ਆਈਪੀਐਲ ਦੇ ਵਿੱਚ ਅੱਜ ਡਬਲ ਧਮਾਲ ਹੋਣ ਜਾ ਰਿਹਾ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 14 ਵੇਂ ਸੀਜ਼ਨ ਦਾ ਅੱਜ 46 ਵਾਂ ਮੈਚ ਸ਼ੁਰੂ ਹੋ ਗਿਆ ਹੈ। ਪਹਿਲੇ ਮੈਚ ਵਿੱਚ ਸ਼ਾਰਜਾਹ ਵਿੱਚ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਦੀਆਂ ਟੀਮਾਂ ਆਹਮੋ -ਸਾਹਮਣੇ ਹਨ।
ਪਿਛਲੇ ਮੈਚ ਵਿੱਚ ਮਿਲੀ ਹਾਰ ਤੋਂ ਬਾਅਦ ਦਿੱਲੀ ਜਿੱਤ ਦੇ ਰਾਹ ‘ਤੇ ਪਰਤਣ ਦੀ ਕੋਸ਼ਿਸ਼ ਕਰੇਗੀ, ਜਦਕਿ ਪਿਛਲੀ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਜਿੱਤ ਦੇ ਬਾਅਦ ਆਪਣੀ ਗਤੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ।
ਪਲੇਆਫ ‘ਚ ਜਗ੍ਹਾ ਪੱਕੀ ਕਰਨ ਵਾਲੀ ਦਿੱਲੀ 11 ਮੈਚਾਂ ‘ਚ 16 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ ਅਤੇ ਪਿਛਲੀ ਵਾਰ ਦੀ ਉਪ ਜੇਤੂ ਫਾਈਨਲ ‘ਚ ਪਹੁੰਚਣ ਦੇ ਦੋ ਮੌਕੇ ਹਾਸਿਲ ਕਰਨ ਲਈ ਟੋਪ ਦੋ ‘ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗੀ। ਦੂਜੇ ਪਾਸੇ ਮੁੰਬਈ ਨੇ ਆਈਪੀਐਲ ਦੇ ਯੂਏਈ ਲੈਗ ਵਿੱਚ ਲਗਾਤਾਰ ਤਿੰਨ ਹਾਰਾਂ ਤੋਂ ਬਾਅਦ ਪਿਛਲੇ ਮੈਚ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਉਹ ਹੁਣ ਪਲੇਆਫ ਵਿੱਚ ਜਗ੍ਹਾ ਲਈ ਲੜ ਰਹੀ ਹੈ। ਉਹ 11 ਮੈਚਾਂ ‘ਚ 6 ਮੈਚ ਹਾਰ ਚੁੱਕੀ ਹੈ ਅਤੇ ਛੇਵੇਂ ਸਥਾਨ’ ਤੇ ਹੈ।
ਇਹ ਵੀ ਦੇਖੋ :
Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ | Navratre Special recipe | Easy Nashta Recipe