ਦੱਖਣੀ ਅਫਰੀਕਾ ਖਿਲਾਫ ਚੱਲ ਰਹੇ ਸੈਂਚੁਰੀਅਨ ਟੈਸਟ ਤੋਂ ਟੀਮ ਇੰਡੀਆ ਲਈ ਚਿੰਤਾਜਨਕ ਖਬਰ ਸਾਹਮਣੇ ਆਈ ਹੈ। ਭਾਰਤ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸੱਟ ਕਾਰਨ ਮੈਦਾਨ ਤੋਂ ਬਾਹਰ ਜਾਣਾ ਪਿਆ ਹੈ। ਜਸਪ੍ਰੀਤ ਬੁਮਰਾਹ ਦੇ ਗੇਂਦਬਾਜ਼ੀ ਕਰਦੇ ਸਮੇਂ ਗਿੱਟੇ ‘ਤੇ ਸੱਟ ਲੱਗੀ ਹੈ।
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਸੈਂਚੁਰੀਅਨ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ‘ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਸੱਜੇ ਗਿੱਟੇ ‘ਚ ਮੋਚ ਆ ਗਈ। ਜਿਸ ਕਾਰਨ ਬੁਮਰਾਹ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ। ਫਿਲਹਾਲ ਮੈਡੀਕਲ ਟੀਮ ਬੁਮਰਾਹ ਦੀ ਨਿਗਰਾਨੀ ਕਰ ਰਹੀ ਹੈ ਅਤੇ ਬੁਮਰਾਹ ਦੇ ਬਦਲ ਵਜੋਂ ਸ਼੍ਰੇਅਸ ਅਈਅਰ ਨੂੰ ਫੀਲਡਿੰਗ ਲਈ ਤਾਇਨਾਤ ਕੀਤਾ ਗਿਆ ਹੈ।
ਜੇਕਰ ਬੁਮਰਾਹ ਦੀ ਸੱਟ ਜਲਦੀ ਠੀਕ ਨਾ ਹੋਈ ਤਾਂ ਭਾਰਤੀ ਟੀਮ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ। ਜਸਪ੍ਰੀਤ ਬੁਮਰਾਹ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਦਿੱਤਾ ਸੀ। ਉਨ੍ਹਾਂ ਤੋਂ ਇਲਾਵਾ ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਵੀ ਚੰਗੀ ਗੇਂਦਬਾਜ਼ੀ ਕਰ ਰਹੇ ਹਨ। ਭਾਰਤ ਨੇ ਪਹਿਲੀ ਪਾਰੀ ‘ਚ 327 ਦੌੜਾਂ ਬਣਾਈਆਂ ਹਨ, ਜਦਕਿ ਦੱਖਣੀ ਅਫਰੀਕਾ ਨੂੰ ਭਾਰਤੀ ਗੇਂਦਬਾਜ਼ਾਂ ਨੇ ਸ਼ੁਰੂਆਤੀ ਝਟਕੇ ਦੇ ਕੇ ਦਬਾਅ ‘ਚ ਪਾ ਦਿੱਤਾ ਹੈ।
ਇਹ ਵੀ ਪੜ੍ਹੋ : ਅਖਿਲੇਸ਼ ਨੇ ਪੁੱਛਿਆ, ਪਰਫਿਊਮ ਵਪਾਰੀ ਕੋਲ ਪੈਸਾ ਕਿੱਥੋਂ ਆਇਆ ? PM ਮੋਦੀ ਨੇ ਕਿਹਾ – ‘ਤੁਹਾਡਾ ਹੀ ਹੈ’
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲੇ ਟੈਸਟ ਦਾ ਅੱਜ ਤੀਜਾ ਦਿਨ ਹੈ। ਪਹਿਲੇ ਦਿਨ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3 ਵਿਕਟਾਂ ਦੇ ਨੁਕਸਾਨ ‘ਤੇ 272 ਦੌੜਾਂ ਬਣਾਈਆਂ ਸੀ। ਪਰ ਮੀਂਹ ਕਾਰਨ ਦੂਜੇ ਦਿਨ ਦਾ ਖੇਡ ਨਹੀਂ ਹੋ ਸਕਿਆ। ਤੀਜੇ ਦਿਨ ਅਫਰੀਕੀ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਸਿਰਫ 55 ਦੌੜਾਂ ਦੇ ਅੰਦਰ ਹੀ ਭਾਰਤੀ ਟੀਮ ਆਲ ਆਊਟ ਹੋ ਗਈ। ਹਾਲਾਂਕਿ ਭਾਰਤੀ ਗੇਂਦਬਾਜ਼ਾਂ ਨੇ ਵੀ ਦੱਖਣੀ ਅਫਰੀਕਾ ਦੀ ਟੀਮ ਨੂੰ ਸ਼ੁਰੂਆਤ ‘ਚ ਕਈ ਝਟਕੇ ਦੇ ਕੇ ਦਬਾਅ ‘ਚ ਪਾ ਦਿੱਤਾ ਹੈ। ਭਾਰਤ ਲਈ ਬੁਮਰਾਹ ਨੇ ਪਹਿਲੀ ਵਿਕਟ ਲਈ। ਇਸ ਤੋਂ ਬਾਅਦ ਸ਼ਮੀ ਅਤੇ ਸਿਰਾਜ ਨੇ ਵਿਕਟਾਂ ਲਈਆਂ। ਫਿਲਹਾਲ ਦੇਖਣਾ ਇਹ ਹੋਵੇਗਾ ਕਿ ਬੁਮਰਾਹ ਕਦੋ ਫਿੱਟ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: