ਟੋਕੀਓ ਪੈਰਾਲੰਪਿਕਸ ਵਿੱਚ ਕ੍ਰਿਸ਼ਨਾ ਨਾਗਰ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਕ੍ਰਿਸ਼ਨਾ ਨਾਗਰ ਨੇ ਫਾਈਨਲ ਮੁਕਾਬਲੇ ਵਿੱਚ ਹਾਂਗਕਾਂਗ ਦੇ ਖਿਡਾਰੀ ਕਾਈ ਮੈਨ ਚੁ ਨੂੰ 2-1 ਨਾਲ ਮਾਤ ਦਿੱਤੀ।
ਦਰਅਸਲ, SL 6 ਕਲਾਸ ਫਾਈਨਲ ਵਿੱਚ ਕ੍ਰਿਸ਼ਨਾ ਨਾਗਰ ਨੇ ਹਾਂਗਕਾਂਗ ਦੇ ਕਾਈ ਮੈਨ ਚੁ ਨੂੰ 21-17, 16-21, 21-17 ਨਾਲ ਮਾਤ ਦਿੱਤੀ। ਟੋਕੀਓ ਪੈਰਾਲੰਪਿਕ ਵਿੱਚ ਬੈਡਮਿੰਟਨ ਵਿੱਚ ਇਹ ਭਾਰਤ ਦਾ ਚੌਥਾ ਤਗਮਾ ਹੈ। ਇਸ ਟੂਰਨਾਮੈਂਟ ਵਿੱਚ ਇਹ ਭਾਰਤ ਦਾ 5ਵਾਂ ਗੋਲਡ ਹੈ। ਜ਼ਿਕਰਯੋਗ ਹੈ ਕਿ ਕ੍ਰਿਸ਼ਨਾ ਤੋਂ ਪਹਿਲਾਂ ਬੈਡਮਿੰਟਨ ਵਿੱਚ ਪ੍ਰਮੋਦ ਭਗਤ ਗੋਲਡ, ਸੁਹਾਸ ਯਤਿਰਾਜ ਸਿਲਵਰ ਤੇ ਮਨੋਜ ਸਰਕਾਰ ਕਾਂਸੀ ਦੇ ਮੈਡਲ ਜਿੱਤ ਚੁੱਕੇ ਹਨ।
ਇਸਦੇ ਨਾਲ ਹੀ ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ 19 ਹੋ ਗਈ ਹੈ। ਇਸ ਟੂਰਨਾਮੈਂਟ ਵਿੱਚ ਭਾਰਤ ਨੇ ਹੁਣ ਤੱਕ 5 ਗੋਲਡ, 8 ਸਿਲਵਰ ਤੇ 6 ਕਾਂਸੀ ਦੇ ਮੈਡਲ ਜਿੱਤੇ ਹਨ।
ਦੱਸ ਦੇਈਏ ਕਿ ਟੋਕੀਓ ਪੈਰਾਲੰਪਿਕਸ ਵਿੱਚ ਇਹ ਭਾਰਤ ਦਾ 5ਵਾਂ ਗੋਲਡ ਮੈਡਲ ਹੈ। ਕ੍ਰਿਸ਼ਨਾ ਨਾਗਰ ਪੈਰਾਲੰਪਿਕ ਖੇਡਾਂ ਵਿੱਚ ਗੋਲਡ ਜਿੱਤਣ ਵਾਲੇ ਸਿਰਫ਼ 8ਵੇਂ ਭਾਰਤੀ ਖਿਡਾਰੀ ਹਨ। ਪੈਰਾਲੰਪਿਕ ਖੇਡਾਂ ਵਿੱਚ ਭਾਰਤ ਨੂੰ ਮੁਰਲੀਕਾਂਤ ਪੇਟਕਰ ਨੇ 1972 ਵਿੱਚ ਪਹਿਲਾ ਗੋਲਡ ਦਿਵਾਇਆ ਸੀ।