ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਟੈਸਟ ਕ੍ਰਿਕਟ ਵਿਚ ਟੀਮਾਂ ਦੀ ਤਾਜ਼ਾ ਰੈਂਕਿੰਗ ਜਾਰੀ ਕਰ ਦਿੱਤੀ ਹੈ। ਇੰਗਲੈਂਡ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ ਵਿਚ 4-1 ਨਾਲ ਜਿੱਤ ਦਰਜ ਕਰਨ ਦੇ ਬਾਅਦ ਟੀਮ ਇੰਡੀਆ ਟੈਸਟ ਕ੍ਰਿਕਟ ਦੀ ਦੁਨੀਆ ਦੀ ਨੰਬਰ 1 ਟੀਮ ਬਣ ਗਈ ਹੈ। ਵਨਡੇ ਤੇ ਟੀ-20 ਇੰਟਰਨੈਸ਼ਨਲ ਵਿਚ ਵੀ ਭਾਰਤੀ ਟੀਮ ਆਈਸੀਸੀ ਰੈਂਕਿੰਗ ਵਿਚ ਪਹਿਲੇ ਸਥਾਨ ‘ਤੇ ਹੈ। ਅਜਿਹੇ ਵਿਚ ਹੁਣ ਟੀਮ ਇੰਡੀਆ ਤਿੰਨੋਂ ਫਾਰਮੈਟ ਵਿਚ ਵਿਸ਼ਵ ਦੀ ਨੰਬਰ ਵਨ ਟੀਮ ਬਣ ਗਈ ਹੈ।
ਟੀਮ ਇੰਡੀਆ ਦੇ ਨਾਂ 4636 ਪੁਆਇੰਟਸ ਤੇ 122 ਰੇਟਿੰਗ ਹੈ। ਦੂਜੇ ਨੰਬਰ ‘ਤੇ ਮੌਜੂਦ ਆਸਟ੍ਰੇਲੀਆ ਦੀ 117 ਰੇਟਿੰਗ ਹੈ ਤੇ ਇੰਗਲੈਂਡ 111 ਰੇਟਿੰਗ ਦੇ ਨਾਲ ਤੀਜੇ ਤੇ ਨਿਊਜ਼ੀਲੈਂਡ 101 ਰੇਟਿੰਗ ਦੇ ਨਾਲ ਚੌਥੇ ਨੰਬਰ ‘ਤੇ ਹੈ। ਜੇਕਰ ਆਸਟ੍ਰੇਲੀਆਈ ਟੀਮ ਨਿਊਜ਼ੀਲੈਂਡ ਖਿਲਾਫ ਦੂਜਾ ਟੈਸਟ ਜਿੱਤ ਵੀ ਲੈਂਦੀ ਹੈ ਤਾਂ ਉਹ ਭਾਰਤ ਦੇ ਪਹਿਲੇ ਨੰਬਰ ਤੋਂ ਨਹੀਂ ਹਟ ਸਕੇਗੀ।
ਇੰਗਲੈਂਡ ਖਿਲਾਫ ਪੰਜਵਾਂ ਟੈਸਟ ਰੋਹਿਤ ਬ੍ਰਿਗੇਡ ਨੇ ਪਾਰੀ ਨੂੰ 64 ਦੌੜਾਂ ਨਾਲ ਜਿੱਤਿਆ। ਇਸ ਦੇ ਨਾਲ ਹੀ ਟੀਮ ਇੰਡੀਆ ਨੇ 5 ਮੈਚਾਂ ਦੀ ਸੀਰੀਜ 4-1 ਨਾਲ ਆਪਣੇ ਨਾਂ ਕੀਤੀ। ਇਸ ਦੇ ਨਾਲ ਹੀ ਟੀਮ ਇੰਡੀਆ ਵਰਲਡ ਟੈਸਟ ਚੈਂਪੀਅਨਸ਼ਿਪ ਦੀ ਪੁਆਇੰਟਸ ਟੇਬਲ ਵਿਚ ਵੀ ਪਹਿਲੇ ਨੰਬਰ ‘ਤੇ ਕਾਬਜ਼ ਹੈ। ਵਰਲਡ ਟੈਸਟ ਚੈਂਪੀਅਨਸ਼ਿਪ ਵਿਚ ਭਾਰਤੀ ਟੀਮ ਦੇ 74 ਅੰਕ ਹਨ। ਉਥੇ ਉਸ ਦਾ ਜਿੱਤ ਪ੍ਰਤੀਸ਼ਤ 68.51 ਹੈ।
ਇਹ ਵੀ ਪੜ੍ਹੋ : ਆਸਮਾਨ ਛੂਹਣ ਲੱਗੀਆਂ ਸੋਨੇ ਦੀਆਂ ਕੀਮਤਾਂ ! ਚਾਂਦੀ ਦੇ ਭਾਅ ‘ਚ ਵੀ ਹੋਇਆ ਵਾਧਾ, ਜਾਣੋ ਨਵੇਂ ਰੇਟ
ਜ਼ਿਕਰਯੋਗ ਹੈ ਕਿ ਹੁਣ ਟੀਮ ਇੰਡੀਆ ਤਿੰਨੋਂ ਫਾਰਮੇਟ ਵਿਚ ਦੁਨੀਆ ਦੀ ਨੰਬਰ ਵਨ ਟੀਮ ਬਣ ਗਈ ਹੈ। ਵਨਡੇ ਵਿਚ ਟੀਮ ਇੰਡੀਆ ਦੇ 121 ਰੇਟਿੰਗ ਅੰਕ ਹਨ। ਦੂਜੇ ਨੰਬਰ ‘ਤੇ ਮੌਜੂਦ ਆਸਟ੍ਰੇਲੀਆ ਦੇ 118 ਰੇਟਿੰਗ ਅੰਕ ਹੈ। 110 ਰੇਟਿੰਗ ਪੁਆਇੰਟ ਦੇ ਨਾਲ ਦੱਖਣੀ ਅਫਰੀਕਾ ਤੀਜੇ ਨੰਬਰ ਉਤੇ ਹੈ। ਇਸ ਤੋਂ ਇਲਾਵਾ ਟੀ-20 ਇੰਟਰਨੈਸ਼ਨਲ ਵਿਚ ਵੀ ਭਾਰਤੀ ਟੀਮ ਸਿਖਰ ‘ਤੇ ਹੈ। ਟੀ-20 ਇੰਟਰਨੈਸ਼ਨਲ ਵਿਚ ਟੀਮ ਇੰਡੀਆ ਦੇ 266 ਰੇਟਿੰਗ ਪੁਆਇੰਟ ਹਨ। ਦੂਜੇ ਨੰਬਰ ‘ਤੇ ਮੌਜੂਦ ਇੰਗਲੈਂਡ ਦੇ 256 ਰੇਟਿੰਗ ਅੰਕ ਹਨ।
ਵੀਡੀਓ ਲਈ ਕਲਿੱਕ ਕਰੋ -: