ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਬੱਲੇਬਾਜ਼ ਸ਼੍ਰੇਅਸ ਅਈਅਰ ਹੁਣ ਟੀਮ ਵਿੱਚ ਵਾਪਸੀ ਦੇ ਰਾਹ ‘ਤੇ ਦਿਖਾਈ ਦੇ ਰਹੇ ਹਨ। ਦੋਵੇਂ ਹੀ ਖਿਡਾਰੀ ਆਪਣੀ-ਆਪਣੀ ਬੈਕ ਦੀ ਸੱਟ ਨਾਲ ਜੂਝ ਰਹੇ ਸੀ। ਉੱਥੇ ਹੀ ਸਰਜਰੀ ਦੇ ਬਾਅਦ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਚੱਲ ਰਹੇ ਰਿਹੈਬ ਨਾਲ ਦੋਵੇਂ ਹੀ ਖਿਡਾਰੀ ਆਪਣੀ ਫਿਟਨੈੱਸ ਦੇ ਕਰੀਬ ਪਹੁੰਚ ਰਹੇ ਹਨ। ਅਜਿਹੇ ਵਿੱਚ ਦੋਵਾਂ ਦਾ ਵੈਸਟਇੰਡੀਜ਼ ਦੇ ਖਿਲਾਫ਼ ਖੇਡੀ ਜਾਣ ਵਾਲਾਈ ਸੀਰੀਜ਼ ਵਿੱਚ ਵਾਪਸ ਆਉਣਾ ਤਾਂ ਮੁਸ਼ਕਿਲ ਲੱਗ ਰਿਹਾ ਹੈ, ਪਰ ਏਸ਼ੀਆ ਕੱਪ 2023 ਵਿੱਚ ਬੁਮਰਾਹ ਤੇ ਸ਼੍ਰੇਅਸ ਅਈਅਰ ਦੀ ਵਾਪਸੀ ਤੈਅ ਮੰਨੀ ਜਾ ਰਹੀ ਹੈ।

ਰਿਪੋਰਟ ਮੁਤਾਬਕ ਨੈਸ਼ਨਲ ਕ੍ਰਿਕਟ ਅਕੈਡਮੀ ਦਾ ਮੈਡੀਕਲ ਸਟਾਫ ਬੁਮਰਾਹ ਤੇ ਸ਼੍ਰੇਅਸ ਅਈਅਰ ਦੋਨੋਂ ਹੀ ਖਿਡਾਰੀਆਂ ਦੀ ਰਿਕਵਰੀ ਤੋਂ ਖੁਸ਼ ਹਨ। ਅਜਿਹੇ ਵਿੱਚ 31 ਅਗਸਤ ਤੋਂ ਹੋਣ ਵਾਲੇ ਏਸ਼ੀਆ ਕੱਪ ਵਿੱਚ ਦੋਹਾਂ ਦੀ ਵਾਪਸੀ ਨੂੰ ਲੈ ਕੇ ਕਾਫ਼ੀ ਉਮੀਦਾਂ ਕੀਤੀਆਂ ਜਾ ਰਹੀਆਂ ਹਨ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਪਣੀ ਆਖਰੀ ਅੰਤਰਰਾਸ਼ਟਰੀ ਮੈਚ ਸਤੰਬਰ 2022 ਵਿੱਚ ਆਸਟ੍ਰੇਲੀਆ ਦੇ ਖਿਲਾਫ਼ ਟੀ-20 ਅੰਤਰਰਾਸ਼ਟਰੀ ਦੇ ਰੂਪ ਵਿੱਚ ਖੇਡਿਆ ਸੀ। ਇਸਦੇ ਬਾਅਦ ਇਸੇ ਸਾਲ ਮਾਰਚ ਵਿੱਚ ਨਿਊਜ਼ੀਲੈਂਡ ਵਿੱਚ ਉਨ੍ਹਾਂ ਦੀ ਬੈਕ ਦੀ ਸਰਜਰੀ ਹੋਈ। ਜਿਸ ਤੋਂ ਬਾਅਦ ਹਾਲ ਹੀ ਵਿੱਚ ਉਨ੍ਹਾਂ ਨੇ ਹਲਕੀ ਬਾਲਿੰਗ ਵੀ ਸ਼ੁਰੂ ਕੀਤੀ ਹੈ।
ਦੱਸ ਦੇਈਏ ਕਿ ਸ਼੍ਰੇਅਸ ਨੇ ਇਸ ਸਾਲ ਆਸਟ੍ਰੇਲੀਆ ਦੇ ਖਿਲਾਫ਼ ਖੇਡੀ ਗਈ ਬਾਰਡਰ-ਗਾਵਸਕਰ ਟ੍ਰਾਫੀ ਰਾਹੀਂ ਟੀਮ ਤੋਂ ਬਾਹਰ ਹੋਏ ਸਨ। ਅਈਅਰ ਪਿੱਠ ਦੇ ਨਿਚਲੇ ਹਿੱਸੇ ਵਿੱਚ ਲੱਗੀ ਸੱਟ ਤੋਂ ਪਰੇਸ਼ਾਨ ਸੀ, ਜਿਸਦੇ ਚੱਲਦਿਆਂ ਉਨ੍ਹਾਂ ਨੂੰ ਬਾਰਡਰ-ਗਾਵਸਕਰ ਟ੍ਰਾਫ਼ੀ ਦੇ ਆਖਰੀ ਟੈਸਟ ਮੈਚ ਤੋਂ ਬਾਹਰ ਹੋਣਾ ਪਿਆ ਸੀ। ਪੇਸਰ ਜਸਪ੍ਰੀਤ ਬੁਮਰਾਹ ਤੇ ਬੱਲੇਬਾਜ਼ ਸ਼੍ਰੇਅਸ ਦੀ ਵਾਪਸੀ ਨਾਲ ਟੀਮ ਇੰਡੀਆ ਨੂੰ ਬਹੁਤ ਫਾਇਦਾ ਮਿਲੇਗਾ। ਏਸ਼ੀਆ ਕੱਪ ਦੇ ਬਾਅਦ ਭਾਰਤ ਵਿੱਚ ਹੀ ਵਨਡੇ ਵਿਸ਼ਵ ਕੱਪ ਖੇਡਿਆ ਜਾਣਾ ਹੈ। ਅਜਿਹੇ ਵਿੱਚ ਦੋਨੋ ਹੀ ਖਿਡਾਰੀ ਮੈਗਾ ਟੂਰਨਾਮੈਂਟ ਵਿੱਚ ਟੀਮ ਦੇ ਲਈ ਕਾਫ਼ੀ ਕਾਰਗਾਰ ਸਾਬਿਤ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
