ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ 2026 ਵਿਸ਼ਵ ਕੱਪ ਵਿੱਚ ਨਹੀਂ ਖੇਡਣਗੇ। ਮੈਸੀ ਇਨ੍ਹੀ ਦਿਨੀ ਅੰਤਰਰਾਸ਼ਟਰੀ ਫ੍ਰੈਂਡਲੀ ਮੈਚ ਦੇ ਲਈ ਚੀਨ ਪਹੁੰਚੇ ਹਨ। ਇਸ ਦੌਰਾਨ ਮੈਸੀ ਤੋਂ ਪੱਤਰਕਾਰਾਂ ਨੇ ਗੱਲਬਾਤ ਦੌਰਾਨ ਪੁੱਛਿਆ ਕਿ ਕੀ ਉਹ 2026 ਵਿਸ਼ਵ ਕੱਪ ਵਿੱਚ ਖੇਡਣਗੇ, ਇਸ ਸਵਾਲ ਦੇ ਜਵਾਬ ਵਿੱਚ ਮੈਸੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ। ਇਹ ਮੇਰਾ ਆਖਰੀ ਵਿਸ਼ਵ ਕੱਪ ਸੀ। ਮੈਂ ਅਗਲੇ ਵਿਸ਼ਵ ਕੱਪ ਵਿੱਚ ਨਹੀਂ ਜਾਵਾਂਗਾ। ਮੈਸੀ ਨੇਂ ਕਿਹਾ ਕਿ ਵਿਸ਼ਵ ਕੱਪ ਹਾਸਿਲ ਕਰਨ ਦੇ ਬਾਅਦ ਜਿਸਦੀ ਕਮੀ ਮੈਨੂੰ ਲੱਗ ਰਹੀ ਸੀ, ਮੈਂ ਆਪਣੇ ਕਰੀਅਰ ਨੂੰ ਲੈ ਕੇ ਹੁਣ ਸੰਤੁਸ਼ਟ ਹਾਂ। ਮੈਂ ਅਗਲਾ ਵਿਸ਼ਵ ਕੱਪ ਦੇਖਣ ਦੇ ਲਈ ਉੱਥੇ ਰਹਿਣਾ ਚਾਹੁੰਦਾ ਹਾਂ, ਪਰ ਮੈਂ ਇਸ ਵਿੱਚ ਹਿੱਸਾ ਨਹੀਂ ਲਵਾਂਗਾ।
ਸਾਲ 2022 ਵਿੱਚ ਖੇਡਿਆ ਗਿਆ ਵਿਸ਼ਵ ਕੱਪ ਮੈਸੀ ਦੇ ਕਰੀਅਰ ਦਾ ਪੰਜਵਾਂ ਵਿਸ਼ਵ ਕੱਪ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2006, 2010, 2014 ਤੇ 2018 ਵਿਸ਼ਵ ਕੱਪ ਵਿੱਚ ਵੀ ਹਿੱਸਾ ਲਿਆ ਸੀ। 35 ਸਾਲ ਦੇ ਮੈਸੀ ਨੇ ਪੰਜ ਵਿਸ਼ਵ ਕੱਪ ਵਿੱਚ 26 ਮੁਕਾਬਲੇ ਖੇਡੇ ਹਨ, ਜਿਸ ਵਿੱਚ ਉਨ੍ਹਾਂ ਦੇ ਨਾਮ 13 ਗੋਲ ਹਨ। ਦੱਸ ਦੇਈਏ ਕਿ ਮੈਸੀ ਨੇ ਆਪਣੇ ਕਰੀਅਰ ਵਿੱਚ 174 ਅੰਤਰਰਾਸ਼ਟਰੀ ਮੈਚਾਂ ਵਿੱਚ 102 ਗੋਲ ਕੀਤੇ ਹਨ ਤੇ ਉਹ ਅਰਜਨਟੀਨਾ ਦੇ ਲਈ ਹੁਣ ਤੱਕ ਦੇ ਸਾਨ੍ਹ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਹਨ। ਮੈਸੀ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਵੀ ਤੀਜੇ ਸਥਾਨ ‘ਤੇ ਹਨ।
ਇਹ ਵੀ ਪੜ੍ਹੋ: ਡਾਕਟਰਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਤੇ ਭਾਰੀ ਕਿਡਨੀ ਸਟੋਨ ਕੱਢਿਆ, ਬਣਾਇਆ ਗਿਨੀਜ਼ ਰਿਕਾਰਡ
ਗੌਰਤਲਬ ਹੈ ਕਿ ਮੈਸੀ ਬੀਜਿੰਗ ਦੇ ਵਰਕਰਸ ਸਟੇਡੀਅਮ ਵਿੱਚ ਆਸਟ੍ਰੇਲੀਆ ਤੇ ਅਰਜਨਟੀਨਾ ਦੇ ਵਿਚਾਲੇ ਹੋਣ ਵਾਲੇ ਅੰਤਰਰਾਸ਼ਟਰੀ ਫ੍ਰੈਂਡਲੀ ਫੁੱਟਬਾਲ ਮੈਚ ਦੇ ਲਈ ਚੀਨ ਪਹੁੰਚੇ ਹਨ। ਅਰਜਨਟੀਨਾ ਤੇ ਆਸਟ੍ਰੇਲੀਆ 15 ਜੂਨ 2023 ਨੂੰ ਵਰਕਰਸ ਵਿੱਚ ਆਹਮੋ-ਸਾਹਮਣੇ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: