ਇੰਡੀਅਨ ਪ੍ਰੀਮੀਅਰ ਲੀਗ (IPL) ਦੇ 15ਵੇਂ ਸੀਜ਼ਨ ਯਾਨੀ IPL 2022 ‘ਚ ਪੁਰਾਣੀਆਂ ਅੱਠ ਟੀਮਾਂ ਨੂੰ ਆਪਣੇ ਪੁਰਾਣੇ ਚਾਰ ਖਿਡਾਰੀਆਂ ਨੂੰ ਰਿਟੇਨ ਰੱਖਣ ਦੀ ਇਜਾਜ਼ਤ ਹੋਵੇਗੀ। ਇਸ ਦਾ ਮਤਲਬ ਹੈ ਕਿ ਪੁਰਾਣੀਆਂ ਅੱਠ ਟੀਮਾਂ ਪਿਛਲੇ ਸੀਜ਼ਨ ਦੇ ਚਾਰ ਖਿਡਾਰੀਆਂ ਨੂੰ ਰਿਟੇਨ ਕਰ ਸਕਣਗੀਆਂ।

ਇਸ ਅਨੁਸਾਰ ਤਿੰਨ ਭਾਰਤੀ ਅਤੇ ਇੱਕ ਵਿਦੇਸ਼ੀ, ਜਾਂ ਦੋ ਭਾਰਤੀ ਅਤੇ ਦੋ ਵਿਦੇਸ਼ੀ ਖਿਡਾਰੀ ਹੋ ਸਕਦੇ ਹਨ। ਇਸ ਦੇ ਨਾਲ ਹੀ ਬਾਕੀ ਖਿਡਾਰੀਆਂ ਨੂੰ ਨਿਲਾਮੀ ਪੂਲ ਵਿੱਚ ਭੇਜਣਾ ਹੋਵੇਗਾ। ਹਾਲਾਂਕਿ, ਦੋ ਨਵੀਆਂ ਟੀਮਾਂ ਲਖਨਊ ਅਤੇ ਅਹਿਮਦਾਬਾਦ ਨਿਲਾਮੀ ਤੋਂ ਪਹਿਲਾਂ ਬਾਕੀ ਪਲੇਅਰ ਪੂਲ ਵਿੱਚੋਂ ਤਿੰਨ ਖਿਡਾਰੀਆਂ ਨੂੰ ਚੁਣ ਸਕਣਗੀਆਂ। ਇਹ ਗੱਲ ਇੱਕ ਰਿਪੋਰਟ ‘ਚ ਕਹੀ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੁਆਰਾ ਆਈਪੀਐਲ 2022 ਦੀ ਨਿਲਾਮੀ ਲਈ ਅਧਿਕਾਰਤ ਤਾਰੀਖ ਦਾ ਐਲਾਨ ਕਰਨਾ ਅਜੇ ਬਾਕੀ ਹੈ, ਪਰ ਰਿਪੋਰਟਾਂ ਦੇ ਅਨੁਸਾਰ, ਨਿਲਾਮੀ ਦਸੰਬਰ ਵਿੱਚ ਹੋਵੇਗੀ। ਇੱਕ ਕ੍ਰਿਕੇਟ ਵੈੱਬਸਾਈਟ ਦੇ ਮੁਤਾਬਕ, IPL ਅਧਿਕਾਰੀਆਂ ਨੇ ਇਸ ਹਫਤੇ ਸਾਰੀਆਂ ਫ੍ਰੈਂਚਾਇਜ਼ੀ ਨਾਲ ਗੈਰ-ਰਸਮੀ ਗੱਲਬਾਤ ‘ਚ ਇਨ੍ਹਾਂ ਨਿਯਮਾਂ ਨੂੰ ਸਪੱਸ਼ਟ ਕੀਤਾ ਹੈ। ਇਸ ਦੇ ਨਾਲ ਹੀ ਇਸ ਸਾਲ ਦੀ ਨਿਲਾਮੀ ਵਿੱਚ ਕਿਸੇ ਵੀ ਟੀਮ ਨੂੰ ਆਰਟੀਐਮ (ਰਾਈਟ ਟੂ ਮੈਚ) ਦੀ ਸਹੂਲਤ ਨਹੀਂ ਮਿਲੇਗੀ। ਪਹਿਲੀ ਵਾਰ ਇਸ ਨਿਯਮ ਨੂੰ ਹਟਾਇਆ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖਬਰ : ਬਿਜਲੀ ਸਮਝੌਤਿਆਂ ਨੂੰ ਰੱਦ ਕਰਵਾਉਣ ਲਈ CM ਚੰਨੀ ਵਕੀਲਾਂ ਨਾਲ ਕਰ ਰਹੇ ਨੇ ਮੁਲਾਕਾਤ
IPL 2022 ਦੀ ਨਿਲਾਮੀ ਲਈ ਪਰਸ 90 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ। 2021 ਦੀ ਨਿਲਾਮੀ ਵਿੱਚ ਇਹ 85 ਕਰੋੜ ਰੁਪਏ ਸੀ। ਇਸ ਦੇ ਨਾਲ ਹੀ, 2018 ਦੀ ਮੈਗਾ ਨਿਲਾਮੀ ਵਿੱਚ, ਟੀਮਾਂ ਕੋਲ 80 ਕਰੋੜ ਰੁਪਏ ਸਨ, ਜਿਸ ਵਿੱਚੋਂ ਉਹ ਰਿਟੇਨ ਕੀਤੇ ਖਿਡਾਰੀਆਂ ‘ਤੇ ਵੱਧ ਤੋਂ ਵੱਧ 33 ਕਰੋੜ ਰੁਪਏ ਖਰਚ ਕਰ ਸਕਦੀਆਂ ਹਨ। ਟੀਮਾਂ ਨੂੰ ਰੀਟੇਨਸ਼ਨ ਅਤੇ ਦੋ ਰਾਈਟ-ਟੂ-ਮੈਚ (RTM) ਕਾਰਡਾਂ ਦੇ ਸੁਮੇਲ ਰਾਹੀਂ ਪੰਜ ਖਿਡਾਰੀਆਂ ਨੂੰ ਵਾਪਿਸ ਖਰੀਦਣ ਦੀ ਇਜਾਜ਼ਤ ਦਿੱਤੀ ਗਈ ਸੀ। ਪਰ ਹੁਣ ਇਸ ਨਿਯਮ ਨੂੰ ਖਤਮ ਕਰ ਦਿੱਤਾ ਗਿਆ ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਗਲੇ ਸਾਲ ਕੋਈ ਆਰਟੀਐਮ ਕਾਰਡ ਨਹੀਂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts























