ਲਖਨਊ ਸੁਪਰਜਾਇੰਟਸ ਨੇ ਇੰਡੀਅਨ ਪ੍ਰੀਮੀਅਰ ਲੀਗ-2024 ਵਿਚ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਟੀਮ ਨੇ ਮੌਜੂਦਾ ਸੀਜ਼ਨ ਦੇ 15ਵੇਂ ਮੁਕਾਬਲੇ ਵਿਚ ਰਾਇਲ ਚੈਲੇਂਜਰਸ ਬੇਂਗਲੁਰੂ ਨੰ 28 ਦੌੜਾਂ ਤੋਂ ਹਰਾਇਆ। ਐੱਮ ਚਿੰਨਾਸਵਾਮੀ ਸਟੇਡੀਅਮ ਵਿਚ ਲਖਨਊ ਨੇ 20 ਓਵਰਾਂ ਵਿਚ 5 ਵਿਕਟਾਂ ‘ਤੇ 181 ਦੌੜਾਂ ਬਣਾਈਆਂ। ਬੇਂਗਲੁਰੂ ਦੀ ਟੀਮ 19.4 ਓਵਰਾਂ ਵਿਚ 153 ਦੌੜਾਂ ਬਣਾ ਕੇ ਆਲਆਊਟ ਹੋ ਗਈ।
LSG ਤੋਂ ਮਯੰਕ ਯਾਦਵ ਨੇ 3 ਵਿਕਟਾਂ ਲਈਆਂ। ਕਵਿੰਟਨ ਡੀ ਕਾਕ ਨੇ 56 ਗੇਂਦਾਂ ‘ਤੇ 81 ਦੌੜਾਂ ਬਣਾਈਆਂ। ਨਿਕੋਲਸ ਪੂਰਨ ਨੇ 40, ਮਾਰਕਸ ਸਟੋਯਨਿਸ ਨੇ 24 ਤੇ ਕਪਤਾਨ ਕੇਐੱਲ ਰਾਹੁਲ ਨੇ 20 ਦੌੜਾਂ ਬਣਾਈਆਂ।
ਟੂਰਨਾਮੈਂਟ ਵਿਚ ਰਾਇਲ ਚੈਲੇਂਜਰਸ ਦੀ ਬੇਂਗਲੁਰੂ ਦੀ ਇਹ ਤੀਜੀ ਹਾਰ ਹੈ। ਟੀਮ ਨੂੰ ਇਸ ਤੋਂ ਪਹਿਲਾਂ ਚੇਨਈ ਤੇ ਕੋਲਕਾਤਾ ਵਿਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੇਂਗਲੁਰੂ ਨੂੰ ਇਕੋ ਇਕ ਪੰਜਾਬ ਖਿਲਾਫ ਜਿੱਤ ਮਿਲੀ। ਦੂਜੇ ਪਾਸੇ ਲਖਨਊ ਨੇ ਇਸ ਤੋਂ ਪਹਿਲਾਂ ਪੰਜਾਬ ਨੂੰ ਹਰਾਇਆ ਸੀ, ਦੂਜੇ ਪਾਸੇ ਪਹਿਲੇ ਮੈਚ ਵਿਚ ਟੀਮ ਨੂੰ ਰਾਜਸਥਾਨ ਖਿਲਾਫ ਹਾਰ ਮਿਲੀ ਸੀ।