IPL 2021 starts tomorrow: ਦੁਨੀਆ ਦੇ ਸਭ ਤੋਂ ਵੱਧ ਪ੍ਰਸਿੱਧ ਟੀ-20 ਕ੍ਰਿਕਟ ਟੂਰਨਾਮੈਂਟ ਇੰਡੀਅਨ ਪ੍ਰੀਮੀਅਰ ਲੀਗ (IPL) 9 ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਇਸ ਟੂਰਨਾਮੈਂਟ ਦਾ ਪਹਿਲਾ ਮੈਚ ਭਲਕੇ ਚੇੱਨਈ ਵਿੱਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ । ਪੰਜ ਵਾਰ ਦੀ ਆਈਪੀਐਲ ਜੇਤੂ ਮੁੰਬਈ ਇੰਡੀਅਨਜ਼ ਨੇ IPL ਦੇ ਇਤਿਹਾਸ ਵਿੱਚ ਵਿਰਾਟ ਕੋਹਲੀ ਦੀ ਟੀਮ RCB ‘ਤੇ ਹਮੇਸ਼ਾ ਭਾਰੀ ਪਈ ਹੈ। RCB ਅਤੇ MI ਵਿਚਾਲੇ ਖੇਡੇ ਗਏ 29 ਮੈਚਾਂ ਵਿੱਚ 19 ਵਾਰ ਬਾਜ਼ੀ ਮੁੰਬਈ ਦੇ ਹੱਥਾਂ ਵਿੱਚ ਲੱਗੀ ਹੈ । ਇਸ ਦੇ ਨਾਲ ਹੀ RCB 10 ਮੈਚ ਜਿੱਤਣ ਵਿੱਚ ਸਫਲ ਰਹੀ ਹੈ।
ਲਗਾਤਾਰ ਦੂਜੇ ਸਾਲ ਕੋਰੋਨਾ ਵਾਇਰਸ ਦੇ ਕਾਰਨ ਆਈਪੀਐਲ ਦੇ ਮੈਚ ਬਿਨ੍ਹਾਂ ਦਰਸ਼ਕਾਂ ਦੇ ਖੇਡੇ ਜਾਣਗੇ। ਅਜਿਹੀ ਸਥਿਤੀ ਵਿੱਚ ਆਈਪੀਐਲ ਪ੍ਰਸ਼ੰਸਕਾਂ ਕੋਲ ਸਿਰਫ ਮੋਬਾਈਲ ਅਤੇ ਟੀਵੀ ‘ਤੇ ਮੈਚ ਵੇਖਣ ਦਾ ਵਿਕਲਪ ਉਪਲਬਧ ਹੈ। ਇਸ ਵਾਰ ਆਈਪੀਐਲ ਦੇ ਮੁਕਾਬਲਾ ਚੇੱਨਈ, ਮੁੰਬਈ, ਅਹਿਮਦਾਬਾਦ, ਬੈਂਗਲੁਰੂ, ਕੋਲਕਾਤਾ ਅਤੇ ਦਿੱਲੀ ਵਿੱਚ ਹੋਣਗੇ। ਕੋਈ ਵੀ ਟੀਮ ਆਪਣੇ ਘਰੇਲੂ ਮੈਦਾਨ ‘ਤੇ ਨਹੀਂ ਖੇਡੇਗੀ । ਆਈਪੀਐਲ 2021 ਦਾ ਪਹਿਲਾ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਖੇਡਿਆ ਜਾਵੇਗਾ।
ਰਾਇਲ ਚੈਲੇਂਜਰਸ ਬੈਂਗਲੁਰੂ: ਵਿਰਾਟ ਕੋਹਲੀ, ਏਬੀ ਡੀਵਿਲੀਅਰਜ਼, ਯੁਜਵੇਂਦਰ ਚਾਹਲ, ਦੇਵਦੱਤ ਪਡਿਕਲ, ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ, ਨਵਦੀਪ ਸੈਣੀ, ਐਡਮ ਜੈਂਪਾ, ਸ਼ਾਹਬਾਜ਼ ਅਹਿਮਦ, ਫਿਨ ਐਲੇਨ, ਕੇਨ ਰਿਚਰਡਸਨ, ਪਵਨ ਦੇਸ਼ਪਾਂਡੇ, ਗਲੇਨ ਮੈਕਸਵੈਲ, ਸਚਿਨ ਬੇਬੀ, ਰਜਤ ਪਾਟੀਦਾਰ, ਮੁਹੰਮਦ ਅਜ਼ਹਰੂਦੀਨ, ਹਰਸ਼ਲ ਪਟੇਲ, ਸੁਯੇਸ਼ ਪ੍ਰਭੂਦੇਸਾਈ, ਕੇਐਸ ਭਰਤ, ਕਾਈਲ ਜੇਮਸਨ, ਡੈਨੀਅਲ ਕ੍ਰਿਸ਼ਚੀਅਨ।
ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ, ਆਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਧਵਲ ਕੁਲਕਰਨੀ, ਹਾਰਦਿਕ ਪਾਂਡਿਆ, ਈਸ਼ਾਨ ਕਿਸ਼ਨ, ਜਸਪ੍ਰੀਤ ਬੁਮਰਾਹ, ਜੈਅੰਤ ਯਾਦਵ, ਕੀਰੋਨ ਪੋਲਾਰਡ, ਕ੍ਰੂਨਲ ਪਾਂਡਿਆ, ਕਵਿੰਟਨ ਡਿਕੌਕ, ਰਾਹੁਲ ਚਾਹਰ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ, ਕ੍ਰਿਸ ਲਿਨ , ਸੌਰਭ ਤਿਵਾੜੀ, ਮੋਹਸਿਨ ਖਾਨ, ਐਡਮ ਮਿਲਨੇ, ਨਾਥਨ ਕੁਲਟਰ ਨਾਈਲ, ਪਿਯੂਸ਼ ਚਾਵਲਾ, ਮਾਰਕੋ ਜਾਨਸਨ, ਯੁੱਧਵੀਰ ਸਿੰਘ, ਜੇਮਜ਼ ਨੀਸ਼ਮ ਅਤੇ ਅਰਜੁਨ ਤੇਂਦੁਲਕਰ ਸ਼ਾਮਿਲ ਹਨ।