IPL 2022 ਦੇ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ IPL ਦਾ ਟਾਈਟਲ ਸਪਾਂਸਰ ਬਦਲ ਦਿੱਤਾ ਗਿਆ ਹੈ। ਆਈਪੀਐਲ ਦੇ ਪ੍ਰਬੰਧਕਾਂ ਨੇ ਚੀਨੀ ਕੰਪਨੀ ਵੀਵੋ ਤੋਂ ਟਾਈਟਲ ਸਪਾਂਸਰ ਦਾ ਅਧਿਕਾਰ ਖੋਹ ਕੇ ਹੁਣ ਭਾਰਤੀ ਕੰਪਨੀ ਟਾਟਾ ਨੂੰ ਦੇ ਦਿੱਤਾ ਹੈ।
ਵੀਵੋ ਨੇ ਖੁਦ IPL ਦੇ ਟਾਈਟਲ ਸਪਾਂਸਰ ਵਜੋਂ ਆਪਣਾ ਨਾਂ ਵਾਪਿਸ ਲੈ ਲਿਆ ਹੈ। ਭਾਰਤ ਦੇ ਸਭ ਤੋਂ ਵੱਡੇ ਕਾਰੋਬਾਰੀ ਸਮੂਹਾਂ ਵਿੱਚੋਂ ਇੱਕ ਟਾਟਾ ਸਮੂਹ ਚੀਨੀ ਮੋਬਾਈਲ ਨਿਰਮਾਤਾ ਕੰਪਨੀ ਵੀਵੋ ਦੀ ਬਜਾਏ ਇਸ ਸਾਲ ਤੋਂ ਆਈਪੀਐਲ ਦਾ ਸਪਾਂਸਰ ਹੋਵੇਗਾ। IPL ਦੀ ਗਵਰਨਿੰਗ ਕੌਂਸਲ ਨੇ ਮੰਗਲਵਾਰ ਨੂੰ ਹੋਈ ਬੈਠਕ ‘ਚ ਇਹ ਫੈਸਲਾ ਲਿਆ ਹੈ। ਆਈਪੀਐਲ ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਪੀਟੀਆਈ ਨੂੰ ਦੱਸਿਆ, “ਹਾਂ, ਟਾਟਾ ਸਮੂਹ ਹੁਣ ਆਈਪੀਐਲ ਨੂੰ ਸਪਾਂਸਰ ਕਰੇਗਾ।”
ਇਹ ਵੀ ਪੜ੍ਹੋ :Breaking : IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ
ਵੀਵੋ ਨੇ 2018 ਤੋਂ 2022 ਤੱਕ IPL ਸਪਾਂਸਰਸ਼ਿਪ ਅਧਿਕਾਰ 2200 ਕਰੋੜ ਰੁਪਏ ਵਿੱਚ ਖਰੀਦੇ ਸਨ ਪਰ ਵੀਵੋ ਨੇ 2020 ਵਿੱਚ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦਰਮਿਆਨ ਫੌਜੀ ਟਕਰਾਅ ਤੋਂ ਬਾਅਦ ਇੱਕ ਸਾਲ ਦਾ ਬ੍ਰੇਕ ਲਿਆ ਸੀ। ਉਸ ਦੀ ਥਾਂ ਡ੍ਰੀਮ 11 ਨੂੰ ਸਪਾਂਸਰ ਬਣਾਇਆ ਗਿਆ ਸੀ। ਵੀਵੋ 2021 ਵਿੱਚ ਦੁਬਾਰਾ ਸਪਾਂਸਰ ਬਣ ਗਿਆ, ਹਾਲਾਂਕਿ ਇਹ ਅਟਕਲਾਂ ਸਨ ਕਿ ਉਹ ਸਹੀ ਬੋਲੀਕਾਰ ਨੂੰ ਅਧਿਕਾਰ ਟ੍ਰਾਂਸਫਰ ਕਰਨਾ ਚਾਹੁੰਦੇ ਹਨ ਅਤੇ ਬੀਸੀਸੀਆਈ ਨੇ ਇਸਦਾ ਸਮਰਥਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: