ਇੰਡੀਅਨ ਪ੍ਰੀਮੀਅਰ ਲੀਗ 2022 ਵਿੱਚ 10 ਟੀਮਾਂ ਦੇ ਖੇਡਣ ਦਾ ਰਸਤਾ ਸਾਫ਼ ਹੋ ਗਿਆ ਹੈ। ਸੋਮਵਾਰ ਨੂੰ ਦੁਬਈ ‘ਚ ਦੋ ਨਵੀਆਂ ਟੀਮਾਂ ਲਈ ਬੋਲੀ ਲਗਾਈ ਗਈ, ਜਿਸ ‘ਚ ਅਹਿਮਦਾਬਾਦ ਅਤੇ ਲਖਨਊ ਦੇ ਨਾਂ ਤੈਅ ਕੀਤੇ ਗਏ ਹਨ।
ਬੀਸੀਸੀਆਈ ਨੇ ਇਨ੍ਹਾਂ ਦੋਵਾਂ ਟੀਮਾਂ ਤੋਂ 12 ਹਜ਼ਾਰ ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ, ਜੋ ਉਮੀਦ ਤੋਂ ਕਿਤੇ ਵੱਧ ਹੈ। ਸੰਜੀਵ ਗੋਇਨਕਾ ਗਰੁੱਪ ਦੁਆਰਾ ਲਖਨਊ ਲਈ 7090 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਹੈ, ਜੋ ਪਹਿਲਾਂ ਹੀ ਆਈਪੀਐਲ ਵਿੱਚ ਰਾਈਜ਼ਿੰਗ ਪੁਣੇ ਜਾਇੰਟਸ ਨੂੰ ਖਰੀਦ ਚੁੱਕਾ ਹੈ। ਜਦੋਂ ਕਿ ਅਹਿਮਦਾਬਾਦ ਲਈ 5625 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਹੈ, ਜੋ ਕਿ ਵਿਦੇਸ਼ੀ ਕੰਪਨੀ ਸੀਵੀਸੀ ਗਰੁੱਪ ਨੇ ਲਗਾਈ ਹੈ। ਬੀਸੀਸੀਆਈ ਨੂੰ ਆਈਪੀਐਲ ਦੀਆਂ ਦੋ ਨਵੀਆਂ ਟੀਮਾਂ ਤੋਂ ਕਰੀਬ 7 ਤੋਂ 10 ਹਜ਼ਾਰ ਕਰੋੜ ਰੁਪਏ ਦੀ ਕਮਾਈ ਹੋਣ ਦੀ ਉਮੀਦ ਸੀ ਪਰ ਇਹ ਕਮਾਈ 12 ਹਜ਼ਾਰ ਕਰੋੜ ਤੋਂ ਪਾਰ ਹੋ ਗਈ ਹੈ। ਸੰਜੀਵ ਗੋਇਨਕਾ ਗਰੁੱਪ ਨੇ ਇੰਨੀ ਵੱਡੀ ਬੋਲੀ ਲਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਅਮਰੀਕਾ ਦੇ ਆਇਡਾਹੋ ‘ਚ ਸ਼ਾਪਿੰਗ ਮਾਲ ‘ਚ ਗੋਲੀਬਾਰੀ, 4 ਨੌਜਵਾਨ ਜ਼ਖਮੀ, 2 ਦੀ ਮੌਤ
ਬੋਰਡ ਨੇ ਕਿਹਾ ਕਿ ਆਈਪੀਐਲ ਦੇ 2022 ਸੀਜ਼ਨ ਵਿੱਚ 10 ਟੀਮਾਂ ਹੋਣਗੀਆਂ ਅਤੇ 74 ਮੈਚ ਖੇਡੇ ਜਾਣਗੇ। ਹਰ ਟੀਮ ਘਰੇਲੂ ਮੈਦਾਨ ‘ਤੇ 7 ਮੈਚ ਅਤੇ ਵਿਰੋਧੀ ਟੀਮ ਦੇ ਮੈਦਾਨ ‘ਤੇ 7 ਮੈਚ ਖੇਡੇਗੀ। ਗੋਇਨਕਾ ਆਈਪੀਐਲ ਵਿੱਚ ਵਾਪਸੀ ਕਰਕੇ ਅਤੇ ਇਸ ਵਾਰ ਇੱਕ ਫੁੱਲ-ਟਾਈਮ ਮਾਲਕ ਵਜੋਂ ਖੁਸ਼ ਹੈ। ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ‘ਤੇ ਸਪਾਟ ਫਿਕਸਿੰਗ ਲਈ ਪਾਬੰਦੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਅਸਥਾਈ ਤੌਰ ‘ਤੇ ਪੁਣੇ ਫਰੈਂਚਾਇਜ਼ੀ ਚਲਾਉਣ ਦਾ ਮੌਕਾ ਮਿਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: