IPL 2021 ਵਿੱਚ ਪੰਜਾਬ ਕਿੰਗਜ਼ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਹੈ, ਜਿਸ ਕਾਰਨ ਉਹ ਪਲੇਆਫ ਵਿੱਚ ਵੀ ਨਹੀਂ ਪਹੁੰਚ ਸਕੀ। ਹਾਲਾਂਕਿ ਟੀਮ ਦੇ ਕਪਤਾਨ ਕੇਐੱਲ ਰਾਹੁਲ ਨੇ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 13 ਮੈਚਾਂ ਵਿੱਚ 626 ਦੌੜਾਂ ਬਣਾਈਆਂ ਹਨ। ਜਿਸ ਕਾਰਨ ਉਹ ਆਰੇਂਜ ਕੈਂਪ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ।
ਇਸੇ ਵਿਚਾਲੇ ਕੁਝ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਕੇਐੱਲ ਰਾਹੁਲ ਹੁਣ ਖੁਦ ਨੂੰ ਪੰਜਾਬ ਦੀ ਟੀਮ ਤੋਂ ਅਲੱਗ ਕਰਨਾ ਚਾਹੁੰਦੇ ਹਨ। ਇਸ ਰਿਪੋਰਟ ਅਨੁਸਾਰ ਰਾਹੁਲ ਅਗਲੇ ਸਾਲ ਪੰਜਾਬ ਕਿੰਗਜ਼ ਦੀ ਟੀਮ ਲਈ ਨਹੀਂ ਖੇਡਣਗੇ।
ਇਹ ਵੀ ਪੜ੍ਹੋ: ਲੋਕਾਂ ਦੀਆਂ ਸ਼ਿਕਾਇਤਾਂ ਦਾ ਹੋਵੇਗਾ ਮੌਕੇ ‘ਤੇ ਨਿਪਟਾਰਾ, CM ਚੰਨੀ ਨੇ ਲਿਆ ਇਹ ਵੱਡਾ ਫੈਸਲਾ
ਅਗਲੇ ਸਾਲ IPL ਦੇ ਅਗਲੇ ਸੀਜ਼ਨ ਲਈ ਮੈਗਾ ਆਕਸ਼ਨ ਹੋਣੀ ਹੈ। ਜਿਸ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਵਿੱਚ ਰਾਹੁਲ ‘ਤੇ ਵੱਡਾ ਦਾਅ ਲਗਾਇਆ ਜਾ ਸਕਦਾ ਹੈ। ਜੇਕਰ ਇਹ 29 ਸਾਲਾਂ ਖਿਡਾਰੀ ਪੰਜਾਬ ਦੀ ਟੀਮ ਤੋਂ ਅਲੱਗ ਹੋ ਜਾਂਦਾ ਹੈ ਤਾਂ ਅਗਲੇ IPL ਵਿੱਚ ਇਸਦੀ ਵੱਡੀ ਬੋਲੀ ਲੱਗ ਸਕਦੀ ਹੈ।
ਦੱਸ ਦੇਈਏ ਕਿ ਇਸ ਸਬੰਧੀ BCCI ਵੱਲੋਂ ਫਿਲਹਾਲ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਸਾਲ 2018 ਵਿੱਚ ਰਾਹੁਲ ਪੰਜਾਬ ਦੀ ਟੀਮ ਨਾਲ ਜੁੜੇ ਸਨ। ਉਦੋਂ ਤੋਂ ਹੀ ਉਹ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਰਾਹੁਲ ਨੇ ਪਿਛਲੇ 4 ਸਾਲਾਂ ਵਿੱਚ ਹਰ ਸਾਲ ਟੀਮ ਲਈ 600 ਤੋਂ ਵੱਧ ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ: ਵੱਡੀ ਖਬਰ: ਦਿੱਲੀ ‘ਚ ਅੱਤਵਾਦੀ ਸਾਜ਼ਿਸ਼ ਨਾਕਾਮ, AK-47 ਸਣੇ ਪਾਕਿਸਤਾਨੀ ਅੱਤਵਾਦੀ ਗ੍ਰਿਫ਼ਤਾਰ
ਕੇਐੱਲ ਰਾਹੁਲ ਨੇ IPL ਵਿੱਚ ਪੰਜਾਬ ਕਿੰਗਜ਼ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਇਸ ਮਾਮਲੇ ਵਿੱਚ ਉਹ ਸ਼ਾਨ ਮਾਰਸ਼ ਨੂੰ ਪਿੱਛੇ ਛੱਡ ਚੁੱਕੇ ਹਨ। ਰਾਹੁਲ ਨੇ ਪੰਜਾਬ ਲਈ 55 T20 ਮੈਚਾਂ ਵਿੱਚ 56.62 ਦੀ ਔਸਤ ਨਾਲ 2548 ਦੌੜਾਂ ਬਣਾਈਆਂ ਹਨ।