ਭਾਰਤ ਦੀਆਂ ਕੁੜੀਆਂ ਨੇ ਆਖਿਰਕਾਰ 47 ਸਾਲ ਦੇ ਲੰਬੇ ਇੰਤਜ਼ਾਰ ਦੇ ਬਾਅਦ ਇਤਿਹਾਸ ਰਚ ਦਿੱਤਾ। ਵੂਮੈਨਸ ਇੰਡੀਆ ਨੇ ਫਾਈਨਲ ਵਿਚ ਸਾਊਥ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਵਨਡੇ ਵਰਲਡ ਕੱਪ ਦਾ ਖਿਤਾਬ ਜਿੱਤਿਆ। 87 ਦੌੜਾਂ ਬਣਾਉਣ ਦੇ ਬਾਅਦ 2 ਅਹਿਮ ਵਿਕਟਾਂ ਲੈਣ ਵਾਲੀ 21 ਸਾਲ ਦੀ ਸ਼ੇਫਾਲੀ ਵਰਮਾ ਪਲੇਅਰ ਆਫ ਦਿ ਫਾਈਨਲ ਰਹੀ।
PM ਮੋਦੀ ਨੇ ਭਾਰਤੀ ਮਹਿਲਾ ਟੀਮ ਨੂੰ ਵਨਡੇ ਵਿਸ਼ਵ ਕੱਪ ਜਿੱਤਣ ‘ਤੇ ਵਧਾਈ ਦਿੱਤੀ । ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ “ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ‘ਚ ਭਾਰਤੀ ਟੀਮ ਦੀ ਸ਼ਾਨਦਾਰ ਜਿੱਤ ਟੀਮ ਨੇ ਪੂਰੇ ਟੂਰਨਾਮੈਂਟ ‘ਚ ਬੇਮਿਸਾਲ ਟੀਮ ਵਰਕ ਤੇ ਦ੍ਰਿੜਤਾ ਦਿਖਾਈ। ਇਹ ਇਤਿਹਾਸਿਕ ਜਿੱਤ ਭਵਿੱਖ ਦੀ ਚੈਂਪੀਅਨ ਟੀਮਾਂ ਨੂੰ ਖੇਡਾਂ ‘ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰੇਗੀ।”
DY ਪਾਟਿਲ ਸਟੇਡੀਅਮ ਵਿਚ ਸਾਊਥ ਅਫਰੀਕਾ ਨੇ ਬਾਲਿੰਗ ਚੁਣੀ। ਭਾਰਤ ਨੇ 7 ਵਿਕਟਾਂ ਗੁਆ ਕੇ 298 ਦੌੜਾਂ ਬਣਾਈਆਂ। ਸ਼ੇਫਾਲੀ ਨੇ 87, ਦੀਪਤੀ ਸ਼ਰਮਾ ਨੇ 58, ਸਮ੍ਰਿਤੀ ਮੰਧਾਨਾ ਨੇ 45 ਤੇ ਰਿਚਾ ਘੋਸ਼ ਨੇ 34 ਦੌੜਾਂ ਦੀ ਪਾਰੀ ਖੇਡੀ। ਵੱਡੇ ਟਾਰਗੈੱਟ ਸਾਹਮਣੇ ਸਾਊਥ ਅਫਰੀਕਾ ਟੀਮ 246 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਕਪਤਾਨ ਲੌਰਾ ਵੋਲਵਾਰਟ ਨੇ ਲਗਾਤਾਰ ਦੂਜਾ ਸੈਂਕੜਾ ਲਗਾਇਆ ਪਰ ਟੀਮ ਨੂੰ ਜਿਤ ਦਿਵਾਉਣ ਤੋਂ ਪਹਿਲਾਂ ਹੀ ਆਊਟ ਹੋ ਗਈ। ਭਾਰਤ ਤੋਂ ਪਾਰਟ ਟਾਈਮ ਆਫ ਸਪਿਨਰ ਸ਼ੇਫਾਲੀ ਵਰਮਾ ਨੇ 2 ਵਿਕਟਾਂ ਲੈ ਕੇ ਮੈਚ ਪਲਟਿਆ। ਦੂਜੇ ਪਾਸੇ ਦੀਪਤੀ ਸ਼ਰਮਾ ਨੇ 5 ਵਿਕਟਾਂ ਲੈ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਦੀਪਤੀ ਪਲੇਅਰ ਆਫ ਦਿ ਟੂਰਨਾਮੈਂਟ ਚੁਣੀ ਗਈ।
ਵੂਮੈਨਸ ਵਨਡੇ ਵਰਲਡ ਕੱਪ ਦੀ ਸ਼ੁਰੂਆਤ 52 ਸਾਲ ਪਹਿਲਾਂ 1972 ਵਿਚ ਹੋਈ ਸੀ ਉਦੋਂ ਭਾਰਤ ਨੇ ਹਿੱਸਾ ਨਹੀਂ ਲਿਆ ਸੀ। 1979 ਵਿਚ ਇੰਡੀਆ ਵੂਮੈਨਸ ਨੇ ਡਾਇਨਾ ਐਡਲਟੀ ਦੀ ਕਪਤਾਨੀ ਵਿਚ ਪਹਿਲੀ ਵਾਰ ਟੂਰਨਾਮੈਂਟ ਵਿਚ ਹਿੱਸਾ ਲਿਆ। ਉਦੋਂ ਤੋਂ ਟੀਮ ਨੂੰ ਪਹਿਲਾ ਟਾਈਟਲ ਜਿੱਤਣ ਵਿਚ 47 ਸਾਲ ਲੱਗ ਗਏ। 2005 ਵਿਚ ਟੀਮ ਇੰਡੀਆ ਪਹਿਲੀ ਵਾਰ ਫਾਈਨਲ ਵਿਚ ਪਹੁੰਚੀ ਪਰ ਆਸਟ੍ਰੇਲੀਆ ਤੋਂਹਾਰ ਗਈ। 2017 ਵਿਚ ਭਾਰਤ ਨੇ ਆਸਟ੍ਰੇਲੀਆ ਨੂੰ ਹੀ ਸੈਮੀਫਾਈਨਲ ਵਿਚ ਹਰਾ ਕੇ ਫਾਈਨਲ ਵਿਚ ਐਂਟਰੀ ਲਈ ਪਰ ਇੰਗਲੈਂਡ ਨੇ ਫਾਈਨਲ ਹਰਾ ਦਿੱਤਾ। 2025 ਵਿਚ ਟੀਮ ਨੇ ਇਕ ਵਾਰ ਫਿਰ ਆਸਟ੍ਰੇਲੀਆ ਨੂੰ ਸੈਮੀਫਾਈਨਲ ਹਰਾਇਆ ਪਰ ਇਸ ਵਾਰ ਫਾਈਨਲ ਵਿਚ ਸਾਊਥ ਅਫਰੀਕਾ ਨੂੰ ਹਰਾ ਕੇ ਟਰਾਫੀ ਜਿੱਤ ਲਈ।
ਦੱਸ ਦੇਈਏ ਕਿ ਇੰਡੀਆ ਵੂਮੈਨਸ ਸੀਨੀਅਰ ਟੀਮ ਦੀ ਇਹ ਕਿਸੇ ਵੀ ਫਾਰਮੇਟ ਵਿਚ ਪਹਿਲੀ ਆਈਸੀਸੀ ਟਰਾਫੀ ਰਹੀ। ਟੀਮ ਇਕ ਵਾਰ ਟੀ-20 ਵਰਲਡ ਕੱਪ ਦੇ ਫਾਈਨਲ ਵਿਚ ਵੀ ਹਾਰ ਚੁੱਕੀ ਹੈ। ਵੂਮੈਨਸ ਵਨਡੇ ਵਰਲਡ ਕੱਪ ਵਿਚ 25 ਸਾਲ ਬਾਅਦ ਨਵੀਂ ਟੀਮ ਚੈਂਪੀਅਨ ਬਣੀ। 2000 ਵਿਚ ਆਖਰੀ ਵਾਰ ਨਿਊਜ਼ੀਲੈਂਡ ਨੇ ਖਿਤਾਬ ਜਿੱਤਿਆ ਸੀ। ਇਸ ਤੋਂ ਇਲਾਵਾ 7 ਵਾਰ ਆਸਟ੍ਰੇਲੀਆ ਤੇ 4 ਵਾਰ ਇੰਗਲੈਂਡ ਹੀ ਚੈਂਪੀਅਨ ਬਣੀ।
ਵੀਡੀਓ ਲਈ ਕਲਿੱਕ ਕਰੋ -:
























