ਫਲਾਇੰਗ ਸਿੱਖ ਵਜੋਂ ਜਾਣੇ ਜਾਂਦੇ ਮਿਲਖਾ ਸਿੰਘ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ । ਮਿਲਖਾ ਸਿੰਘ ਦੀ ਸਿਹਤ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਵਿਗੜ ਗਈ ਅਤੇ ਇੱਕ ਮਹੀਨਾ ਮਹਾਂਮਾਰੀ ਨਾਲ ਲੜਨ ਤੋਂ ਬਾਅਦ ਉਨ੍ਹਾਂ ਨੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਖੇ ਆਖਰੀ ਸਾਹ ਲਏ ।
ਮਿਲਖਾ ਸਿੰਘ ਦੀ ਮੌਤ ਕਾਰਨ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ। ਮਿਲਖਾ ਸਿੰਘ ਦੀ ਮੌਤ ‘ਤੇ ਖੇਡ ਜਗਤ ਦੀਆਂ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦਰਅਸਲ, ਮਿਲਖਾ ਸਿੰਘ ਦੇ ਦਿਹਾਂਤ ‘ਤੇ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਕਪਿਲ ਦੇਵ, ਸਾਨੀਆ ਮਿਰਜ਼ਾ, ਹਰਭਜਨ ਸਿੰਘ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ‘ਭਾਰਤ ਰਤਨ’ ਟ੍ਰੈਂਡ ਕਰ ਰਿਹਾ ਹੈ। ਟਵਿੱਟਰ ‘ਤੇ ਲੋਕ ਮਿਲਖਾ ਸਿੰਘ ਨੂੰ ਦੇਸ਼ ਦਾ ਸਰਵਉੱਚ ਸਨਮਾਨ ਭਾਰਤ ਰਤਨ ਦੇਣ ਦੀ ਮੰਗ ਕਰ ਰਹੇ ਹਨ।
ਮਿਲਖਾ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਲਿਖਿਆ, “ਫਲਾਇੰਗ ਸਿੱਖ ਮਿਲਖਾ ਸਿੰਘ ਜੀ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ । ਤੁਹਾਡੇ ਜਾਣ ਨਾਲ ਦੇਸ਼ ਦੇ ਦਿਲ ਵਿੱਚ ਇੱਕ ਖਾਲੀਪਨ ਪੈਦਾ ਹੋ ਗਿਆ ਹੈ। ਤੁਸੀਂ ਹਮੇਸ਼ਾ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਦਿੰਦੇ ਰਹੋਗੇ ।
ਉੱਥੇ ਹੀ ਦੂਜੇ ਪਾਸੇ ਸਹਿਵਾਗ ਨੇ ਟਵੀਟ ਕਰਦਿਆਂ ਕਿਹਾ, “ਮਹਾਨ ਵਿਅਕਤੀ ਮਿਲਖਾ ਸਿੰਘ ਸਾਨੂੰ ਛੱਡ ਕੇ ਚਲੇ ਗਏ । ਪਰ ਮਿਲਖਾ ਸਿੰਘ ਬਹਾਦਰੀ ਦੇ ਪ੍ਰਤੀਕ ਵਜੋਂ ਹਮੇਸ਼ਾਂ ਸਾਡੇ ਦਿਲਾਂ ਵਿਚ ਜ਼ਿੰਦਾ ਰਹਿਣਗੇ। ਉਹ ਕੀ ਸ਼ਖਸੀਅਤ ਸੀ? ਮਿਲਖਾ ਸਿੰਘ ਦੇ ਪਰਿਵਾਰ ਨਾਲ ਮੇਰੀ ਹਮਦਰਦੀ।”
ਇਹ ਵੀ ਦੇਖੋ: ਮਿਲਖਾ ਸਿੰਘ ਦੇ ਘਰ ਤੋਂ ਸਿੱਧਾ LIVE, ਸ਼ਰਧਾ ਦੇ ਫੁੱਲ ਭੇਟ ਕਾਰਨ ਵਾਲਿਆਂ ਦੀਆਂ ਲੱਗੀਆਂ ਲਾਈਨਾਂ