ਭਾਰਤੀ ਕ੍ਰਿਕਟ ਬੋਰਡ ਨੇ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਲਈ ਮਸ਼ਹੂਰ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਦੇ ਨਾਮ ਦੀ ਸਿਫਾਰਸ਼ ਕਰਨ ਦਾ ਫੈਸਲਾ ਕੀਤਾ ਹੈ।
ਮਿਤਾਲੀ ਰਾਜ ਤੋਂ ਇਲਾਵਾ ਭਾਰਤ ਦੇ ਨੰਬਰ ਇੱਕ ਸਪਿਨਰ ਰਵੀਚੰਦਰਨ ਅਸ਼ਵਿਨ ਦਾ ਨਾਮ ਵੀ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਭੇਜਿਆ ਜਾਵੇਗਾ। ਬੀਸੀਸੀਆਈ ਨੇ ਅਰਜੁਨ ਐਵਾਰਡ ਲਈ ਤਿੰਨ ਖਿਡਾਰੀਆਂ ਦੇ ਨਾਮ ਭੇਜਣ ਦਾ ਫੈਸਲਾ ਕੀਤਾ ਹੈ। ਅਰਜੁਨ ਪੁਰਸਕਾਰ ਲਈ ਬੋਰਡ ਸੀਨੀਅਰ ਬੱਲੇਬਾਜ਼ ਸ਼ਿਖਰ ਧਵਨ, ਲੋਕੇਸ਼ ਰਾਹੁਲ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਨਾਮ ਭੇਜੇਗਾ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਵਾਰ, ਕਿਹਾ – ‘ਸ਼ਹਿਰ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇਖੋ’
ਹਾਲਾਂਕਿ, ਕਿਸੇ ਵੀ ਮਹਿਲਾ ਕ੍ਰਿਕਟਰ ਦਾ ਨਾਮ ਅਰਜੁਨ ਪੁਰਸਕਾਰ ਲਈ ਨਹੀਂ ਭੇਜਿਆ ਗਿਆ ਹੈ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ, “ਕਿਸੇ ਵੀ ਮਹਿਲਾ ਕ੍ਰਿਕਟਰ ਨੂੰ ਅਰਜੁਨ ਪੁਰਸਕਾਰ ਲਈ ਨਾਮਜ਼ਦ ਨਹੀਂ ਕੀਤਾ ਗਿਆ ਹੈ। ਖੇਡ ਰਤਨ ਲਈ ਮਿਤਾਲੀ ਦੇ ਨਾਮ ਦੀ ਸਿਫਾਰਸ਼ ਕੀਤੀ ਗਈ ਹੈ।”
ਇਹ ਵੀ ਦੇਖੋ : “ਹਮਾਰੀ ਛੋਰੀਆਂ ਛੋਰੋਂ ਸੈਂ ਕਮ ਹੈਂ ਕੇ” ਮੂਸੇਵਾਲਾ, ਬੰਟੀ ਬੈਂਸ, ਸ਼ੈਰੀ ਮਾਨ ਤੇ ਕਈ ਵੱਡੇ ਕਲਾਕਾਰ