International shooter dadi chandro tomar : ਕੌਮਾਂਤਰੀ ਪੱਧਰ ‘ਤੇ ਪ੍ਰਸਿੱਧੀ ਹਾਸਿਲ ਕਰਨ ਵਾਲੀ ਅਤੇ ਰਾਸ਼ਟਰੀ ਪੱਧਰ ‘ਤੇ 50 ਤੋਂ ਵੱਧ ਤਗਮੇ ਜਿੱਤ ਬਾਗਪਤ ਦੇ ਜੌਹਰੀ ਪਿੰਡ ਦੀ ਰਹਿਣ ਵਾਲੀ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਦਾਦੀ ਚੰਦ੍ਰੋ ਤੋਮਰ ਕੋਰੋਨਾ ਪੌਜੇਟਿਵ ਪਾਏ ਗਏ ਹਨ। ਇਸ ਵੇਲੇ ਉਹ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹਨ, ਜਿੱਥੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਸੀ। ਹੁਣ ਨਿਸ਼ਾਨੇਬਾਜ਼ ਦਾਦੀ ਚੰਦਰੋ ਤੋਮਰ ਨੂੰ ਠੀਕ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੀ ਪੋਤੀ ਨਿਸ਼ਾਨੇਬਾਜ਼ ਸੀਮਾ ਤੋਮਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਛੁੱਟੀ ਦੇ ਦਿੱਤੀ ਜਾਵੇਗੀ।
89 ਸਾਲਾ ਸ਼ੂਟਰ ਦੇ ਕੋਰੋਨਾ ਪੌਜੇਟਿਵ ਆਉਣ ਬਾਰੇ ਉਨ੍ਹਾਂ ਦੇ ਟਵਿੱਟਰ ਪੇਜ ‘ਤੇ ਜਾਣਕਾਰੀ ਦਿੱਤੀ ਗਈ ਹੈ। ਦਾਦੀ ਚੰਦ੍ਰੋ ਦੇ ਟਵਿੱਟਰ ਪੇਜ ‘ਤੇ ਲਿਖਿਆ ਗਿਆ ਹੈ ਕੇ,’ ‘ਦਾਦੀ ਚੰਦ੍ਰੋ ਤੋਮਰ ਕੋਰੋਨਾ ਪੌਜੇਟਿਵ ਹੈ ਅਤੇ ਸਾਹ ਦੀ ਸਮੱਸਿਆ ਕਾਰਨ ਹਸਪਤਾਲ ‘ਚ ਦਾਖਲ ਹਨ। ਰੱਬ ਸਭ ਦੀ ਰੱਖਿਆ ਕਰੇ – ਪਰਿਵਾਰ।” ਜਦੋਂ ਚੰਦਰੋ ਤੋਮਰ ਨੇ ਸ਼ੂਟਿੰਗ ਦੀ ਖੇਡ ਸ਼ੁਰੂ ਕੀਤੀ ਸੀ ਉਸ ਸਮੇ ਉਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਸੀ। ਫਿਰ ਉਨ੍ਹਾਂ ਨੇ ਕਈ ਰਾਸ਼ਟਰੀ ਮੁਕਾਬਲੇ ਜਿੱਤੇ। ਉਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਉਮਰਦਰਾਜ਼ ਨਿਸ਼ਾਨੇਬਾਜ਼ ਮੰਨਿਆ ਜਾਂਦਾ ਹੈ।