IPL 2022 ਦੀ ਕਾਊਂਟਡਾਊਨ ਅੱਜ (30 ਨਵੰਬਰ 2021) ਤੋਂ ਸ਼ੁਰੂ ਹੋ ਗਈ ਹੈ। ਅਗਲੇ ਸਾਲ ਆਈਪੀਐਲ ਦੇ ਨਵੇਂ ਸੀਜ਼ਨ ਲਈ ਮੈਗਾ ਨਿਲਾਮੀ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਪੁਰਾਣੀਆਂ 8 ਟੀਮਾਂ ਆਪਣੇ ਰਿਟੇਨ ਖਿਡਾਰੀਆਂ ਦਾ ਐਲਾਨ ਕਰਨਗੀਆਂ।
ਹਾਲਾਂਕਿ ਕੁੱਝ ਵੱਡੀਆਂ ਟੀਮਾਂ ਵੱਲੋਂ ਬਰਕਰਾਰ ਰੱਖੇ ਗਏ ਖਿਡਾਰੀਆਂ ਦੇ ਨਾਵਾਂ ਦਾ ਖੁਲਾਸਾ ਹੋ ਗਿਆ ਹੈ ਪਰ ਅਜੇ ਤੱਕ ਉਨ੍ਹਾਂ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਅੱਜ ਇਹ 8 ਟੀਮਾਂ ਆਪਣੇ ਰਿਟੇਨ ਕੀਤੇ ਗਏ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰਨਗੀਆਂ। ਆਈਪੀਐਲ ਦੀਆਂ ਮੌਜੂਦਾ 8 ਫਰੈਂਚਾਇਜ਼ੀ ਨੂੰ ਮੰਗਲਵਾਰ ਤੱਕ BCCI ਨੂੰ ਰਿਟੇਨ ਕੀਤੇ ਗਏ ਖਿਡਾਰੀਆਂ ਦੇ ਨਾਵਾਂ ਬਾਰੇ ਸੂਚਿਤ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਸਰਕਾਰ ਆਮ ਲੋਕਾਂ ਨੂੰ ਦੇਵੇਗੀ ਗਾਰੰਟੀਡ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਜਾਣੋ ਪੂਰੀ ਸਕੀਮ
ਇੱਕ ਟੀਮ ਮੌਜੂਦਾ ਟੀਮ ਵਿੱਚੋਂ ਵੱਧ ਤੋਂ ਵੱਧ 4 ਖਿਡਾਰੀਆਂ ਨੂੰ ਬਰਕਰਾਰ ਰੱਖ ਸਕਦੀ ਹੈ। ਇਹ ਸੰਖਿਆ 2018 ਦੀ ਨਿਲਾਮੀ ਨਾਲੋਂ 1 ਵੱਧ ਹੈ। ਕੋਈ ਵੀ ਟੀਮ ਰਿਟੇਨ ਕੀਤੇ ਗਏ 4 ਖਿਡਾਰੀਆਂ ਵਿੱਚੋਂ ਵੱਧ ਤੋਂ ਵੱਧ 3 ਭਾਰਤੀ ਅਤੇ ਵੱਧ ਤੋਂ ਵੱਧ 2 ਵਿਦੇਸ਼ੀ ਖਿਡਾਰੀ ਰੱਖ ਸਕਦੀ ਹੈ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜਿਹੜੀ ਟੀਮ 4 ਖਿਡਾਰੀਆਂ ਨੂੰ ਬਰਕਰਾਰ ਰੱਖੇਗੀ, ਉਸ ਨੂੰ ਆਪਣੀ ਬੋਲੀ ਦੇ ਕੁੱਲ 90 ਕਰੋੜ ਦੇ ਬਜਟ ਵਿੱਚੋਂ 42 ਕਰੋੜ ਰੁਪਏ ਘੱਟ ਕਰਨੇ ਪੈਣਗੇ। ਦੂਜੇ ਪਾਸੇ 3 ਖਿਡਾਰੀਆਂ ਨੂੰ ਰਿਟੇਨ ਕਰਨ ਵਾਲੀ ਟੀਮ 33 ਕਰੋੜ ਰੁਪਏ ਘੱਟ ਕਰੇਗੀ। 2 ਖਿਡਾਰੀਆਂ ਨੂੰ ਰਿਟੇਨ ਕਰਨ ਵਾਲੀ ਟੀਮ ਨੂੰ 24 ਕਰੋੜ ਰੁਪਏ ਦੀ ਕਟੌਤੀ ਕਰਨੀ ਪਵੇਗੀ ਜਦਕਿ 1 ਖਿਡਾਰੀ ਨੂੰ ਰਿਟੇਨ ਕਰਨ ਵਾਲੀ ਟੀਮ ਨੂੰ 14 ਕਰੋੜ ਰੁਪਏ ਦੀ ਕਮੀ ਕਰਨੀ ਪਵੇਗੀ। IPL 2022 ਲਈ ਧਾਰਨ ਸੂਚੀ ਦੀ ਘੋਸ਼ਣਾ ਮੰਗਲਵਾਰ, 30 ਨਵੰਬਰ ਨੂੰ ਰਾਤ 9:30 ਵਜੇ ਤੋਂ ਸ਼ੁਰੂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: