ਧਿਆਨਚੰਦ ਖੇਡ ਰਤਨ ਐਵਾਰਡ ਦਾ ਐਲਾਨ ਕਰ ਦਿੱਤਾ ਗਿਆ ਹੈ। ਖੇਡ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਖੇਡ ਮੰਤਰਾਲੇ ਨੇ ਦੱਸਿਆ ਕਿ ਓਲੰਪਿਕ ਮੈਡਲ ਜੇਤੂ ਮਨੂ ਭਾਕਰ ਤੇ ਸ਼ਤਰੰਜ ਵਰਲਡ ਚੈਂਪੀਅਨ ਡੀ ਗੁਕੇਸ਼ ਸਣੇ ਚਾਰ ਐਥਲੀਟਾਂ ਨੂੰ ਧਿਆਨਚੰਦ ਖੇਡ ਰਤਨ ਪੁਰਸਕਾਰ ਮਿਲੇਗਾ। ਮਨੂ ਭਾਕਰ ਤੇ ਵਰਲਡ ਚੈਂਪੀਅਨ ਡੀ ਗੁਕੇਸ਼ ਤੋਂ ਇਲਾਵਾ ਹਰਮਨਪ੍ਰੀਤ ਸਿੰਘ ਤੇ ਪੈਰਾ ਐਥਲੀਟ ਪ੍ਰਵੀਨ ਕੁਮਾਰ ਨੂੰ ਵੀ ਧਿਆਨਚੰਦ ਖੇਡ ਰਤਨ ਐਵਾਰਡ ਨਾਲ ਨਿਵਾਜਿਆ ਜਾਵੇਗਾ।
ਮੇਜਰ ਧਿਆਨਚੰਦ ਖੇਡ ਰਤਨ ਐਵਾਰਡ ਦੇਸ਼ ਦੇ ਖੇਡਾਂ ਵਿਚ ਸਰਵਉੱਚ ਸਨਮਾਨ ਹੈ। ਇਸ ਤੋਂ ਇਲਾਵਾ ਖੇਡ ਮੰਤਰਾਲੇ ਨੇ ਅਰਜੁਨ ਐਵਾਰਡ ਲਈ 32 ਖਿਡਾਰੀਆਂ ਨੂੰ ਚੁਣਿਆ ਜਿਸ ਵਿਚ 17 ਪੈਰਾ ਐਥਲੀਟ ਹਨ। ਹੈਰਾਨ ਕਰਨ ਵਾਲੀ ਗੱਲ ਹੈ ਕਿ ਅਰਜੁਨ ਐਵਾਰਡ ਲਈ ਚੁਣੇ ਗਏ 32 ਖਿਡਾਰੀਆਂ ਵਿਚ ਇਕ ਵੀ ਕ੍ਰਿਕਟਰ ਸ਼ਾਮਲ ਨਹੀਂ ਹੈ।
22 ਸਾਲ ਦੀ ਮਨੂ ਭਾਕਰ 10 ਮੀਟਰ ਏਅਰ ਪਿਸਟਲ ਵਿਅਕਤੀਗਤ ਤੇ 10 ਮੀਟਰ ਏਅਰ ਪਿਸਟਲ ਮਿਸ਼ਰਿਤ ਟੀਮ ਮੁਕਾਬਲਿਆਂ ਵਿਚ ਕਾਂਸੇ ਦਾ ਤਮਗਾ ਜਿੱਤ ਕੇ ਓਲੰਪਿਕ ਦੇ ਇਕ ਹੀ ਐਡੀਸ਼ਨ ਵਿਚ ਦੋ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਐਥਲੀਟ ਬਣੀ ਸੀ। ਟੋਕੀਓ ਓਲੰਪਿਕ ਵਿਚ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਭਾਰਤੀ ਹਾਕੀ ਟੀਮ ਨੂੰ ਲਗਾਤਾਰ ਦੂਜਾ ਕਾਂਸੇ ਦਾ ਤਮਗਾ ਜਿਤਾਉਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ। ਦੂਜੇ ਪਾਸੇ 18 ਸਾਲ ਦੇ ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼ ਹੁਣੇ ਜਿਹੇ ਸਭ ਤੋਂ ਘੱਟ ਉਮਰ ਦੇ ਵਰਲਡ ਚੈਂਪੀਅਨ ਬਣੇ ਤੇ ਪਿਛਲੇ ਸਾਲ ਸ਼ਤਰੰਜ ਓਲੰਪੀਆਡ ਵਿਚ ਭਾਰਤੀ ਟੀਮ ਨੂੰ ਇਤਿਹਾਸਕ ਗੋਲਡ ਮੈਡਲ ਜਿਤਾਉਣ ਵਿਚ ਅਹਿਮ ਰੋਲ ਅਦਾ ਕੀਤਾ। ਚੌਥੇ ਖੇਡ ਰਤਨ ਐਵਾਰਡ ਜੇਤੂ ਪੈਰਾ ਹਾਈ-ਜੰਪਰ ਪਰਵੀਨ ਹੈ ਜੋ ਪੈਰਿਸ ਪੈਰਾ ਓਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਿਚ ਸਫਲ ਰਹੇ।
ਦਿੱਗਜ਼ ਐਥਲੀਟ ਸੁੱਚਾ ਸਿੰਘ ਤੇ ਮੁਰਲੀਕਾਂਤ ਰਾਜਾਰਾਮ ਪੇਟਕਰ ਦਾ ਨਾਂ ਲਾਈਫਟਾਈਮ ਅਚੀਵਮੈਂਟ ਐਵਾਰਡ ਲਈ ਚੁਣਿਆ ਗਿਆ ਹੈ। ਸਾਰੇ ਐਥਲੀਟ 17 ਜਨਵਰੀ ਦੇ ਦਿਨ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਦੇ ਹੱਥੋਂ ਮੇਜਰ ਧਿਆਨਚੰਦ ਰਤਨ ਐਵਾਰਡ ਲੈਣਗੇ। ਮੇਜਰ ਧਿਆਨਚੰਦ ਖੇਡ ਰਤਨ ਐਵਾਰਡ ਕਿਸੇ ਖਿਡਾਰੀ ਦੁਆਰਾ ਪਿਛਲੇ ਚਾਰ ਸਾਲਾਂ ਦੀ ਮਿਆਦ ਵਿਚ ਖੇਡ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ। ਦੂਜੇ ਪਾਸੇ ਪਿਛਲੇ ਚਾਰ ਸਾਲਾਂ ਦੀ ਮਿਆਦ ਵਿਚ ਖੇਡਾਂ ਵਿਚ ਚੰਗੇ ਪ੍ਰਦਰਸ਼ਨ, ਖੇਡ ਕੁਸ਼ਲਤਾ ਤੇ ਅਨੁਸ਼ਾਸਨ ਦੀ ਭਾਵਨਾ ਦਿਖਾਉਣ ਲਈ ਅਰਜੁਨ ਐਵਾਰਡ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਠੰਢ ਨੇ ਕੱਢੇ ਵੱਟ, ਸੀਤ ਲਹਿਰ ਦੀ ਲਪੇਟ ‘ਚ ਪੰਜਾਬ, 4 ਨੂੰ ਬਦਲੇਗਾ ਮੌਸਮ, 12 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ
ਸਲੀਮਾ ਟੇਟੇ (ਹਾਕੀ), ਅਭਿਸ਼ੇਕ (ਹਾਕੀ), ਸੰਜੇ (ਹਾਕੀ), ਜਰਮਨਪ੍ਰੀਤ ਸਿੰਘ (ਹਾਕੀ), ਸੁਖਜੀਤ ਸਿੰਘ (ਹਾਕੀ), ਰਾਕੇਸ਼ ਕੁਮਾਰ (ਪੈਰਾ-ਤੀਰਅੰਦਾਜ਼ੀ), ਪ੍ਰੀਤੀ ਪਾਲ (ਪੈਰਾ-ਐਥਲੈਟਿਕਸ), ਜੀਵਨਜੀ ਦੀਪਤੀ (ਪੈਰਾ-ਐਥਲੈਟਿਕਸ), ਅਜੀਤ ਸਿੰਘ (ਪੈਰਾ-ਅਥਲੈਟਿਕਸ), ਸਚਿਨ ਸਰਜੇਰਾਓ ਖਿਲਾੜੀ (ਪੈਰਾ-ਅਥਲੈਟਿਕਸ),ਸ਼੍ਰੀ ਧਰਮਬੀਰ (ਪੈਰਾ-ਅਥਲੈਟਿਕਸ), ਪ੍ਰਣਵ ਸੁਰਮਾ (ਪੈਰਾ-ਅਥਲੈਟਿਕਸ), ਐਚ ਹੋਕਾਟੋ ਸੇਮਾ (ਪੈਰਾ-ਅਥਲੈਟਿਕਸ), ਸਿਮਰਨ (ਪੈਰਾ-ਅਥਲੈਟਿਕਸ), ਨਵਦੀਪ (ਪੈਰਾ-ਅਥਲੈਟਿਕਸ) ਨੂੰ ਅਰਜਨ ਐਵਾਰਡ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: