Lanka Premier League 2020: ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਲੰਕਾ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਵਿੱਚ ਜਲਵਾ ਦਿਖਾਉਣ ਲਈ ਤਿਆਰ ਹਨ । ਸ਼ਾਹਿਦ ਅਫਰੀਦੀ LPL ਵਿੱਚ ਗਾਲੇ ਗਲੇਡੀਏਟਰਸ ਲਈ ਖੇਡਣਗੇ ਅਤੇ ਉਨ੍ਹਾਂ ਨੂੰ ਟੀਮ ਦੀ ਕਮਾਨ ਵੀ ਸੌਂਪੀ ਗਈ ਹੈ । ਗਾਲੇ ਗਲੇਡੀਏਟਰਸ ਨੇ ਸੋਸ਼ਲ ਮੀਡੀਆ ਵੈੱਬਸਾਈਟ ਟਵਿੱਟਰ ਰਾਹੀਂ ਅਫਰੀਦੀ ਨੂੰ ਕਪਤਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।
ਦਰਅਸਲ, ਸ਼ਾਹਿਦ ਅਫਰੀਦੀ ਨੇ ਹਾਲ ਹੀ ਵਿੱਚ ਪਾਕਿਸਤਾਨ ਸੁਪਰ ਲੀਗ ਦੇ ਪਲੇਆਫ ਮੈਚਾਂ ਵਿੱਚ ਹਿੱਸਾ ਲਿਆ ਸੀ । ਅਫਰੀਦੀ ਇਨ੍ਹਾਂ ਮੈਚਾਂ ਵਿੱਚ ਗੇਂਦ ਨਾਲ ਕਮਾਲ ਦਿਖਾਉਣ ਵਿੱਚ ਕਾਮਯਾਬ ਰਹੇ, ਪਰ ਉਨ੍ਹਾਂ ਦਾ ਬੈਟ ਸ਼ਾਂਤ ਰਿਹਾ । ਅਫਰੀਦੀ ਨੇ ਮੁਲਤਾਨ ਸੁਲਤਾਨ ਵੱਲੋਂ ਖੇਡਦੇ ਹੋਏ ਤਿੰਨ ਵਿਕਟਾਂ ਲਈਆਂ ਅਤੇ 13 ਦੌੜਾਂ ਬਣਾਈਆਂ।
ਸ੍ਰੀਲੰਕਾ ਕ੍ਰਿਕਟ ਬੋਰਡ ਨੇ LPL ਦੇ ਸਬੰਧ ਵਿੱਚ ਜ਼ੀਰੋ ਟੌਲਰੈਂਸ ਨੀਤੀ ਦਾ ਐਲਾਨ ਕੀਤਾ ਹੈ । ਸ਼੍ਰੀਲੰਕਾ ਦੀ ਐਂਟੀ ਕੁਰੱਪਸ਼ਨ ਯੂਨਿਟ ICC ਦੀ ਐਂਟੀ ਕੁਰੱਪਸ਼ਨ ਯੂਨਿਟ ਨਾਲ ਮਿਲ ਕੇ ਕੰਮ ਕਰ ਰਹੀ ਹੈ। LPL ਦੌਰਾਨ ਇਹ ਦੋਵੇਂ ਇਕਾਈਆਂ ਹੋਟਲ ਤੋਂ ਮੈਦਾਨ ਤੱਕ ਪੂਰੀ ਨਜ਼ਰ ਬਣਾਈ ਰੱਖਣਗੀਆਂ। ਐਂਟੀ ਕੁਰੱਪਸ਼ਨ ਯੂਨਿਟ ਪਹਿਲਾਂ ਹੀ ਸਪੱਸ਼ਟ ਕਰ ਚੁਕੀ ਹੈ ਕਿ ਜੇਕਰ ਕੋਈ ਖਿਡਾਰੀ ਜਾਂ ਅਧਿਕਾਰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫੜ੍ਹਿਆ ਜਾਂਦਾ ਹੈ ਤਾਂ ਇਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਲੰਕਾ ਪ੍ਰੀਮੀਅਰ ਲੀਗ ਦਾ ਪਹਿਲਾ ਸੀਜ਼ਨ 26 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਸੀ । ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ LPL ਨੂੰ ਕ੍ਰਿਸ ਗੇਲ, ਮਲਿੰਗਾ ਵਰਗੇ ਖਿਡਾਰੀਆਂ ਦੇ ਪਿੱਛੇ ਹਟਣ ਕਾਰਨ ਵੱਡਾ ਝਟਕਾ ਲੱਗਿਆ ਹੈ । ਲੰਕਾ ਪ੍ਰੀਮੀਅਰ ਲੀਗ ਦਾ ਫਾਈਨਲ ਮੈਚ 16 ਦਸੰਬਰ ਨੂੰ ਖੇਡਿਆ ਜਾਵੇਗਾ।
ਇਹ ਵੀ ਦੇਖੋ: ਕਿਵੇਂ ਪੜ੍ਹਾਈ ਛੱਡ ਚੁੱਕੇ ਹਰ ਉਮਰ ਦੇ ਲੋਕ ਕਰ ਸਕਦੇ ਨੇ ਪੜ੍ਹਾਈ ਪੂਰੀ, ਸਮਝੋ ‘ਡਿਸਟੈਨਸ’ ਸਿੱਖਿਆ ਨੂੰ…