ਆਈਪੀਐਲ 2021 ‘ਚ ਸੁਪਰ ਸ਼ਨੀਵਾਰ ਯਾਨੀ ਕਿ ਅੱਜ ਦੂਜਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੇ ਵਿੱਚ ਖੇਡਿਆ ਜਾਵੇਗਾ। ਜਿੱਥੇ ਚੇਨਈ ਦੀ ਕਮਾਨ ਦਿੱਗਜ਼ ਅਤੇ ਤਜਰਬੇਕਾਰ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਹੱਥ ਵਿੱਚ ਹੋਵੇਗੀ।
ਦੂਜੇ ਪਾਸੇ, ਨੌਜਵਾਨ ਸੰਜੂ ਸੈਮਸਨ ਰਾਜਸਥਾਨ ਟੀਮ ਨੂੰ ਲਈ ਪਲੇਆਫ ਦੀ ਦੌੜ ਵਿੱਚ ਬਣਾਈ ਰੱਖਣ ਦੀ ਕੋਸ਼ਿਸ਼ ਕਰੇਗਾ। ਇਹ ਮੈਚ ਅੱਜ ਸ਼ਾਮ 7:30 ਵਜੇ ਤੋਂ ਆਬੂਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਚੇਨਈ ਦੀ ਟੀਮ ਨੇ ਧੋਨੀ ਦੀ ਅਗਵਾਈ ਵਿੱਚ ਪਿਛਲੇ ਮੈਚ ਵਿੱਚ ਹੈਦਰਾਬਾਦ ਦੇ ਖਿਲਾਫ ਜਿੱਤ ਦੇ ਨਾਲ ਪਲੇਆਫ ਵਿੱਚ ਜਗ੍ਹਾ ਬਣਾਈ ਹੈ। ਟੀਮ ਨੇ ਆਈਪੀਐਲ ਦੇ ਇਸ ਦੂਜੇ ਪੜਾਅ ਵਿੱਚ ਹੁਣ ਤੱਕ ਚਾਰ ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ। ਰਾਜਸਥਾਨ ਦੇ ਵਿਰੁੱਧ ਵੀ, ਧੋਨੀ ਦੀ ਟੀਮ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣਾ ਅਤੇ ਅੰਕ ਸੂਚੀ ਵਿੱਚ ਚੋਟੀ ਦਾ ਸਥਾਨ ਬਰਕਰਾਰ ਰੱਖਣਾ ਚਾਹੇਗੀ।
ਇਹ ਵੀ ਪੜ੍ਹੋ : ਹਰੀਸ਼ ਰਾਵਤ ਤੋਂ ਬਾਅਦ ਹੁਣ ਰਣਦੀਪ ਸੁਰਜੇਵਾਲਾ ਨੇ ਵਿੰਨ੍ਹਿਆ ਕੈਪਟਨ ‘ਤੇ ਨਿਸ਼ਾਨਾ
ਇਸ ਦੇ ਨਾਲ ਹੀ ਰਾਜਸਥਾਨ ਦੀ ਟੀਮ ਅੱਠ ਅੰਕਾਂ ਨਾਲ ਅੰਕ ਸੂਚੀ ਵਿੱਚ ਸੱਤਵੇਂ ਸਥਾਨ ‘ਤੇ ਹੈ। ਪਲੇਆਫ ‘ਚ ਪਹੁੰਚਣ ਲਈ ਟੀਮ ਨੂੰ ਨਾ ਸਿਰਫ ਆਪਣੇ ਅਗਲੇ ਤਿੰਨ ਮੈਚ ਜਿੱਤਣੇ ਪੈਣਗੇ ਬਲਕਿ ਦੂਜੀਆਂ ਟੀਮਾਂ ਦੇ ਪ੍ਰਦਰਸ਼ਨ ‘ਤੇ ਵੀ ਨਿਰਭਰ ਹੋਣਾ ਪਵੇਗਾ। ਅੱਜ ਦੇ ਮੈਚ ਵਿੱਚ ਮਿਲੀ ਹਾਰ ਰਾਜਸਥਾਨ ਦੀ ਟੀਮ ਨੂੰ ਪਲੇਆਫ ਦੀ ਦੌੜ ਤੋਂ ਬਾਹਰ ਕਰ ਦੇਵੇਗੀ।
Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ | Navratre Special recipe | Easy Nashta Recipe