ਆਈਪੀਐਲ -14 ਦੇ 45 ਵੇਂ ਮੈਚ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਪੰਜਾਬ ਕਿੰਗਜ਼ (ਪੀਬੀਕੇਐਸ) ਦੀਆਂ ਟੀਮਾਂ ਸ਼ੁੱਕਰਵਾਰ ਨੂੰ ਦੁਬਈ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਕੇਐਲ ਰਾਹੁਲ ਦੀ ਅਗਵਾਈ ਵਾਲੀ ਪੰਜਾਬ ਟੀਮ ਲਈ ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਅੱਜ ਇੱਕ ‘ਕਰੋ ਜਾਂ ਮਰੋ’ ਵਾਲਾ ਮੈਚ ਹੋਵੇਗਾ।
ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਕੇਕੇਆਰ ਇਸ ਸਮੇਂ 10 ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ। ਕੇਕੇਆਰ 11 ਮੈਚਾਂ ‘ਚ 6 ਮੈਚ ਹਾਰ ਚੁੱਕੀ ਹੈ। ਜਦਕਿ ਪੰਜਾਬ ਇੰਨੇ ਹੀ ਮੈਚਾਂ ਵਿੱਚ 7 ਮੈਚ ਹਾਰ ਚੁੱਕਾ ਹੈ ਅਤੇ ਛੇਵੇਂ ਸਥਾਨ ‘ਤੇ ਹੈ। ਇਹ ਮੈਚ ਦੋਵਾਂ ਟੀਮਾਂ ਲਈ ਬਹੁਤ ਮਹੱਤਵਪੂਰਨ ਹੈ।
ਕੇਐਲ ਰਾਹੁਲ ਨੇ ਮੁੰਬਈ ਇੰਡੀਅਨਜ਼ (ਐਮਆਈ) ਹੱਥੋਂ ਮਿਲੀ ਹਾਰ ਤੋਂ ਬਾਅਦ ਮੰਨਿਆ ਸੀ ਕਿ ਉਨ੍ਹਾਂ ਦੀ ਟੀਮ ਦਬਾਅ ਵਿੱਚ ਵਧੀਆ ਨਹੀਂ ਖੇਡ ਰਹੀ ਹੈ ਅਤੇ ਉਨ੍ਹਾਂ ਨੂੰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਨਾ ਹੋਵੇਗਾ। ਮੱਧ ਕ੍ਰਮ ਦੇ ਖਰਾਬ ਫਾਰਮ ਨੇ ਟੀਮ ਦੇ ਪ੍ਰਦਰਸ਼ਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਰਾਹੁਲ (422 ਦੌੜਾਂ) ਅਤੇ ਮਯੰਕ ਅਗਰਵਾਲ (332) ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਪ੍ਰਭਾਵਿਤ ਨਹੀਂ ਕਰ ਸਕਿਆ।
ਇਹ ਵੀ ਦੇਖੋ : PM ਮੋਦੀ ਨੂੰ ਮਿਲਣ ਦੇ ਬਾਅਦ CM ਚੰਨੀ ਦੀ PC Live, ਸੁਣੋ ਕਿਹੜੇ-ਕਿਹੜੇ ਮੁੱਦਿਆਂ ‘ਤੇ ਹੋਈ ਗੱਲਬਾਤ