IPL 2021 MI vs SRH: ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੇ ਸ਼ਨੀਵਾਰ ਨੂੰ ਖੇਡੇ ਗਏ ਮੈਚ ਵਿੱਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਇੱਕ ਹੋਰ ਵੱਡੀ ਜਿੱਤ ਦਰਜ ਕੀਤੀ । ਮੁੰਬਈ ਨੇ ਚੇਪੌਕ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾਇਆ । ਇਹ ਮੁੰਬਈ ਇੰਡੀਅਨਜ਼ ਦੀ ਇਹ ਤਿੰਨ ਮੈਚਾਂ ਵਿੱਚ ਦੂਜੀ ਜਿੱਤ ਹੈ, ਜਦੋਂਕਿ ਹੈਦਰਾਬਾਦ ਦੀ ਟੀਮ ਨੂੰ ਲਗਾਤਾਰ ਤਿੰਨ ਹਾਰ ਦਾ ਸਾਹਮਣਾ ਕਰਨਾ ਪਿਆ ਹੈ ।
ਦਰਅਸਲ, ਇਸ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ‘ਤੇ 150 ਦੌੜਾਂ ਬਣਾਈਆਂ । ਚੰਗੀ ਸ਼ੁਰੂਆਤ ਦੇ ਬਾਵਜੂਦ ਸਨਰਾਈਜ਼ਰਸ ਹੈਦਰਾਬਾਦ ਦੇ ਬੱਲੇਬਾਜ਼ ਜਿੱਤ ਨੇੜੇ ਪਹੁੰਚ ਕੇ ਹਾਰ ਗਏ । ਸਨਰਾਈਜ਼ਰਸ ਹੈਦਰਾਬਾਦ ਦੀ ਟੀਮ 151 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 19.4 ਓਵਰਾਂ ਵਿੱਚ 137 ਦੌੜਾਂ ‘ਤੇ ਢੇਰ ਹੋ ਗਈ । ਮੁੰਬਈ ਇੰਡੀਅਨਜ਼ ਤੋਂ ਮਿਲੇ 151 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸਨਰਾਈਜ਼ਰਜ਼ ਹੈਦਰਾਬਾਦ ਨੂੰ ਜੌਨੀ ਬੇਅਰਸਟੋ (43) ਅਤੇ ਕਪਤਾਨ ਡੇਵਿਡ ਵਾਰਨਰ (36) ਨੇ ਪਹਿਲੀ ਵਿਕਟ ਲਈ 45 ਗੇਂਦਾਂ ‘ਤੇ 67 ਦੌੜਾਂ ਜੋੜ ਕੇ ਟੀਮ ਨੂੰ ਵਿਸਫੋਟਕ ਸ਼ੁਰੂਆਤ ਦਿੱਤੀ।
ਹਾਲਾਂਕਿ, ਹੈਦਰਾਬਾਦ ਨੇ ਇਸਦੇ ਬਾਅਦ 71 ਦੌੜਾਂ ਤੱਕ ਆਪਣੀਆਂ ਦੋ ਵਿਕਟਾਂ ਗੁਆ ਦਿੱਤੀਆਂ। ਇਸ ਵਿੱਚ ਬੇਅਰਸਟੋ ਤੋਂ ਇਲਾਵਾ ਮਨੀਸ਼ ਪਾਂਡੇ (2)ਦੀਆਂ ਵੀ 2 ਵਿਕਟਾਂ ਸ਼ਾਮਿਲ ਹਨ । ਬੇਅਰਸਟੋ ਨੇ 22 ਗੇਂਦਾਂ ‘ਤੇ ਤਿੰਨ ਚੌਕੇ ਅਤੇ ਚਾਰ ਛੱਕੇ ਮਾਰੇ । ਕਪਤਾਨ ਵਾਰਨਰ ਟੀਮ ਦੇ 90 ਦੇ ਸਕੋਰ ‘ਤੇ ਰਨ ਆਊਟ ਹੋ ਗਏ । ਉਨ੍ਹਾਂ ਨੇ 34 ਗੇਂਦਾਂ ‘ਤੇ ਦੋ ਚੌਕੇ ਅਤੇ ਦੋ ਛੱਕੇ ਮਾਰੇ। ਇਸ ਤੋਂ ਬਾਅਦ ਟੀਮ ਨਿਯਮਤ ਅੰਤਰਾਲ ‘ਤੇ ਵਿਕਟਾਂ ਗੁਆਉਂਦੀ ਚਲੀ ਗਈ ਅਤੇ ਉਹ ਟੀਚੇ ਤੋਂ 13 ਦੌੜਾਂ ਦੂਰ ਰਹਿ ਗਈ । ਵਿਜੇ ਸ਼ੰਕਰ ਨੇ 28 ਦੌੜਾਂ ਦਾ ਯੋਗਦਾਨ ਦਿੱਤਾ । ਇਸ ਦੇ ਨਾਲ ਹੀ ਵਿਰਾਟ ਸਿੰਘ ਨੇ 11 ਦੌੜਾਂ ਬਣਾਈਆਂ । ਮੁੰਬਈ ਇੰਡੀਅਨਜ਼ ਲਈ ਰਾਹੁਲ ਚਾਹਰ ਅਤੇ ਟ੍ਰੇਂਟ ਬੋਲਟ ਨੇ ਤਿੰਨ-ਤਿੰਨ ਵਿਕਟਾਂ ਲਈਆਂ, ਜਦੋਂਕਿ ਕ੍ਰਨਾਲ ਪਾਂਡਿਆ ਅਤੇ ਜਸਪ੍ਰੀਤ ਬੁਮਰਾਹ ਨੇ ਇੱਕ-ਇੱਕ ਵਿਕਟ ਲਈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਸਖਤ ਗੇਂਦਬਾਜ਼ੀ ਕਰਦਿਆਂ ਮੁੰਬਈ ਇੰਡੀਅਨਜ਼ ਨੂੰ 150 ਦੌੜਾਂ ‘ਤੇ ਰੋਕ ਦਿੱਤਾ । ਮੁੰਬਈ ਨੇ ਕੁਇੰਟਨ ਡੀ ਕੌਕ ਦੀਆਂ 39 ਗੇਂਦਾਂ ਵਿੱਚ ਪੰਜ ਚੌਕਿਆਂ ਦੀ ਮਦਦ ਨਾਲ 39 ਦੌੜਾਂ ‘ਤੇ ਅੰਤ ਵਿੱਚ ਕੈਰਨ ਪੋਲਾਰਡ ਦੀਆਂ 22 ਗੇਂਦਾਂ ਵਿੱਚ ਇੱਕ ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 35 ਦੌੜਾਂ ਦੀ ਬਦੌਲਤ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 150 ਦੌੜਾਂ ਬਣਾਈਆਂ । ਹੈਦਰਾਬਾਦ ਵੱਲੋਂ ਵਿਜੇ ਸ਼ੰਕਰ ਅਤੇ ਮੁਜੀਬ ਉਰ ਰਹਿਮਾਨ ਨੇ 2-2 ਵਿਕਟਾਂ ਲਈਆਂ, ਜਦਕਿ ਖਲੀਲ ਅਹਿਮਦ ਨੇ ਇੱਕ ਵਿਕਟ ਲਈ।