ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੈਸਟ ਮੈਚ ਸ਼ੁਰੂ ਹੋ ਗਿਆ ਹੈ। ਪਰ ਇਸ ਮੈਚ ਤੋਂ ਪਹਿਲਾ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ, ਕਪਤਾਨ ਵਿਰਾਟ ਕੋਹਲੀ ਇਸ ਮੈਚ ਵਿੱਚ ਨਹੀਂ ਖੇਡ ਰਹੇ ਹਨ ਅਤੇ ਉਨ੍ਹਾਂ ਦੀ ਜਗ੍ਹਾ ਕੇਐਲ ਰਾਹੁਲ ਟੀਮ ਦੀ ਕਪਤਾਨੀ ਕਰ ਰਹੇ ਹਨ।
ਕੇਐੱਲ ਰਾਹੁਲ ਨੇ ਟਾਸ ਦੇ ਸਮੇਂ ਦੱਸਿਆ ਕਿ ਵਿਰਾਟ ਕੋਹਲੀ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਦੀ ਪਿੱਠ ‘ਚ ਸਮੱਸਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ। ਉਮੀਦ ਹੈ ਕਿ ਵਿਰਾਟ ਕੋਹਲੀ ਅਗਲੇ ਟੈਸਟ ਮੈਚ ਤੱਕ ਫਿੱਟ ਹੋ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਇਹ ਮੈਚ ਵਿਰਾਟ ਕੋਹਲੀ ਲਈ ਖਾਸ ਸੀ ਕਿਉਂਕਿ ਇਹ ਉਨ੍ਹਾਂ ਦਾ 99ਵਾਂ ਟੈਸਟ ਮੈਚ ਸੀ। ਜੇਕਰ ਵਿਰਾਟ ਕੋਹਲੀ ਇਸ ਮੈਚ ‘ਚ ਖੇਡਦੇ ਤਾਂ ਸੀਰੀਜ਼ ਦਾ ਆਖਰੀ ਮੈਚ 100ਵਾਂ ਟੈਸਟ ਮੈਚ ਹੁੰਦਾ। ਪਰ ਹੁਣ ਅਜਿਹਾ ਨਹੀਂ ਹੋਵੇਗਾ, ਕਿਉਂਕਿ ਤੀਜਾ ਟੈਸਟ 99ਵਾਂ ਮੈਚ ਹੋਵੇਗਾ।
ਇਹ ਵੀ ਪੜ੍ਹੋ : ਨਵੇਂ ਸਾਲ ‘ਚ ਇਹ 5 ਚੀਜ਼ਾਂ ਭੁੱਲ ਕੇ ਵੀ ਗੂਗਲ ‘ਤੇ ਨਾ ਕਰੋ ਸਰਚ, ਨਹੀਂ ਤਾਂ ਜਾਣਾ ਪਵੇਗਾ ਜੇਲ੍ਹ!
ਜੇਕਰ ਪਲੇਇੰਗ-11 ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਦੀ ਜਗ੍ਹਾ ਹਨੁਮਾ ਵਿਹਾਰੀ ਨੂੰ ਟੀਮ ‘ਚ ਜਗ੍ਹਾ ਦਿੱਤੀ ਗਈ ਹੈ। ਹਨੁਮਾ ਵਿਹਾਰੀ ਲੰਬੇ ਸਮੇਂ ਬਾਅਦ ਟੀਮ ‘ਚ ਵਾਪਸੀ ਕਰ ਰਹੇ ਹਨ, ਉਨ੍ਹਾਂ ਨੇ ਆਸਟ੍ਰੇਲੀਆ ਦੌਰੇ ‘ਤੇ ਆਪਣਾ ਆਖਰੀ ਮੈਚ ਖੇਡਿਆ ਸੀ। ਭਾਰਤ ਦਾ ਪਲੇਇੰਗ ਇਲੈਵਨ : ਕੇਐਲ ਰਾਹੁਲ (ਕਪਤਾਨ), ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਣੇ, ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਵੀਡੀਓ ਲਈ ਕਲਿੱਕ ਕਰੋ -: