kl rahul holds orange cap: ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ ਐਲ ਰਾਹੁਲ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਕੋਲ ਕ੍ਰਮਵਾਰ ਓਰੇਂਜ ਕੈਪ ਅਤੇ ਪਰਪਲ ਕੈਪ ਹਨ। ਰਾਹੁਲ ਨੇ ਚੇਨਈ ਸੁਪਰ ਕਿੰਗਜ਼ ਦੇ ਫਾਫ ਡੂ ਪਲੇਸੀ ਤੋਂ ਓਰੇਂਜ ਕੈਪ ਲਿਆ ਜਦੋਂ ਕਿ ਸ਼ਮੀ ਨੇ ਇਹ ਦਿੱਲੀ ਕੈਪੀਟਲਸ ਦੇ ਕਾਗੀਸੋ ਰਬਾਦਾ ਤੋਂ ਹਾਸਿਲ ਕੀਤੀ ਹੈ। ਓਰੇਂਜ ਕੈਪ ਉਸ ਬੱਲੇਬਾਜ਼ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਲੀਗ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ ਜਦਕਿ ਪਰਪਲ ਕੈਪ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਨੂੰ ਦਿੱਤਾ ਜਾਂਦਾ ਹੈ। ਲੀਗ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਰਾਹੁਲ ਪਹਿਲੇ ਸਥਾਨ ‘ਤੇ ਹੈ। ਉਸ ਨੇ ਤਿੰਨ ਮੈਚਾਂ ਵਿੱਚ 222 ਦੌੜਾਂ ਬਣਾਈਆਂ ਹਨ। ਰਾਹੁਲ ਦੇ ਪਿੱਛੇ ਉਸ ਦੀ ਆਪਣੀ ਹੀ ਟੀਮ ਦਾ ਮਯੰਕ ਅਗਰਵਾਲ ਹੈ, ਜਿਸ ਨੇ ਰਾਜਸਥਾਨ ਖਿਲਾਫ ਸੈਂਕੜਾ ਜੜਿਆ। ਮਯੰਕ ਰਾਹੁਲ ਤੋਂ ਸਿਰਫ ਇੱਕ ਦੌੜ ਪਿੱਛੇ ਹੈ। ਤੀਜੇ ਨੰਬਰ ‘ਤੇ ਡੂ ਪਲੇਸੀ ਹੈ, ਜਿਸ ਨੇ ਤਿੰਨ ਮੈਚਾਂ ਵਿੱਚ 173 ਦੌੜਾਂ ਬਣਾਈਆਂ ਹਨ।
ਗੇਂਦਬਾਜ਼ਾਂ ਵਿੱਚ ਸ਼ਮੀ ਤਿੰਨ ਮੈਚਾਂ ਵਿੱਚ ਸੱਤ ਵਿਕਟਾਂ ਨਾਲ ਪਹਿਲੇ ਸਥਾਨ ਉੱਤੇ ਹੈ। ਦੂਜੇ ਸਥਾਨ ‘ਤੇ ਕਾਗੀਸੋ ਰਬਾਦਾ ਹੈ, ਜਿਸਨੇ ਦੋ ਮੈਚਾਂ ਵਿੱਚ ਪੰਜ ਵਿਕਟਾਂ ਹਾਸਿਲ ਕੀਤੀਆਂ ਹਨ। ਚੇਨਈ ਦਾ ਸੈਮ ਕੁਰੇਨ ਤਿੰਨ ਮੈਚਾਂ ਵਿੱਚ ਪੰਜ ਵਿਕਟਾਂ ਨਾਲ ਤੀਸਰੇ ਸਥਾਨ ‘ਤੇ ਹੈ। ਟੀਮ ਟੇਬਲ ‘ਚ ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲਸ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਚਾਰ ਅੰਕਾਂ ਨਾਲ ਪਹਿਲੇ ਨੰਬਰ’ ਤੇ ਹੈ। ਰਾਜਸਥਾਨ ਰਾਇਲਜ਼ ਦੂਜੇ ਅਤੇ ਬੰਗਲੁਰੂ ਤੀਜੇ ਨੰਬਰ ‘ਤੇ ਹੈ।