Mitchell Starc withdraws: ਸਿਡਨੀ ਕ੍ਰਿਕਟ ਗ੍ਰਾਊਂਡ ਵਿਖੇ ਖੇਡੇ ਜਾਣ ਵਾਲੇ ਦੂਜੇ ਟੀ-20 ਮੈਚ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ । ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ ਹਨ । ਰਿਪੋਰਟਾਂ ਅਨੁਸਾਰ ਸਟਾਰਕ ਆਪਣੇ ਪਰਿਵਾਰ ਦੇ ਇੱਕ ਮੈਂਬਰ ਬੀਮਾਰ ਹੋਣ ਕਾਰਨ ਆਸਟ੍ਰੇਲੀਆਈ ਟੀਮ ਦੇ ਨਾਲ ਕੈਨਬਰਾ ਤੋਂ ਸਿਡਨੀ ਨਹੀਂ ਪਹੁੰਚੇ । ਆਸਟ੍ਰੇਲੀਆ ਨੇ ਸਟਾਰਕ ਦੀ ਜਗ੍ਹਾ ਕਿਸੇ ਖਿਡਾਰੀ ਦੀ ਚੋਣ ਨਹੀਂ ਕੀਤੀ ਹੈ।
ਆਸਟ੍ਰੇਲੀਆਈ ਟੀਮ ਨਾਲ ਬੈਕਅਪ ਦੇ ਤੌਰ ‘ਤੇ ਪਹਿਲਾਂ ਹੀ ਐਂਡਰਿਊ ਟਾਈ ਅਤੇ ਡੈਨੀਅਲ ਸੈਮਸ ਮੌਜੂਦ ਹਨ। ਇਨ੍ਹਾਂ ਦੋਵਾਂ ਵਿੱਚੋਂ ਸਿਰਫ ਇੱਕ ਖਿਡਾਰੀ ਪਲੇਇੰਗ 11 ਵਿੱਚ ਸਟਾਰਕ ਦੀ ਜਗ੍ਹਾ ਲੈ ਸਕਦਾ ਹੈ। ਮਿਸ਼ੇਲ ਸਟਾਰਕ 17 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਦਾ ਹਿੱਸਾ ਬਣੇਗਾ ਜਾਂ ਨਹੀਂ, ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।
ਦਰਅਸਲ, ਸ਼ਨੀਵਾਰ ਨੂੰ ਹੀ ਸਟਾਰਕ ਨੂੰ ਆਸਟ੍ਰੇਲੀਆਈ ਟੀਮ ਦੇ ਬਾਇਓ ਬਬਲ ਤੋਂ ਅਲੱਗ ਹੋ ਗਏ ਸੀ । ਸਟਾਰਕ ਨੇ ਟੀਮ ਪ੍ਰਬੰਧਨ ਨੂੰ ਦੱਸਿਆ ਕਿ ਉਸਦੇ ਪਰਿਵਾਰ ਦਾ ਇੱਕ ਮੈਂਬਰ ਬੀਮਾਰ ਹੈ । ਆਸਟ੍ਰੇਲੀਆ ਦੇ ਕੋਚ ਜਸਟਿਨ ਲੈਂਗਰ ਨੇ ਕਿਹਾ, “ਪਰਿਵਾਰ ਨਾਲੋਂ ਕੁਝ ਵੀ ਮਹੱਤਵਪੂਰਨ ਨਹੀਂ ਹੈ ਅਤੇ ਸਟਾਰਕ ਇਸ ਮਾਮਲੇ ਵਿੱਚ ਕਿਵੇਂ ਵੱਖਰੇ ਹੋ ਸਕਦੇ ਹਨ।” ਆਸਟ੍ਰੇਲੀਆਈ ਕੋਚ ਲੈਂਗਰ ਨੇ ਮੁਸ਼ਕਿਲ ਸਮੇਂ ਵਿੱਚ ਸਟਾਰਕ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਕੀਤੀ ਹੈ । ਉਨ੍ਹਾਂ ਨੇ ਕਿਹਾ, “ਅਸੀਂ ਸਟਾਰਕ ਦਾ ਸਮਰਥਨ ਕਰਾਂਗੇ ਅਤੇ ਜਦੋਂ ਵੀ ਉਹ ਦੁਬਾਰਾ ਟੀਮ ਵਿੱਚ ਸ਼ਾਮਿਲ ਹੋਣਾ ਚਾਹੇਗਾ ਸਟਾਰਕ ਦਾ ਸਵਾਗਤ ਕਰਨ ਲਈ ਅਸੀਂ ਪੂਰੀ ਤਰਾਂ ਤਿਆਰ ਹਾਂ।”
ਦੱਸ ਦੇਈਏ ਕਿ ਸਟਾਰਕ ਦੇ ਬਾਹਰ ਹੋਣ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਨੇ ਪੈਟ ਕਮਿੰਸ ਨੂੰ ਟੀ-20 ਸੀਰੀਜ਼ ਤੋਂ ਆਰਾਮ ਦੇਣ ਦਾ ਫੈਸਲਾ ਕੀਤਾ ਸੀ। ਇਸ ਤੋਂ ਇਲਾਵਾ ਡੇਵਿਡ ਵਾਰਨਰ ਅਤੇ ਐਸ਼ਟਨ ਐਗਰ ਵੀ ਜ਼ਖਮੀ ਹੋ ਗਏ ਹਨ ਅਤੇ ਟੀ -20 ਸੀਰੀਜ਼ ਤੋਂ ਬਾਹਰ ਹੋ ਗਏ ਹਨ । ਪਹਿਲੇ ਟੀ-20 ਮੈਚ ਵਿੱਚ ਕਪਤਾਨ ਫਿੰਚ ਵੀ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਦਾ ਦੂਸਰਾ ਮੈਚ ਖੇਡਣਾ ਤੈਅ ਨਹੀਂ ਹੈ ।
ਇਹ ਵੀ ਦੇਖੋ: ਇਹੋ ਜਿਹਾ ਨਜ਼ਾਰਾ ਤਾਂ ਮਨਾਲੀ ਦੇ ਮਾਲ ਰੋਡ ‘ਤੇ ਨਹੀਂ ਜੋ ਦਿੱਲੀ ਦੇ ਕਿਸਾਨੀ ਧਰਨੇ ਤੇ ਹੈ