IPL 2021 KKR vs MI: ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਆਈਪੀਐਲ ਵਿੱਚ ਸ਼ਾਨਦਾਰ ਵਾਪਸੀ ਕੀਤੀ ਹੈ। ਟੀਮ ਨੇ ਮੰਗਲਵਾਰ ਨੂੰ ਆਪਣੇ ਦੂਜੇ ਮੈਚ ਵਿੱਚ ਇੱਕ ਰੋਮਾਂਚਕ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 10 ਦੌੜਾਂ ਨਾਲ ਹਰਾਇਆ । ਪਿਛਲੇ ਸੀਜ਼ਨ ਦੇ ਦੋਵੇਂ ਮੈਚਾਂ ਵਿੱਚ ਮੁੰਬਈ ਨੇ KKR ਨੂੰ ਹਰਾਇਆ ਸੀ । ਮੁੰਬਈ ਨੂੰ ਇਸ ਸੀਜ਼ਨ ਦੇ ਪਹਿਲੇ ਮੈਚ ਵਿੱਚ RCB ਤੋਂ 2 ਵਿਕਟਾਂ ਨਾਲ ਹਾਰ ਮਿਲੀ ਸੀ । ਮੁੰਬਈ ਨੇ ਪਹਿਲੇ ਮੈਚ ਵਿੱਚ 152 ਦੌੜਾਂ ਬਣਾਈਆਂ । ਇਸ ਦੇ ਜਵਾਬ ਵਿੱਚ KKR ਦੀ ਟੀਮ ਸਿਰਫ 142 ਦੌੜਾਂ ਹੀ ਬਣਾ ਸਕੀ ।
ਦਰਅਸਲ, ਇਸ ਮੁਕਾਬਲੇ ਵਿੱਚ ਟੀਚੇ ਦਾ ਪਿੱਛਾ ਕਰਨ ਤੋਂ ਬਾਅਦ KKR ਨੂੰ ਨਿਤੀਸ਼ ਰਾਣਾ (57) ਅਤੇ ਸ਼ੁਭਮਨ ਗਿੱਲ (33) ਨੇ ਚੰਗੀ ਸ਼ੁਰੂਆਤ ਦਿਵਾਈ । ਦੋਵਾਂ ਨੇ ਪਹਿਲੀ ਵਿਕਟ ਲਈ 8.5 ਓਵਰਾਂ ਵਿੱਚ 72 ਦੌੜਾਂ ਦੀ ਸਾਂਝੇਦਾਰੀ ਕੀਤੀ । ਹਾਲਾਂਕਿ, ਇਸ ਤੋਂ ਬਾਅਦ ਰਾਹੁਲ ਤ੍ਰਿਪਾਠੀ (5) ਅਤੇ ਕਪਤਾਨ ਓਯਨ ਮੋਰਗਨ (7) ਵੱਡੀ ਪਾਰੀ ਨਹੀਂ ਖੇਡ ਸਕੇ । ਇਸ ਵਿਚਾਲੇ ਨਿਤੀਸ਼ ਵੀ ਆਊਟ ਹੋ ਗਏ । ਇਹ ਚਾਰੋਂ ਵਿਕਟਾਂ ਲੈੱਗ ਸਪਿੰਨਰ ਰਾਹੁਲ ਚਾਹਰ ਨੂੰ ਮਿਲੀਆਂ । ਨਿਤੀਸ਼ ਨੇ ਲਗਾਤਾਰ ਦੂਜੇ ਮੈਚ ਵਿੱਚ ਅਰਧ ਸੈਂਕੜਾ ਜੜਿਆ । ਸ਼ਾਕਿਬ (9) ਨੂੰ ਕ੍ਰੂਨਲ ਨੇ ਆਊਟ ਕੀਤਾ। ਇਸ ਤੋਂ ਬਾਅਦ ਮੈਚ ਬਰਾਬਰੀ ‘ਤੇ ਆ ਗਿਆ। ਕ੍ਰੂਨਲ ਨੇ ਆਪਣੀ ਗੇਂਦ ‘ਤੇ ਰਸਲ ਦਾ ਕੈਚ ਸਿਫ਼ਰ ‘ਤੇ ਛੱਡ ਦਿੱਤਾ। ਬੁਮਰਾਹ ਨੇ18ਵੇਂ ਓਵਰ ਵਿੱਚ 5 ਦੌੜਾਂ ‘ਤੇ ਰਸਲ ਦਾ ਇੱਕ ਹੋਰ ਕੈਚ ਛੱਡ ਦਿੱਤਾ। ਆਖਰੀ ਦੋ ਓਵਰਾਂ ਵਿੱਚ ਕੇਕੇਆਰ ਨੂੰ ਜਿੱਤ ਲਈ 19 ਦੌੜਾਂ ਬਣਾਉਣੀਆਂ ਸੀ । ਬੁਮਰਾਹ ਨੇ 19 ਵੇਂ ਓਵਰ ਵਿੱਚ ਸਿਰਫ 4 ਦੌੜਾਂ ਦਿੱਤੀਆਂ । ਆਖਰੀ ਓਵਰ ਵਿੱਚ 15 ਦੌੜਾਂ ਬਣਾਉਣੀਆਂ ਸਨ। ਪਰ ਬੋਲਟ ਨੇ ਸਿਰਫ 4 ਦੌੜਾਂ ਦਿੱਤੀਆਂ ਅਤੇ 2 ਵਿਕਟਾਂ ਲਈਆਂ । ਕੇਕੇਆਰ ਦੀ ਟੀਮ ਸਿਰਫ 7 ਵਿਕਟਾਂ ‘ਤੇ 142 ਦੌੜਾਂ ਹੀ ਬਣਾ ਸਕੀ ।
ਬਤੌਰ ਸਲਾਮੀ ਬੱਲੇਬਾਜ਼ ਨਿਤੀਸ਼ ਰਾਣਾ ਦਾ ਪ੍ਰਦਰਸ਼ਨ ਇਸ ਮੈਚ ਵਿੱਚ ਬੇਹੱਦ ਸ਼ਾਨਦਾਰ ਰਿਹਾ । ਇਹ ਉਸਦੀ 7 ਵੀਂ ਪਾਰੀ ਹੈ । ਉਸਨੇ 5 ਪਾਰੀਆਂ ਵਿੱਚ 50 ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਨੇ ਹੈਦਰਾਬਾਦ ਖਿਲਾਫ 80 ਦੌੜਾਂ ਦੀ ਪਾਰੀ ਖੇਡੀ । ਜ਼ਿਕਰਯੋਗ ਹੈ ਕਿ ਇਸ ਮੈਚ ਵਿੱਚ ਕੇਕੇਆਰ ਦੇ ਕਪਤਾਨ ਅਯੇਨ ਮੋਰਗਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਟੀਮ ਨੇ ਪਾਰੀ ਦੇ ਪਹਿਲੇ 5 ਓਵਰਾਂ ਭਾਵ ਪਾਵਰ ਪਲੇ ਦੇ 5 ਓਵਰ ਸਪਿਨ ਗੇਂਦਬਾਜ਼ਾਂ ਤੋਂ ਕਰਵਾਏ । ਦੂਜੇ ਓਵਰ ਵਿੱਚ ਲੈੱਗ ਸਪਿਨਰ ਵਰੁਣ ਚੱਕਰਵਰਤੀ ਨੇ ਵਿਕਟਕੀਪਰ ਬੱਲੇਬਾਜ਼ ਕੁਇੰਟਨ ਡੀ ਕਾੱਕ (2) ਨੂੰ ਆਊਟ ਕਰ ਕੇ ਵੱਡੀ ਸਫਲਤਾ ਦਿਵਾਈ । ਟੀਮ ਪਹਿਲੇ 6 ਓਵਰਾਂ ਵਿਚ ਸਿਰਫ 42 ਦੌੜਾਂ ਹੀ ਬਣਾ ਸਕੀ। ਰੋਹਿਤ ਸ਼ਰਮਾ (43) ਅਤੇ ਸੂਰਯਕੁਮਾਰ ਯਾਦਵ (56) ਨੇ ਦੂਸਰੀ ਵਿਕਟ ਲਈ 76 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਿਆ ।
ਇਹ ਵੀ ਦੇਖੋ: ਦੇਸੀ ਤਰੀਕਿਆਂ ਨਾਲ ਵਰਜਿਸ਼ ਕਰਕੇ ਸਟੀਲ ਬਾਡੀ ਬਣਾ ਲਈ ਗੁਰਦਾਸਪੁਰ ਦੇ ਇਸ ਨੌਜਵਾਨ ਨੇ