ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਪਿੱਠ ਦੀ ਸਰਜਰੀ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਹਸਪਤਾਲ ਵਿੱਚ ਹੋ ਗਈ ਹੈ। ਉਨ੍ਹਾਂ ਨੂੰ ਠੀਕ ਹੋਣ ਵਿੱਚ 24 ਹਫ਼ਤੇ ਦਾ ਸਮਾਂ ਲੱਗ ਸਕਦਾ ਹੈ। ਉਹ ਅਗਸਤ ਤੋਂ ਨੈੱਟ ‘ਤੇ ਫਿਰ ਤੋਂ ਗੇਂਦਬਾਜ਼ੀ ਕਰਨ ਦੇ ਲਈ ਉਪਲਬਧ ਹੋਣਗੇ। ਅਜਿਹੇ ਵਿੱਚ ਜੇਕਰ ਭਾਰਤ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਦਾ ਹੈ ਤਾਂ ਬੁਮਰਾਹ ਨਹੀਂ ਖੇਡ ਸਕਣਗੇ । ਉਨ੍ਹਾਂ ਦੇ ਏਸ਼ੀਆ ਕੱਪ ਵਿੱਚ ਵੀ ਖੇਡਣ ‘ਤੇ ਖਦਸ਼ਾ ਹੈ। ਹਾਲਾਂਕਿ BCCI ਵੱਲੋਂ ਇਸ ਸਬੰਧੀ ਕੋਈ ਬਿਆਨ ਨਹੀਂ ਆਇਆ ਹੈ। ਪਰ ਮੀਡੀਆ ਰਿਪੋਰਟਾਂ ਦੇ ਮੁਤਾਬਕ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਸਮਾਂ ਲੱਗ ਸਕਦਾ ਹੈ।
ਬੁਮਰਾਹ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਸੱਟ ਕਾਰਨ ਟੀਮ ਤੋਂ ਬਾਹਰ ਹੋਏ ਸਨ। ਉਸ ਤੋਂ ਬਾਅਦ ਉਨ੍ਹਾਂ ਨੂੰ ਏਸ਼ੀਆ ਕੱਪ ਤੇ ਟੀ-20 ਵਿਸ਼ਵ ਕੱਪ ਛੱਡਣਾ ਪਿਆ ਸੀ। ਜਸਪ੍ਰੀਤ ਬੁਮਰਾਹ ਨੇ ਆਖਰੀ ਮੁਕਾਬਲਾ 25 ਸਤੰਬਰ ਨੂੰ ਹੈਦਰਾਬਾਦ ਵਿੱਚ ਆਸਟ੍ਰੇਲੀਆ ਦੇ ਖਿਲਾਫ਼ ਖੇਡਿਆ ਸੀ। ਰਿਪੋਰਟ ਦੇ ਮੁਤਾਬਕ ਬੁਮਰਾਹ ਹੁਣ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਵਿੱਚ ਵਾਪਸੀ ਕਰ ਸਕਦੇ ਹਨ। ਰਿਪੋਰਟ ਮੁਤਾਬਕ BCCI ਤੇ ਟੀਮ ਮੈਨੇਜਮੈਂਟ ਨੇ ਬੁਮਰਾਹ ਨੂੰ ਇਸ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ ਵਿੱਚ ਵਾਪਸੀ ਕਰਵਾਉਣ ਦਾ ਟੀਚਾ ਰੱਖਿਆ ਹੈ। ਵਨਡੇ ਵਿਸ਼ਵ ਕੱਪ ਇਸ ਸਾਲ ਭਾਰਤ ਵਿੱਚ ਅਕਤੂਬਰ-ਨਵੰਬਰ ਵਿੱਚ ਹੋਣਾ ਹੈ।
ਦੱਸ ਦੇਈਏ ਕਿ ਜਸਪ੍ਰੀਤ ਬੁਮਰਾਹ ਪਾਰੀ ਦੀ ਸ਼ੁਰੂਆਤ ਵਿੱਚ ਬਹੁਤ ਹੀ ਧਾਕੜ ਗੇਂਦਬਾਜ਼ੀ ਕਰਦੇ ਹਨ, ਉਨ੍ਹਾਂ ਦੇ ਕੋਲ ਉਹ ਕਾਬਿਲੀਅਤ ਹੈ ਕਿ ਉਹ ਕੁਝ ਗੇਂਦਾਂ ਵਿੱਚ ਹੀ ਮੈਚ ਦਾ ਰੁਖ ਬਦਲ ਦਿੰਦੇ ਹਨ। ਉਨ੍ਹਾਂ ਨੇ ਟੀਮ ਇੰਡੀਆ ਵੱਲੋਂ ਤਿੰਨੋਂ ਹੀ ਫਾਰਮੈਂਟਾਂ ਵਿੱਚ ਕ੍ਰਿਕਟ ਖੇਡੀ ਹੈ। ਉਨ੍ਹਾਂ ਨੇ ਭਾਰਤ ਦੇ ਲਈ 30 ਟੈਸਟ ਮੈਚਾਂ ਵਿੱਚ 128 ਵਿਕਟਾਂ, 71 ਵਨਡੇ ਮੈਚਾਂ ਵਿੱਚ 121 ਵਿਕਟਾਂ ਤੇ 60 ਟੀ-20 ਮੈਚਾਂ ਵਿੱਚ 70 ਵਿਕਟਾਂ ਆਪਣੇ ਨਾਮ ਕੀਤੇ ਹਨ । ਉਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਕਈ ਮੈਚ ਜਿਤਾਏ ਹਨ।
ਵੀਡੀਓ ਲਈ ਕਲਿੱਕ ਕਰੋ -: