ipl 2020 suresh raina: ਆਈਪੀਐਲ 2020: ਸੁਰੇਸ਼ ਰੈਨਾ ਅਚਾਨਕ ਨਿੱਜੀ ਕਾਰਨਾਂ ਕਰਕੇ IPL 2020 ਛੱਡ ਕੇ ਭਾਰਤ ਵਾਪਿਸ ਪਰਤ ਆਇਆ ਸੀ । ਰੈਨਾ ਨੇ ਭਾਰਤ ਵਾਪਿਸ ਆਕੇ ਇੱਕ ਟਵੀਟ ਕੀਤਾ ਜਿਸ ਵਿੱਚ ਉਸ ਨੇ ਆਪਣੇ ਰਿਸ਼ਤੇਦਾਰਾਂ ਨਾਲ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਪਰ ਉਸ ਨੇ ਇਹ ਨਹੀਂ ਕਿਹਾ ਕਿ ਆਈਪੀਐਲ ਤੋਂ ਬਾਹਰ ਹੋਣ ਦੇ ਪਿੱਛੇ ਕੀ ਕਾਰਨ ਸੀ, ਪਰ ਹੁਣ ਉਸ ਨੇ ਆਈਪੀਐਲ ਤੋਂ ਬਾਹਰ ਹੋਣ ਬਾਰੇ ਚੁੱਪ ਤੋੜਦਿਆਂ ਕਿਹਾ ਕਿ ਕੀ ਉਹ ਯੂਏਈ ਜਾ ਕੇ ਦੁਬਾਰਾ ਆਈਪੀਐਲ ਖੇਡ ਸਕਦਾ ਹੈ। ਰੈਨਾ ਨੇ ਆਪਣੀ ਇੱਕ ਇੰਟਰਵਿਊ ਵਿੱਚ ਇਹ ਖੁਲਾਸਾ ਕੀਤਾ ਹੈ। ਉਸ ਨੇ ਇੰਟਰਵਿਊ ‘ਚ ਕਿਹਾ ਹੈ ਕਿ ਸੀਐਸਕੇ ਅਤੇ ਉਸ ਵਿਚਾਲੇ ਕਿਸੇ ਕਿਸਮ ਦਾ ਵਿਵਾਦ ਨਹੀਂ ਹੋਇਆ ਹੈ। ਰੈਨਾ ਨੇ ਕਿਹਾ ਕਿ ਭਾਰਤ ਵਾਪਿਸ ਆਉਣਾ ਉਨ੍ਹਾਂ ਦਾ ਆਪਣਾ ਫੈਸਲਾ ਸੀ, ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਲਈ ਭਾਰਤ ਆਉਣ ਦਾ ਫੈਸਲਾ ਕਰਨਾ ਬਹੁਤ ਮੁਸ਼ਕਿਲ ਸੀ, ਸੀਐਸਕੇ ਮੇਰਾ ਪਰਿਵਾਰ ਹੈ ਅਤੇ ਮਾਹੀ ਭਰਾ (ਐਮਐਸ ਧੋਨੀ) ਮੇਰੇ ਲਈ ਸਭ ਕੁੱਝ ਹੈ। ਮੇਰੇ ਅਤੇ ਸੀਐਸਕੇ ਵਿੱਚ ਕੋਈ ਵਿਵਾਦ ਨਹੀਂ ਹੈ।
ਰੈਨਾ ਨੇ ਅੱਗੇ ਕਿਹਾ ਹੈ ਕਿ ਕੋਈ ਵੀ ਇਸ ਤਰ੍ਹਾਂ 12.5 ਕਰੋੜ ਰੁਪਏ ਨਹੀਂ ਛੱਡ ਸਕਦਾ, ਇਸਦੇ ਪਿੱਛੇ ਕੋਈ ਠੋਸ ਕਾਰਨ ਹੋਣਾ ਚਾਹੀਦਾ ਹੈ, ਹਾਲਾਂਕਿ ਮੈਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕਾ ਹਾਂ ਪਰ ਮੈਂ ਅਜੇ ਵੀ ਜਵਾਨ ਹਾਂ ਅਤੇ 4 ਤੋਂ 5 ਸਾਲ ਤੱਕ ਆਈਪੀਐਲ ਖੇਡ ਸਕਦਾ ਹਾਂ। ਸੁਰੇਸ਼ ਰੈਨਾ ਨੇ ਕਿਹਾ ਕਿ ਕੁਆਰੰਟੀਨ ਦੌਰਾਨ ਵੀ ਮੈਂ ਲਗਾਤਾਰ ਟ੍ਰੇਨਿੰਗ ਕਰ ਰਿਹਾ ਸੀ, ਤੁਹਾਨੂੰ ਪਤਾ ਨਹੀਂ ਕਿ ਤੁਸੀਂ ਮੈਨੂੰ ਫਿਰ ਸੀਐਸਕੇ ਕੈਂਪ (CSK) ਵਿੱਚ ਦੇਖ ਸਕਦੇ ਹੋ। ਦੂਜੇ ਪਾਸੇ, ਸੀਐਸਕੇ ਦੇ ਮਾਲਕ ਸ੍ਰੀਨਿਵਾਸਨ ਦੇ ਬਾਰੇ ਰੈਨਾ ਨੇ ਕਿਹਾ ਕਿ ਉਹ ਮੇਰੇ ਪਿਤਾ ਦੀ ਤਰ੍ਹਾਂ ਹੈ, ਉਹ ਹਮੇਸ਼ਾ ਮੈਨੂੰ ਇੱਕ ਪੁੱਤਰ ਦੇ ਰੂਪ ਵਿੱਚ ਵੇਖਦੇ ਹਨ, ਉਹ ਮੇਰੇ ਆਈਪੀਐਲ ਨੂੰ ਛੱਡਣ ਦਾ ਅਸਲ ਕਾਰਨ ਨਹੀਂ ਜਾਣਦੇ ਸੀ, ਇੱਕ ਪਿਤਾ ਆਪਣੇ ਬੱਚੇ ਨੂੰ ਝਿੜਕ ਸਕਦਾ ਹੈ, ਹੁਣ ਉਹ ਮੇਰੇ ਬਾਹਰ ਜਾਣ ਬਾਰੇ ਜਾਣਦੇ ਹਨ ਅਤੇ ਉਹ ਮੇਰੇ ਫੈਸਲੇ ਨਾਲ ਹਨ, ਸ਼੍ਰੀਨਿਵਾਸਨ ਹਮੇਸ਼ਾਂ ਮੇਰਾ ਸਮਰਥਨ ਕਰਦੇ ਹਨ।