ਮੈਦਾਨ ਅਤੇ ਖੇਡ ਭਾਵੇਂ ਕੋਈ ਵੀ ਹੋਵੇ, ਜਦੋਂ ਵੀ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹੁੰਦੇ ਹਨ ਤਾਂ ਰੋਮਾਂਚ ਸਿਖਰਾਂ ‘ਤੇ ਹੁੰਦਾ ਹੈ। ਸ਼ੁੱਕਰਵਾਰ ਨੂੰ ਢਾਕਾ ‘ਚ ਵੀ ਅਜਿਹਾ ਹੀ ਕੁੱਝ ਦੇਖਣ ਨੂੰ ਮਿਲਿਆ ਹੈ।
ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਏਸ਼ੀਅਨ ਚੈਂਪੀਅਨਸ ਟਰਾਫੀ ਦੇ ਲੀਗ ਪੜਾਅ ਦੇ ਮੈਚ ‘ਚ ਪਾਕਿਸਤਾਨ ਨੂੰ 3-1 ਨਾਲ ਮਾਤ ਦਿੱਤੀ ਹੈ। ਢਾਕਾ ਵਿੱਚ ਹੋਏ ਇਸ ਮੈਚ ਵਿੱਚ ਭਾਰਤੀ ਟੀਮ ਸ਼ੁਰੂ ਤੋਂ ਹੀ ਹਮਲਾਵਰ ਖੇਡਦੀ ਨਜ਼ਰ ਆਈ ਅਤੇ ਟੀਮ ਨੂੰ ਇਸਦਾ ਫਾਇਦਾ ਵੀ ਮਿਲਿਆ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਨੂੰ ਲੈ ਕੇ BJP ਦੇ ਪੰਜਾਬ ਇੰਚਾਰਜ ਨੂੰ ਮਿਲੇ ਕੈਪਟਨ, ਕੀਤਾ ਵੱਡਾ ਐਲਾਨ
ਏਸ਼ਿਆਈ ਹਾਕੀ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਦੂਜੀ ਜਿੱਤ ਦਰਜ ਕੀਤੀ ਹੈ। ਓਲੰਪਿਕ ਕਾਂਸੀ ਤਮਗਾ ਜੇਤੂ ਟੀਮ ਨੇ ਗੁਆਂਢੀ ਦੇਸ਼ ਨੂੰ 3-1 ਨਾਲ ਹਰਾਇਆ ਹੈ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ ਦੋ ਅਤੇ ਅਕਾਸ਼ਦੀਪ ਸਿੰਘ ਨੇ ਇੱਕ ਗੋਲ ਕੀਤਾ। ਭਾਰਤੀ ਗੋਲਕੀਪਰ ਸੂਰਜ ਕਰਕਰੇ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਮੈਚ ਵਿੱਚ ਕਈ ਸ਼ਾਨਦਾਰ ਸੇਵ (ਗੋਲ ਬਚਾਏ) ਕੀਤੇ। ਭਾਰਤ ਨੇ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੋਰੀਆ ਖ਼ਿਲਾਫ਼ ਡਰਾਅ ਨਾਲ ਕੀਤੀ ਸੀ। ਇਸ ਤੋਂ ਬਾਅਦ ਦੂਜੇ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 9-0 ਨਾਲ ਹਰਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: