ਅਰਜਨਟੀਨਾ ਦੇ ਲਿਓਨਲ ਮੈਸੀ ਨੇ ਰਿਕਾਰਡ ਸੱਤਵੀਂ ਵਾਰ ਸਰਵੋਤਮ ਫੁਟਬਾਲਰ ਦਾ ਬੈਲੋਨ ਡੀ ਓਰ (Ballon d’Or) ਪੁਰਸਕਾਰ ਜਿੱਤਿਆ ਹੈ। 34 ਸਾਲਾ ਸਟਾਰ ਨੇ ਬਾਰਸੀਲੋਨਾ ਦੇ ਨਾਲ ਪਿਛਲੇ ਸੀਜ਼ਨ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅਰਜਨਟੀਨਾ ਨਾਲ ਆਪਣਾ ਪਹਿਲਾ ਅੰਤਰਰਾਸ਼ਟਰੀ ਖਿਤਾਬ ਜਿੱਤਿਆ।
ਦਰਅਸਲ ਮੈਸੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਅਰਜਨਟੀਨਾ ਨੇ ਜੁਲਾਈ ‘ਚ ਕੋਪਾ ਅਮਰੀਕਾ ਖਿਤਾਬ ਜਿੱਤਿਆ ਸੀ। ਮੈਸੀ ਨੇ ਪੁਰਸਕਾਰ ਜਿੱਤਣ ਤੋਂ ਬਾਅਦ ਕਿਹਾ, “ਮੈਂ ਬਹੁਤ ਖੁਸ਼ ਹਾਂ। ਨਵੇਂ ਖ਼ਿਤਾਬ ਲਈ ਲੜਦੇ ਰਹਿਣਾ ਚੰਗਾ ਲੱਗਦਾ ਹੈ। ਮੈਂ ਬਾਰਸੀਲੋਨਾ ਅਤੇ ਅਰਜਨਟੀਨਾ ਦੇ ਸਾਰੇ ਸਾਥੀ ਖਿਡਾਰੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।” ਇਸ ਤੋਂ ਪਹਿਲਾਂ ਮੈਸੀ ਨੇ ਸਾਲ 2009, 2010, 2011, 2012, 2015 ਅਤੇ 2019 ‘ਚ ਬੈਲਨ ਡੀ’ਓਰ ਐਵਾਰਡ ਜਿੱਤਿਆ ਸੀ। ਕਿਸੇ ਹੋਰ ਖਿਡਾਰੀ ਨੇ ਇੰਨੀ ਵਾਰ ਇਹ ਪੁਰਸਕਾਰ ਨਹੀਂ ਜਿੱਤਿਆ ਹੈ।
ਇਹ ਵੀ ਪੜ੍ਹੋ : ਟਵਿੱਟਰ ਦੇ ਨਵੇਂ CEO ਅਤੇ ਸ਼੍ਰੇਆ ਘੋਸ਼ਾਲ ਵਿਚਕਾਰ ਦਾ 11 ਸਾਲ ਪੁਰਾਣਾ ਟਵੀਟ ਹੋਇਆ ਵਾਇਰਲ
ਦੱਸ ਦੇਈਏ ਕਿ ਮੈਸੀ ਦੇ 613 ਅੰਕ ਸਨ, ਜਦਕਿ ਪੋਲੈਂਡ ਦੇ ਸਟ੍ਰਾਈਕਰ ਰਾਬਰਟ ਲੇਵਾਂਡੋਵਸਕੀ 580 ਅੰਕਾਂ ਨਾਲ ਦੂਜੇ ਸਥਾਨ ‘ਤੇ ਰਿਹਾ ਹੈ। ਮੈਸੀ ਦਾ ਮਜ਼ਬੂਤ ਵਿਰੋਧੀ ਕ੍ਰਿਸਟੀਆਨੋ ਰੋਨਾਲਡੋ ਹੁਣ ਤੱਕ ਪੰਜ ਵਾਰ (2008, 2013, 2014, 2016, 2017) ਜੇਤੂ ਰਿਹਾ ਹੈ। ਇਸ ਦੇ ਨਾਲ ਹੀ ਮਹਿਲਾ ਵਰਗ ‘ਚ ਅਲੈਕਸੀਆ ਪੁਤੇਲਾਸ ਨੇ ਬਾਰਸੀਲੋਨਾ ਅਤੇ ਸਪੇਨ ਲਈ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਇਹ ਪੁਰਸਕਾਰ ਜਿੱਤਿਆ ਹੈ। ਅਲੈਕਸੀਆ ਅਜਿਹਾ ਕਰਨ ਵਾਲੀ ਤੀਜੀ ਮਹਿਲਾ ਫੁੱਟਬਾਲਰ ਬਣ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਬੈਲਨ ਡੀ’ਓਰ ਪੁਰਸਕਾਰ ਫਰਾਂਸ ਦੀ ਫੁੱਟਬਾਲ ਮੈਗਜ਼ੀਨ ਦੁਆਰਾ ਦਿੱਤਾ ਜਾਂਦਾ ਹੈ, ਇਹ ਸਾਲ 1956 ਤੋਂ ਦਿੱਤਾ ਜਾ ਰਿਹਾ ਹੈ। ਇਸ ਪੁਰਸਕਾਰ ਦੀ ਫੁੱਟਬਾਲ ਜਗਤ ‘ਚ ਕਾਫੀ ਮਾਨਤਾ ਹੈ। ਇਹ ਪੁਰਸਕਾਰ ਸਾਲ 2020 ਵਿਚ ਕੋਰੋਨਾ ਸੰਕਟ ਕਾਰਨ ਨਹੀਂ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: