IPL 2020 SRH Vs DC: ਆਈਪੀਐਲ 13 ਦੇ 11ਵੇਂ ਮੈਚ ਵਿੱਚ ਮੰਗਲਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਅਤੇ ਦਿੱਲੀ ਕੈਪੀਟਲਸ ਵਿਚਕਾਰ ਮੁਕਾਬਲਾ ਹੋਵੇਗਾ । ਅੱਜ ਦਾ ਮੈਚ ਦੋ ਅਜਿਹੀਆਂ ਟੀਮਾਂ ਵਿਚਾਲੇ ਹੋਣ ਜਾ ਰਿਹਾ ਹੈ, ਜਿਨ੍ਹਾਂ ਵਿਚੋਂ ਇੱਕ ਪੁਆਇੰਟ ਟੇਬਲ ਵਿੱਚ ਪਹਿਲੇ ਨੰਬਰ ‘ਤੇ ਹੈ, ਜਦੋਂਕਿ ਇੱਕ ਆਖਰੀ ਸਥਾਨ ‘ਤੇ ਹੈ। ਦਿੱਲੀ ਨੇ ਆਪਣੇ ਦੋਵੇਂ ਮੈਚ ਜਿੱਤੇ ਹਨ। ਇਸ ਦੇ ਨਾਲ ਹੀ, ਹੈਦਰਾਬਾਦ ਟੂਰਨਾਮੈਂਟ ਦੀ ਇਕਲੌਤੀ ਟੀਮ ਹੈ ਜਿਸ ਨੇ ਜਿੱਤ ਦਾ ਸਵਾਦ ਨਹੀਂ ਚੱਖਿਆ।
ਸ਼ਾਨਦਾਰ ਫਾਰਮ ‘ਚ ਹੈ ਦਿੱਲੀ
ਦਿੱਲੀ ਦੀ ਬੱਲੇਬਾਜ਼ੀ ਸ਼ਾਨਦਾਰ ਫਾਰਮ ਵਿੱਚ ਹੈ। ਚੇੱਨਈ ਖ਼ਿਲਾਫ਼ ਨੌਜਵਾਨ ਖਿਡਾਰੀ ਪ੍ਰਿਥਵੀ ਸ਼ਾ ਦਾ ਵਧੀਆ ਪ੍ਰਦਰਸ਼ਨ ਦੇਖਣ ਨੂੰ ਮਿਲਿਆ । ਸ਼ਿਖਰ ਧਵਨ, ਰਿਸ਼ਭ ਪੰਤ ਅਤੇ ਕਪਤਾਨ ਸ਼੍ਰੇਅਸ ਅਈਅਰ ਨੇ ਵੀ ਚੰਗੀ ਪਾਰੀ ਖੇਡੀ। ਜਿਸ ਤਰ੍ਹਾਂ ਦਿੱਲੀ ਦਾ ਬੱਲੇਬਾਜ਼ੀ ਕ੍ਰਮ ਹੈ, ਉਸ ਨਾਲ ਵੱਡਾ ਸਕੋਰ ਦੂਰ ਨਹੀਂ ਜਾਪਦਾ ਅਤੇ ਇਹ ਬਹੁਤ ਸੰਭਵ ਹੈ ਕਿ ਹੈਦਰਾਬਾਦ ਦੇ ਖਿਲਾਫ ਦਿੱਲੀ ਦੇ ਸਕੋਰ ਬੋਰਡ ‘ਤੇ ਵੱਡੇ ਅੰਕੜੇ ਵੇਖੇ ਜਾ ਸਕਣ।
ਸ਼ਾਅ ਨੇ ਪਿਛਲੇ ਮੈਚ ਵਿੱਚ 43 ਗੇਂਦਾਂ ਵਿੱਚ 64 ਦੌੜਾਂ ਬਣਾਈਆਂ ਸਨ। ਧਵਨ, ਅਈਅਰ ਅਤੇ ਪੰਤ ਨੇ ਦੌੜਾਂ ਤਾਂ ਬਣਾਈਆਂ ਸਨ ਪਰ ਉਸ ਅੰਦਾਜ਼ ਵਿਚ ਨਹੀਂ ਜਿਸ ਲਈ ਉਹ ਜਾਣੇ ਜਾਂਦੇ ਹਨ। ਇਸ ਮੈਚ ਵਿੱਚ ਦਿੱਲੀ ਚਾਹੁੰਦਾ ਹੈ ਕਿ ਇਹ ਤਿੰਨੋਂ ਬੱਲੇਬਾਜ਼ ਖ਼ਾਸਕਰ ਪੰਤ ਆਪਣੀ ਪੁਰਾਣੀ ਲੈਅ ਵਿੱਚ ਪਰਤ ਆਏ। ਦਿੱਲੀ ਗੇਂਦਬਾਜ਼ੀ ਵਿੱਚ ਵੀ ਬਹੁਤ ਮਜ਼ਬੂਤ ਜਾਪਦੀ ਹੈ। ਕੈਗਿਸੋ ਰਬਾਡਾ, ਐਨਰਿਕ ਨੌਰਟਜੇ ਨੇ ਪਿਛਲੇ ਮੈਚ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ। ਅਕਸ਼ਰ ਪਟੇਲ ਅਤੇ ਅਮਿਤ ਮਿਸ਼ਰਾ ਵੀ ਪ੍ਰਭਾਵਸ਼ਾਲੀ ਸਨ। ਰਵੀਚੰਦਰਨ ਅਸ਼ਵਿਨ ਦੀ ਸਥਿਤੀ ਕੀ ਹੈ, ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਜੇ ਅਸ਼ਵਿਨ ਆਉਂਦੇ ਹਨ, ਤਾਂ ਅਮਿਤ ਮਿਸ਼ਰਾ ਨੂੰ ਬਾਹਰ ਜਾਣਾ ਪੈ ਸਕਦਾ ਹੈ।
ਸੰਘਰਸ਼ ਕਰ ਰਹੀ ਹੈਦਰਾਬਾਦ ਦੀ ਟੀਮ
ਇਸ ਮੁਕਾਬਲੇ ਵਿੱਚ ਜੇ ਹੈਦਰਾਬਾਦ ਜਿੱਤਣਾ ਚਾਹੁੰਦਾ ਹੈ, ਤਾਂ ਉਨ੍ਹਾਂ ਨੂੰ ਆਪਣੇ ਬੱਲੇਬਾਜ਼ੀ ਕ੍ਰਮ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਪਵੇਗਾ। ਜੌਨੀ ਬੇਅਰਸਟੋ, ਡੇਵਿਡ ਵਾਰਨਰ ਅਤੇ ਕੁਝ ਹੱਦ ਤੱਕ ਮਨੀਸ਼ ਪਾਂਡੇ ਤੋਂ ਬਾਅਦ, ਟੀਮ ਕੋਲ ਕੋਈ ਬੱਲੇਬਾਜ਼ ਨਹੀਂ ਹੈ ਜੋ ਟੀ -20 ਫਾਰਮੈਟ ਦੀ ਜ਼ਰੂਰਤ ਨੂੰ ਪੂਰਾ ਕਰ ਸਕੇ ਅਤੇ ਤੇਜ਼ ਸਕੋਰ ਬਣਾ ਸਕੇ। ਪਿਛਲੇ ਦੋਹਾਂ ਮੈਚਾਂ ਵਿੱਚ ਹੈਦਰਾਬਾਦ ਨੂੰ ਇਕੋ ਘਾਟ ਝੱਲਣੀ ਪਈ ਸੀ। ਜੇ ਵਾਰਨਰ, ਬੇਅਰਸਟੋ ਚੱਲ ਜਾਂਦੇ ਹਨ, ਤਾਂ ਟੀਮ ਦਾ ਸਕੋਰ ਚੰਗਾ ਹੁੰਦਾ ਹੈ, ਪਰ ਜੇ ਇਹ ਦੋਵੇਂ ਛੇਤੀ ਆਊਟ ਹੋ ਜਾਂਦੇ ਹਨ, ਤਾਂ ਟੀਮ ਲਈ ਸਨਮਾਨਯੋਗ ਸਕੋਰ ਬਣਾਉਣਾ ਵੀ ਮੁਸ਼ਕਿਲ ਹੁੰਦਾ ਹੈ।
ਦੋਨੋਂ ਸੰਭਾਵਿਤ ਟੀਮਾਂ ਇਸ ਤਰ੍ਹਾਂ ਹਨ:
ਦਿੱਲੀ ਕੈਪੀਟਲਸ :ਸ਼੍ਰੇਅਸ ਅਈਅਰ (ਕਪਤਾਨ), ਪ੍ਰਿਥਵੀ ਸ਼ਾ, ਰਿਸ਼ਭ ਪੰਤ (ਵਿਕਟਕੀਪਰ), ਸ਼ਿਖਰ ਧਵਨ, ਸ਼ਿਮਰਨ ਹੇਟਮੇਅਰ, ਅਕਸ਼ਰ ਪਟੇਲ, ਮਾਰਕਸ ਸਟੋਨੀਸ, ਅਮਿਤ ਮਿਸ਼ਰਾ, ਅਵੇਸ਼ ਖਾਨ, ਕਾਗੀਸੋ ਰਬਾਦਾ, ਮੋਹਿਤ ਸ਼ਰਮਾ।
ਸਨਰਾਈਜ਼ਰਸ ਹੈਦਰਾਬਾਦ: ਡੇਵਿਡ ਵਾਰਨਰ (ਕਪਤਾਨ), ਭੁਵਨੇਸ਼ਵਰ ਕੁਮਾਰ, ਜੌਨੀ ਬੇਅਰਸਟੋ, ਮਨੀਸ਼ ਪਾਂਡੇ, ਮੁਹੰਮਦ ਨਬੀ, ਰਾਸ਼ਿਦ ਖਾਨ, ਖਲੀਲ ਅਹਿਮਦ, ਵਿਜੇ ਸ਼ੰਕਰ, ਪ੍ਰੀਅਮ ਗਰਗ, ਸੰਦੀਪ ਸ਼ਰਮਾ, ਟੀ ਨਟਰਾਜਨ।