ਟੋਕੀਓ ਪੈਰਾਲਿੰਪਿਕਸ ਵਿੱਚ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੰਗਲਵਾਰ ਨੂੰ ਮਰੀਯੱਪਨ ਥੰਗਾਵੇਲੂ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ, ਜਦਕਿ ਸ਼ਰਦ ਕੁਮਾਰ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ।
ਪੁਰਸ਼ਾਂ ਦੀ ਉੱਚੀ ਛਾਲ ਟੀ 63 ਈਵੈਂਟ ਵਿੱਚ ਮਾਰੀਯੱਪਨ ਨੇ 1.86 ਮੀਟਰ ਦੀ ਛਾਲ ਲਗਾਈ ਜਦੋਂ ਕਿ ਸ਼ਰਦ ਨੇ 1.83 ਮੀਟਰ ਦੀ ਛਾਲ ਲਗਾਈ ਹੈ। ਅਮਰੀਕਾ ਦਾ ਸੈਮ ਕਰੂ ਸੋਨ ਤਮਗਾ ਜਿੱਤਣ ਵਿੱਚ ਕਾਮਯਾਬ ਰਿਹਾ ਹੈ। ਟੋਕੀਓ ਖੇਡਾਂ ਦੀ ਉੱਚੀ ਛਾਲ ਵਿੱਚ ਭਾਰਤ ਦੇ ਹੁਣ ਤਿੰਨ ਤਮਗੇ ਹਨ। ਇਸ ਤੋਂ ਪਹਿਲਾਂ, ਭਾਰਤ ਦੇ ਨਿਸ਼ਾਦ ਕੁਮਾਰ ਨੇ ਐਤਵਾਰ ਨੂੰ ਏਸ਼ੀਅਨ ਰਿਕਾਰਡ ਦੇ ਨਾਲ ਪੁਰਸ਼ਾਂ ਦੀ ਉੱਚੀ ਛਾਲ ਟੀ 47 ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।
ਇਹ ਵੀ ਪੜ੍ਹੋ : ਆਹ ਤਾਂ ਹੱਦ ਹੀ ਹੋਗੀ, ਰੇਲਵੇਗਨ ਨੂੰ ਮਜ਼ਦੂਰਾਂ ਨੇ ਧੱਕਾ ਲਾ ਪਹੁੰਚਾਇਆ ਦੂਜੇ ਟਰੈਕ ‘ਤੇ, ਦੇਖੋ ਹੈਰਾਨੀਜਨਕ ਵੀਡੀਓ
ਇਸ ਦੇ ਨਾਲ ਹੀ ਮਾਰੀਯੱਪਨ ਥੰਗਾਵੇਲੂ ਨੇ ਪੈਰਾਲੰਪਿਕ ਖੇਡਾਂ ਵਿੱਚ ਲਗਾਤਾਰ ਦੂਸਰਾ ਤਮਗਾ ਜਿੱਤਣ ਦੀ ਉਪਲੱਬਧੀ ਹਾਸਿਲ ਕੀਤੀ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਰੀਓ 2016 ਵਿੱਚ ਵੀ ਸੋਨਾ ਤਮਗਾ ਜਿੱਤਿਆ ਸੀ। ਟੋਕੀਓ ਪੈਰਾਲਿੰਪਿਕਸ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ 10 ਤੱਕ ਪਹੁੰਚ ਗਈ ਹੈ।
ਇਹ ਵੀ ਦੇਖੋ : ਚੱਲਦੀ interview ਚ ਰੋ ਪਏ ਉੱਚਾ ਪਿੰਡ film ਦੇ ਕਲਾਕਾਰ… | Film Ucha Pind | Navdeep Kaler | Poonam Sood