ਭਾਰਤੀ ਮਹਿਲਾ ਹਾਕੀ ਟੀਮ ਨੇ ਪੂਲ ਸਟੇਜ ਦੇ ਆਪਣੇ ਆਖਰੀ ਮੈਚ ਵਿੱਚ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾ ਦਿੱਤਾ ਹੈ । ਇਸ ਨਾਲ ਟੀਮ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਹਨ ।
ਆਇਰਲੈਂਡ ਅਤੇ ਗ੍ਰੇਟ ਬ੍ਰਿਟੇਨ ਵਿਚਾਲੇ ਹੋਣ ਵਾਲੇ ਪੂਲ-A ਮੈਚ ਤੋਂ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਦਾ ਫੈਸਲਾ ਹੋਵੇਗਾ । ਉੱਥੇ ਹੀ ਭਾਰਤ ਲਈ ਵੰਦਨਾ ਕਟਾਰੀਆ ਨੇ 3 ਗੋਲ ਕੀਤੇ । ਵੰਦਨਾ ਓਲੰਪਿਕ ਮੈਚ ਵਿੱਚ ਗੋਲ ਕਰਨ ਦੀ ਹੈਟ੍ਰਿਕ ਬਣਾਉਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਹਾਕੀ ਖਿਡਾਰਨ ਬਣ ਗਈ ਹੈ ।
ਇਹ ਵੀ ਪੜ੍ਹੋ: ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ BJP ਨੇਤਾ ਦੇ ਪਾੜੇ ਕੱਪੜੇ
ਦਰਅਸਲ, ਭਾਰਤੀ ਮਹਿਲਾ ਟੀਮ ਨੇ ਇਸ ਮੁਕਾਬਲੇ ਵਿੱਚ ਹਮਲਾਵਰ ਢੰਗ ਨਾਲ ਸ਼ੁਰੂਆਤ ਕੀਤੀ। ਮੈਚ ਦੇ ਚੌਥੇ ਮਿੰਟ ਵਿੱਚ ਹੀ ਨਵਨੀਤ ਕੌਰ ਦੇ ਪਾਸ ‘ਤੇ ਵੰਦਨਾ ਨੇ ਗੋਲ ਦਾਗ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ। ਪਹਿਲਾ ਕੁਆਰਟਰ ਖਤਮ ਹੋਣ ਤੋਂ ਪਹਿਲਾਂ ਦੱਖਣੀ ਅਫਰੀਕਾ ਟੀਮ ਨੇ ਗੋਲ ਕਰ ਕੇ ਬਰਾਬਰੀ ਕਰ ਲਈ। ਜਿਸ ਤੋਂ ਬਾਅਦ ਦੂਜੇ ਕੁਆਰਟਰ ਵਿੱਚ ਵੰਦਨਾ ਨੇ ਇੱਕ ਹੋਰ ਗੋਲ ਕਰ ਕੇ ਟੀਮ ਨੂੰ ਮੁੜ 2-1 ਨਾਲ ਅੱਗੇ ਕਰ ਦਿੱਤਾ।
ਜਿਸ ਤੋਂ ਬਾਅਦ ਦੱਖਣੀ ਅਫ੍ਰੀਕਾ ਨੇ ਮੁੜ ਦੂਜੇ ਕੁਆਰਟਰ ਦੇ ਆਖਰੀ ਮਿੰਟ ਵਿੱਚ ਗੋਲ ਕਰ ਕੇ 2-2 ਦੀ ਬਰਾਬਰੀ ਕਰ ਲਈ। ਤੀਜੇ ਕੁਆਰਟਰ ਵਿੱਚ ਭਾਰਤ ਦੇ ਇੱਕ ਹੋਰ ਗੋਲ ਦਾਗਣ ਤੋਂ ਬਾਅਦ ਦੱਖਣੀ ਅਫਰੀਕਾ ਨੇ ਮੁੜ 3-3 ਨਾਲ ਬਰਾਬਰੀ ਕਰ ਦਿੱਤੀ। ਇਸ ਤੋਂ ਬਾਅਦ ਵੰਦਨਾ ਨੇ 49ਵੇਂ ਮਿੰਟ ਵਿੱਚ ਆਪਣਾ ਤੀਜਾ ਤੇ ਟੀਮ ਲਈ ਚੌਥਾ ਗੋਲ ਕਰ ਕੇ ਭਾਰਤ ਨੂੰ ਜਿੱਤ ਦਿਵਾਈ।
ਇਹ ਵੀ ਪੜ੍ਹੋ: ਭਾਰੀ ਮੀਂਹ ਕਾਰਨ ਲੈਂਡਸਲਾਈਡ, ਰੇਲਵੇ ਸੁਰੰਗ ‘ਚ ਕੰਮ ਕਰ ਰਹੇ ਮਜ਼ਦੂਰ ਪਾਣੀ ‘ਚ ਰੁੜ੍ਹੇ, ਇੱਕ ਦੀ ਮੌਤ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟੋਕਿਓ ਓਲੰਪਿਕ ਦੇ 9ਵੇਂ ਦਿਨ ਡਿਸਕਸ ਥ੍ਰੋ ਵਿੱਚ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਨੇ 64 ਮੀਟਰ ਦਾ ਥਰੋਅ ਕਰਦਿਆਂ ਹੋਇਆਂ ਫਾਈਨਲ ਲਈ ਕੁਆਲੀਫਾਈ ਕੀਤਾ ।