ਅੰਤਰਰਾਸ਼ਟਰੀ ਕਬੱਡੀ ਕੋਚ ਤੇ ਕਬੱਡੀ ਖਿਡਾਰੀ ਦੇਵੀ ਦਿਆਲ ਸ਼ਰਮਾ ਦੇ ਦੇਹਾਂਤ ਦੀ ਖਬਰ ਨਾਲ ਪੰਜਾਬ ਦੇ ਖੇਡ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਉਹ 76 ਸਾਲ ਦੇ ਸਨ ਤੇ ਉਨ੍ਹਾਂ ਨੇ ਫੋਰਟਿਸ ਹਸਪਤਾਲ ਲੁਧਿਆਣਾ ਵਿਚ ਆਖਰੀ ਸਾਹ ਲਏ। ਪੂਰੀ ਦੁਨੀਆ ਵਿਚ ਕਬੱਡੀ ਦਾ ਨਾਂ ਚਮਕਾਉਣ ਵਾਲੇ ਦੇਵੀ ਦਿਆਲ ਸ਼ਰਮਾ ਅਖੀਰ ਤੱਕ ਕਬੱਡੀ ਨਾਲ ਜੁੜੇ ਰਹੇ।
14 ਜਨਵਰੀ ਨੂੰ ਅਚਾਨਕ ਡਾਇਬਟੀਜ਼ ਵਧਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਅੱਜ ਸਵੇਰੇ ਉਨ੍ਹਾਂ ਦੀ ਧੀ ਉਨ੍ਹਾਂ ਨੂੰ ਮਿਲਣ ਵਿਦੇਸ਼ ਤੋਂ ਹਸਪਤਾਲ ਪਹੁੰਚੀ ਸੀ। ਦੇਵੀ ਦਿਆਲ ਸ਼ਰਮਾ ਅਖੀਰ ਤੱਕ ਕਬੱਡੀ ਨੂੰ ਉਤਸ਼ਾਹਿਤ ਕਰਨ ਵਿਚ ਲੱਗੇ ਰਹੇ। ਉਨ੍ਹਾਂ ਨੇ ਆਪਣੇ ਪੁੱਤਰ ਅਲੰਕਾਰ ਟੋਨੀ ਦੀ ਯਾਦ ਵਿਚ ਨਵੇਂ ਕਬੱਡੀ ਖਿਡਾਰੀਆਂ ਨੂੰ ਟ੍ਰੇਂਡ ਕਰਨ ਦੇ ਮੁਫਤ ਟ੍ਰੇਨਿੰਗ ਦੇਣ ਲਈ ਪਿੰਡ ਵਿਚ ਇਕ ਅਕਾਦਮੀ ਵੀ ਖੋਲ੍ਹੀ ਸੀ।
ਇਹ ਵੀ ਪੜ੍ਹੋ : ਜਾਪਾਨ ਏਅਰਪੋਰਟ ‘ਤੇ ਫਿਰ ਹੋਇਆ ਹਾ/ਦਸਾ, ਰਨਵੇ ‘ਤੇ ਟਕਰਾਏ ਜਹਾਜ਼, 15 ਦਿਨ ਦੇ ਅੰਦਰ ਦੂਜੀ ਘਟਨਾ
ਉਨ੍ਹਾਂ ਨੂੰ ਪੰਜਾਬ ਦੀ ਖੇਡ ਕਬੱਡੀ ਦੇ ਭੀਸ਼ਮ ਪਿਤਾਮਾਹ ਵਜੋਂ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਆਪਣੇ ਜੀਵਨ ਵਿਚ ਭਾਰਤ-ਪਾਕਿਸਤਾਨ ਕਬੱਡੀ ਮੈਚ ਦੌਰਾਨ ਕੋਚ ਵਜੋਂ ਵੀ ਸੇਵਾ ਕੀਤੀ ਹੈ।