ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ 2 ਖਿਡਾਰੀਆਂ ਨੇ IPL ‘ਚ ਜਗ੍ਹਾ ਬਣਾ ਕੇ ਪੰਜਾਬ ਦਾ ਰੋਸ਼ਨ ਕਰ ਦਿੱਤਾ ਹੈ। ਇਨ੍ਹਾਂ ਦੋ ਖਿਡਾਰੀਆਂ ਵਿਚ ਨੇਹਲ ਵਢੇਰਾ ਅਤੇ ਸਨਵੀਰ ਸ਼ਾਮਲ ਹਨ। ਨੇਹਲ ਵਢੇਰਾ ਨੂੰ ਮੁੰਬਈ ਇੰਡੀਅਨਜ਼ ਨੇ ਖਰੀਦਿਆ ਹੈ। ਇਸਦੇ ਨਾਲ ਹੀ ਸਨਵੀਰ ਨੂੰ ਸਨਰਾਈਜ਼ ਹੈਦਰਾਬਾਦ ਨੇ ਖਰੀਦਿਆ ਹੈ। ਦੋਵਾਂ ਦੀ 20-20 ਲੱਖ ਦੀ ਬੋਲੀ ਲੱਗੀ ਹੈ।
ਦੱਸ ਦੇਈਏ ਕਿ ਲੁਧਿਆਣਾ ਦੇ ਨੇਹਲ ਵਢੇਰਾ ਨੂੰ ਰਨ ਮਸ਼ੀਨ ਵਜੋਂ ਵੀ ਜਾਣਿਆ ਜਾਂਦਾ ਹੈ। ਨੇਹਲ ਵਢੇਰਾ ਨੇ ਅੰਡਰ-23 ਟੂਰਨਾਮੈਂਟ ‘ਚ 578 ਦੌੜਾਂ ਬਣਾ ਕੇ 66 ਸਾਲਾ ਚਮਨ ਲਾਲ ਦਾ ਰਿਕਾਰਡ ਤੋੜ ਦਿੱਤਾ ਸੀ। ਅੰਡਰ-23 ਟੂਰਨਾਮੈਂਟ ਦਾ 4 ਰੋਜ਼ਾ ਸੈਮੀਫਾਈਨਲ 28 ਅਪ੍ਰੈਲ ਨੂੰ ਹੰਬੜਾ ਰੋਡ ਨੇੜੇ ਜੀਆਰਡੀ ਕ੍ਰਿਕਟ ਗਰਾਊਂਡ ਵਿੱਚ ਬਠਿੰਡਾ ਖ਼ਿਲਾਫ਼ ਖੇਡਿਆ ਗਿਆ ਸੀ। ਨੇਹਲ ਨੇ ਇਸ ਮੈਚ ਵਿੱਚ 37 ਛੱਕੇ ਅਤੇ 42 ਚੌਕੇ ਲਗਾਏ ਸਨ।
ਨੇਹਲ ਤੋਂ ਪਹਿਲਾਂ ਇਹ ਰਿਕਾਰਡ ਪੰਜਾਬ ਦੇ ਸਾਬਕਾ ਕ੍ਰਿਕਟਰ ਚਮਨ ਲਾਲ ਮਲਹੋਤਰਾ ਦੇ ਨਾਂ ਸੀ। ਨੇਹਲ ਨੇ ਵਿਸ਼ਵ ਪੱਧਰ ‘ਤੇ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਦੇ ਹੋਏ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਬਣਾਉਣ ਵਾਲਿਆਂ ਦੀ ਸੂਚੀ ਵਿੱਚ ਵੀ ਆਪਣੀ ਜਗ੍ਹਾ ਬਣਾਈ ਹੈ। ਨੇਹਲ ਬਚਪਨ ਤੋਂ ਹੀ ਯੁਵਰਾਜ ਸਿੰਘ ਦਾ ਬਹੁਤ ਵੱਡਾ ਫੈਨ ਹੈ। ਉਹ ਯੁਵਰਾਜ ਸਿੰਘ ਤੋਂ ਪ੍ਰੇਰਿਤ ਹੋ ਕੇ ਕ੍ਰਿਕਟ ਮੈਚ ‘ਚ ਤੇਜ਼ੀ ਨਾਲ ਖੇਡਣਾ ਸਿੱਖ ਰਿਹਾ ਹੈ। ਇਸ ਦੇ ਨਾਲ ਹੀ ਉਸ ਦੇ ਕੋਚ ਅਤੇ ਹੋਰ ਖਿਡਾਰੀ ਵੀ ਉਸ ਨੂੰ ਪੂਰਾ ਸਹਿਯੋਗ ਦਿੰਦੇ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਪਹਿਲੀ ਵਾਰ ਮੈਗਾ PTM, ਪਟਿਆਲਾ ਸਕੂਲ ‘ਚ ਪਹੁੰਚੇ ਸਿਸੋਦੀਆ ਸਣੇ CM ਮਾਨ, ਪੁੱਛੀਆਂ ਖ਼ਾਮੀਆਂ
ਦੱਸ ਦੇਈਏ ਕਿ ਮਨਵੀਰ ਇੱਕ ਆਲਰਾਊਂਡਰ ਖਿਡਾਰੀ ਹੈ। ਉਹ ਸੱਜੇ ਹੱਥ ਨਾਲ ਬੱਲੇਬਾਜ਼ੀ ਕਰਦਾ ਹੈ। ਸਨਵੀਰ 2019 ਵਿੱਚ ਏਸੀਸੀ ਦੀ ਉਭਰਦੀ ਟੀਮ ਵਿੱਚ ਏਸ਼ੀਆ ਕੱਪ ਖੇਡ ਚੁੱਕਾ ਹੈ। ਉਹ 2018 ‘ਚ ਵਿਜੇ ਹਜ਼ਾਰੇ ਟਰਾਫੀ ਵੀ ਖੇਡ ਚੁਕਿਆ ਹੈ। ਇਸ ਦੇ ਨਾਲ ਹੀ ਉਸ ਨੇ ਰਣਜੀ ਟਰਾਫੀ ‘ਚ ਵੀ ਬਿਹਤਰ ਪ੍ਰਦਰਸ਼ਨ ਕੀਤਾ ਸੀ। ਸਨਵੀਰ ਦੇ ਚੁਣੇ ਜਾਣ ਤੋਂ ਬਾਅਦ ਪਿੰਡ ਸਾਹਨੇਵਾਲ ਵਿੱਚ ਖੁਸ਼ੀ ਦੀ ਲਹਿਰ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਨਵੀਰ ‘ਤੇ ਪੂਰੀ ਉਮੀਦ ਹੈ ਕਿ ਉਹ ਬਿਹਤਰ ਪ੍ਰਦਰਸ਼ਨ ਕਰਕੇ ਸਾਹਨੇਵਾਲ ਦਾ ਨਾਂ ਰੌਸ਼ਨ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: