ਭਾਰਤ ਖਿਲਾਫ ਚਾਰ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਵੱਡਾ ਝਟਕਾ ਲੱਗਿਆ ਹੈ। ਅਨੁਭਵੀ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ 9 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਤੋਂ ਬਾਹਰ ਹੋ ਗਏ ਹਨ । ਉਹ ਸੱਟ ਕਾਰਨ ਨਾਗਪੁਰ ਵਿੱਚ ਨਹੀਂ ਖੇਡਣਗੇ । ਇੰਨਾ ਹੀ ਨਹੀਂ ਹੇਜ਼ਲਵੁੱਡ ਦਾ ਦਿੱਲੀ ਵਿੱਚ ਹੋਣ ਵਾਲੇ ਦੂਜੇ ਟੈਸਟ ਵਿੱਚ ਖੇਡਣਾ ਵੀ ਸ਼ੱਕੀ ਹੈ। ਉਨ੍ਹਾਂ ਦੀ ਥਾਂ ‘ਤੇ ਸਕਾਟ ਬੋਲੈਂਡ ਨੂੰ ਪਲੇਇੰਗ-11 ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ । ਉਹ ਪਹਿਲੀ ਵਾਰ ਆਸਟ੍ਰੇਲੀਆ ਤੋਂ ਬਾਹਰ ਟੈਸਟ ਖੇਡ ਸਕਦੇ ਹਨ।
ਸੀਰੀਜ਼ ਤੋਂ ਪਹਿਲਾਂ ਹੇਜ਼ਲਵੁਡ ਜ਼ਖਮੀ ਹੋਣ ਵਾਲਾ ਪਹਿਲਾ ਆਸਟਰੇਲੀਆਈ ਖਿਡਾਰੀ ਨਹੀਂ ਹੈ। ਉਸ ਤੋਂ ਪਹਿਲਾਂ ਮਿਸ਼ੇਲ ਸਟਾਰਕ ਉਂਗਲੀ ਦੀ ਸੱਟ ਤੋਂ ਪ੍ਰੇਸ਼ਾਨ ਹਨ । ਉੱਥੇ ਹੀ ਕੈਮਰੂਨ ਗ੍ਰੀਨ ਵੀ ਉਂਗਲੀ ਦੀ ਸੱਟ ਕਾਰਨ ਪਹਿਲੇ ਮੈਚ ਵਿੱਚ ਗੇਂਦਬਾਜ਼ੀ ਨਹੀਂ ਕਰਨਗੇ । ਜੇਕਰ ਉਨ੍ਹਾਂ ਨੂੰ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਉਹ ਸਿਰਫ਼ ਬੱਲੇਬਾਜ਼ੀ ਕਰਨਗੇ। ਹੇਜ਼ਲਵੁੱਡ ਨੂੰ ਪਿਛਲੇ ਮਹੀਨੇ ਸਿਡਨੀ ਟੈਸਟ ਦੌਰਾਨ ਸੱਟ ਲੱਗੀ ਸੀ । ਹੇਜ਼ਲਵੁੱਡ ਨੇ ਅਲੂਰ ਵਿੱਚ ਆਸਟਰੇਲੀਆ ਦੇ ਪ੍ਰੀ-ਸੀਰੀਜ਼ ਕੈਂਪ ਵਿੱਚ ਪੂਰੀ ਤਰ੍ਹਾਂ ਹਿੱਸਾ ਨਹੀਂ ਲਿਆ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
ਦੱਸ ਦੇਈਏ ਕਿ ਜੋਸ਼ ਹੇਜ਼ਲਵੁੱਡ ਨੇ 2017 ਦੀ ਟੈਸਟ ਸੀਰੀਜ਼ ਦੇ ਚਾਰੋਂ ਟੈਸਟ ਮੈਚ ਖੇਡੇ ਸਨ ਅਤੇ ਸਾਰੇ ਮੈਚਾਂ ਵਿੱਚ ਵਿਕਟਾਂ ਲਈਆਂ ਸਨ । ਉਸ ਦਾ ਸਰਵੋਤਮ ਪ੍ਰਦਰਸ਼ਨ ਦੂਜੇ ਟੈਸਟ ਦੀ ਦੂਜੀ ਪਾਰੀ ਵਿੱਚ ਆਇਆ ਸੀ । ਉਨ੍ਹਾਂ ਨੇ ਸਪਿਨ ਦੀ ਸਹਾਇਤਾ ਵਾਲੀ ਪਿੱਚ ‘ਤੇ ਉਸ ਪਾਰੀ ਵਿੱਚ ਛੇ ਵਿਕਟਾਂ ਲੈ ਕੇ ਭਾਰਤੀਆਂ ਨੂੰ ਹੈਰਾਨ ਕਰ ਦਿੱਤਾ ਸੀ। ਉਸ ਨੇ ਪੁਜਾਰਾ ਤੇ ਕੋਹਲੀ ਸਮੇਤ ਚੋਟੀ ਦੇ ਚਾਰ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ ਸੀ ।
ਟੈਸਟ ਸੀਰੀਜ਼ ਲਈ ਟੀਮ ਇੰਡੀਆ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਕੇਐੱਲ ਰਾਹੁਲ, ਐੱਸ ਭਾਰਤ, ਈਸ਼ਾਨ ਕਿਸ਼ਨ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮੇਸ਼ ਯਾਦਵ, ਜੈਦੇਵ ਉਨਾਦਕਟ।
ਆਸਟ੍ਰੇਲੀਆ ਟੀਮ: ਉਸਮਾਨ ਖਵਾਜਾ, ਮੈਟ ਰੇਨਸ਼ਾ, ਸਟੀਵ ਸਮਿਥ, ਡੇਵਿਡ ਵਾਰਨਰ, ਟ੍ਰੈਵਿਸ ਹੈੱਡ, ਮਾਰਨਸ ਲੈਬੁਸ਼ਗਨ, ਐਸ਼ਟਨ ਐਗਰ, ਕੈਮਰਨ ਗ੍ਰੀਨ, ਅਲੈਕਸ ਕੈਰੀ, ਪੀਟਰ ਹੈਂਡਸਕੋਮਬ, ਪੈਟ ਕਮਿੰਸ (ਕਪਤਾਨ), ਸਕਾਟ ਬੋਲੈਂਡ, ਜੋਸ਼ ਹੇਜ਼ਲਵੁੱਡ, ਨਾਥਨ ਲਿਓਨ, ਲਾਂਸ ਮੋਰਿਸ , ਟੌਡ ਮਰਫੀ, ਮਿਸ਼ੇਲ ਸਟਾਰਕ, ਮਿਸ਼ੇਲ ਸਵੀਪਸਨ।
ਵੀਡੀਓ ਲਈ ਕਲਿੱਕ ਕਰੋ -: