ਕ੍ਰਿਕਟਰ ਵਿਰਾਟ ਕੋਹਲੀ ਦਾ ਇੰਸਟਾਗ੍ਰਾਮ ਅਕਾਊਂਟ ਸ਼ੁੱਕਰਵਾਰ ਸਵੇਰੇ ਅਚਾਨਕ ਗਾਇਬ ਹੋ ਗਿਆ ਸੀ। ਜਿਸ ਨਾਲ 274 ਮਿਲੀਅਨ ਤੋਂ ਵੱਧ ਫਾਲੋਅਰਸ ਯਾਨੀ ਲਗਭਗ 27 ਕਰੋੜ ਫਾਲੋਅਰਸ ਬੇਚੈਨ ਹੋ ਗਏ ਸਨ। ਹਾਲਾਂਕਿ ਲਗਭਗ 8 ਘੰਟੇ ਤੱਕ ਇੰਸਟਾਗ੍ਰਾਮ ਤੋਂ ਗਾਇਬ ਰਹਿਣ ਦੇ ਬਾਅਦ ਕੋਹਲੀ ਦਾ ਇੰਸਟਾਗ੍ਰਾਮ ਅਕਾਊਂਟ ਵਾਪਸ ਤੋਂ ਐਕਟੀਵੇਟ ਹੋ ਚੁੱਕਾ ਹੈ। ਉੁਨ੍ਹਾਂ ਦੇ ਅਕਾਊਂਟ ‘ਤੇ ਵਾਪਸ ਤੋਂ ਪੋਸਟ ਦਿਖਣ ਲੱਗੇ ਹਨ ਤੇ ਸਰਚ ਵਿਚ ਵੀ ਆ ਰਿਹਾ ਹੈ। ਉਨ੍ਹਾਂ ਦਾ ਦੁਬਈ ਨੂੰ ਪ੍ਰਮੋਟ ਕਰਨ ਵਾਲਾ ਆਖਰੀ ਪੋਸਟ ਵੀ ਦਿਖ ਰਿਹਾ ਹੈ। ਇਸ ਵਿਚ ਉਹ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਨਜ਼ਰ ਆਏ ਸਨ।
ਦੱਸ ਦੇਈਏ ਕਿ ਵੀਰਵਾਰ ਦੀ ਦਰਮਿਆਨੀ ਰਾਤ ਲਗਭਗ 1 ਵਜੇ ਕੋਹਲੀ ਦਾ ਇੰਸਟਾਗ੍ਰਾਮ ਅਕਾਊਂਟ ਦਿਖਣਾ ਬੰਦ ਹੋਇਆ ਤੇ ਸ਼ੁੱਕਰਵਾਰ ਸਵੇਰੇ 9 ਵਜੇ ਫਿਰ ਤੋਂ ਦਿਖਣ ਲੱਗਾ। ਇਸ 8 ਘੰਟੇ ਦੌਰਾਨ ਵਿਰਾਟ ਕੋਹਲੀ ਦੇ ਅਕਾਊਂਟ ਨੂੰ ਖੋਲ੍ਹਣ ‘ਤੇ ਯੂਜਰਸ ਨੂੰ ‘ਪ੍ਰੋਫਾਈਲ ਉਪਲਬਧ ਨਹੀਂ ਹੈ’ ਜਾਂ ‘ਯੂਜ਼ਰ ਨਾਟ ਫਾਊਂਡ’ ਵਰਗੇ ਮੈਸੇਜ ਦਿਖ ਰਹੇ ਹਨ। ਇਸ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਸੀ। ਨਾਲ ਹੀ ਵਿਰਾਟ ਕੋਹਲੀ ਦੇ ਭਰਾ ਵਿਕਾਸ ਕੋਹਲੀ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇਹੀ ਮੈਸੇਜ ਦਿਖ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨਾਂ ਲਈ ਅਲਰਟ, ਪਵੇਗਾ ਭਾਰੀ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ
ਇੰਸਟਾਗ੍ਰਾਮ ‘ਤੇ ਵਿਰਾਟ ਕੋਹਲੀ ਦਾ ਪ੍ਰੋਫਾਈਲ ਸਰਚ ਜਾਂ ਵਿਜੀਬਲ ਨਹੀਂ ਸੀ, ਜਿਸ ਨਾਲ ਲੋਕ ਇਹ ਸੋਚ ਰਹੇ ਸਨ ਕਿ ਇਹ ਜਾਂ ਤਾਂ ਡਿਐਕਟੀਵੇਸ਼ਨ, ਡਿਲੀਟ, ਸਸਪੈਂਸ਼ਨ ਜਾਂ ਕੋਈ ਵੱਡੀ ਤਕਨੀਕੀ ਖਰਾਬੀ ਦਾ ਨਤੀਜਾ ਸੀ। ਹੁਣ ਤੱਕ ਕੋਹਲੀ ਜਾਂ ਉਨ੍ਹਾਂ ਦੀ ਮੈਨੇਜਮੈਂਟ ਟੀਮ ਜਾਂ ਫਿਰ ਇੰਸਟਾਗ੍ਰਾਮ ਵੱਲੋਂ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ ਜਿਸ ਨਾਲ ਇਹ ਸਪੱਸ਼ਟ ਹੋ ਸਕੇ ਕਿ ਕੋਹਲੀ ਨੇ ਖੁਦ ਅਕਾਊਂਟ ਹਟਾਇਆ ਸੀ ਜਾਂ ਫਿਰ ਮੇਟਾ ਵੱਲੋਂ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -:
























