਕਤਾਂ ਹੋਣ ਲੱਗੀ।ਇਸ ਦੇ ਬਾਅਦ ਮਯੰਕ ਨੂੰ ਤੁਰੰਤ ਹੀ ਪਲੇਨ ਤੋਂ ਉਤਾਰਿਆ ਗਿਆ ਤੇ ਅਗਰਤਲਾ ਦੇ ਹਸਪਤਾਲ ਵਿਚ ਭਰਤੀ ਕਰਾਇਆ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੀ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਪਰ ਮਯੰਕ ਅਗਰਵਾਲ ਨਾਲ ਅਜਿਹਾ ਕਿਉਂ ਹੋਇਆ? ਇਸ ਦਾ ਪਤਾ ਨਹੀਂ ਲੱਗ ਸਕਿਆ ਹੈ।
ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”























