IPL 2023 ਦਾ 19ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਤੇ ਸਨਰਾਈਜ਼ਰਸ ਹੈਦਰਾਬਾਦ ਦੇ ਵਿਚਾਲੇ ਖੇਡਿਆ ਜਾਵੇਗਾ। ਇਹ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨਸ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ ਵਿੱਚ ਦੋਹਾਂ ਟੀਮਾਂ ਵਿਚਾਲੇ ਕੜੀ ਟੱਕਰ ਦੇਖਣ ਨੂੰ ਮਿਲੇਗੀ। ਸਨਰਾਈਜ਼ਰਸ ਤੇ ਕੋਲਕਾਤਾ ਦੀ ਟੀਮ ਆਪਣਾ ਪਿਛਲੇ ਮੁਕਾਬਲਾ ਜਿੱਤ ਚੁੱਕੀ ਹੈ। ਅਜਿਹੇ ਵਿੱਚ ਦੋਨੋਂ ਟੀਮਾਂ ਆਪਣੀ ਜਿੱਤ ਦੀ ਲੈਅ ਬਰਕਰਾਰ ਰੱਖਣਾ ਚਾਹੁਣਗੀਆਂ। ਕੋਲਕਾਤਾ ਨੇ ਆਪਣੇ ਆਖਰੀ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ‘ਤੇ ਰੋਮਾਂਚਕ ਜਿੱਤ ਦਰਜ ਕੀਤੀ ਸੀ। ਉੱਥੇ ਹੀ ਸਨਰਾਈਜ਼ਰਸ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ ਮਾਤ ਦੇ ਕੇ ਇਸ ਸੀਜ਼ਨ ਦੀ ਪਹਿਲੀ ਜਿੱਤ ਹਾਸਿਲ ਕੀਤੀ।
ਦੱਸ ਦੇਈਏ ਕਿ ਕੋਲਕਾਤਾ ਨਾਈਟ ਰਾਈਡਰਜ਼ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡੇ ਗਏ ਆਈਪੀਐੱਲ ਮੈਚਾਂ ਦੇ ਰਿਕਾਰਡ ‘ਤੇ ਪਾਈ ਜਾਵੇ ਤਾਂ ਕੋਲਕਾਤਾ ਦਾ ਪਲੜਾ ਭਾਰੀ ਹੈ। ਇਨ੍ਹਾਂ ਦੋਹਾਂ ਟੀਮਾਂ ਵਿਚਾਲੇ ਹੁਣ ਤੱਕ 23 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚ ਕੋਲਕਾਤਾ ਨੇ 15 ਤੇ ਸਨਰਾਈਜ਼ਰਸ ਹੈਦਰਾਬਾਦ ਨੇ 8 ਮੈਚ ਜਿੱਤੇ ਹਨ। ਉੱਥੇ ਹੀ ਪਿਛਲੇ 5 ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਕੋਲਕਾਤਾ ਨੇ 4 ਤੇ ਹੈਦਰਾਬਾਦ ਨੇ 1 ਮੈਚ ਜਿੱਤਿਆ ਹੈ। ਇਨ੍ਹਾਂ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਕੋਲਕਾਤਾ ਦੀ ਟੀਮ ਹੈਦਰਾਬਾਦ ‘ਤੇ ਹਮੇਸ਼ਾਂ ਭਾਰੀ ਪਈ ਹੈ।
ਇਹ ਵੀ ਪੜ੍ਹੋ: ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ‘ਚ ਅਮਨ ਸ਼ਹਿਰਾਵਤ ਨੇ ਭਾਰਤ ਦੀ ਝੋਲੀ ਪਾਇਆ ਪਹਿਲਾ ਗੋਲਡ ਮੈਡਲ
ਉੱਥੇ ਹੀ ਜੇਕਰ ਈਡਨ ਗਾਰਡਨਜ਼ ਸਟੇਡੀਅਮ ਦੀ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਇਹ ਪਿੱਚ ਤੇਜ਼ ਮੰਨੀ ਜਾਂਦੀ ਹੈ। ਇਸ ਪਿੱਚ ‘ਤੇ ਸਪਿਨਰਾਂ ਨੂੰ ਬਹੁਤ ਮਦਦ ਮਿਲਦੀ ਹੈ। ਸੁਨੀਲ ਨਰਾਇਣ ਵਰਗੇ ਗੇਂਦਬਾਜ਼ ਇੱਥੇ ਬਹੁਤ ਜ਼ਿਆਦਾ ਖਤਰਨਾਕ ਸਾਬਿਤ ਹੋ ਸਕਦਾ ਹਨ। ਟਿੱਕ ਕੇ ਬੱਲੇਬਾਜ਼ੀ ਕਰਨ ਵਾਲੇ ਖਿਡਾਰੀ ਇੱਥੇ ਆਸਾਨੀ ਨਾਲ ਵੱਡਾ ਸਕੋਰ ਖੜ੍ਹਾ ਕਰ ਸਕਦੇ ਹਨ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਕੋਲਕਾਤਾ ਨਾਈਟ ਰਾਈਡਰਜ਼: ਨੀਤੀਸ਼ ਰਾਣਾ (ਕਪਤਾਨ), ਰਹਮਾਨੁਲਾਹ ਗੁਰਬਾਜ (ਵਿਕਟਕੀਪਰ), ਨਰਾਇਣ ਜਗਦੀਸ਼ਨ, ਰਿੰਕੂ ਸਿੰਘ, ਆਂਦਰੇ ਰਸੇਲ, ਸ਼ਾਰਦੁਲ ਠਾਕੁਰ, ਸੁਨੀਲ ਨਾਰਾਇਣ, ਲਾਕੀ ਫਰਗੁਸਨ, ਸੁਯਸ਼ ਸ਼ਰਮਾ, ਉਮੇਸ਼ ਯਾਦਵ, ਵਰੁਣ ਚਕਰਵਰਤੀ।
ਸਨਰਾਈਜ਼ਰਸ ਹੈਦਰਾਬਾਦ: ਏਡਨ ਮਾਰਕਮ (ਕਪਤਾਨ), ਮਯੰਕ ਅਗਰਵਾਲ, ਹੈਰੀ ਬ੍ਰੂਕ, ਰਾਹੁਲ ਤ੍ਰਿਪਾਠੀ, ਹੇਨਰਿਕ ਕਲਾਸੇਨ(ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਮਾਰਕੋ ਯਾਨਸੇਨ, ਭੁਵਨੇਸ਼ਵਰ ਕੁਮਾਰ, ਮਯੰਕ ਮਾਰਕੰਡੇ, ਉਮਰਾਨ ਮਲਿਕ ਤੇ ਥੰਗਾਰਸੁ ਨਟਰਾਜਨ।
ਵੀਡੀਓ ਲਈ ਕਲਿੱਕ ਕਰੋ -: