Mohammad azharuddin accident : ਜੈਪੁਰ : ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਮੁਹੰਮਦ ਅਜ਼ਹਰੂਦੀਨ ਦਾ ਰਾਜਸਥਾਨ ਦੇ ਸਵਾਈ ਮਾਧੋਪੁਰ ‘ਚ ਐਕਸੀਡੈਂਟ ਹੋ ਗਿਆ ਹੈ। ਇਸ ਹਾਦਸੇ ਦੌਰਾਨ ਮੁਹੰਮਦ ਅਜ਼ਹਰੂਦੀਨ ਦੀ ਗੱਡੀ ਪਲਟ ਗਈ ਸੀ। ਅਜ਼ਹਰੂਦੀਨ ਇਸ ਹਾਦਸੇ ‘ਚ ਵਾਲ-ਵੱਲ ਬਚੇ ਹਨ। ਇਹ ਹਾਦਸਾ ਲਾਲਸੋਟ ਕੋਟਾ ਮੈਗਾ ਹਾਈਵੇਅ ‘ਤੇ ਸੁਰਵਾਲ ਥਾਣੇ ਨੇੜੇ ਵਾਪਰਿਆ ਹੈ। ਸਾਬਕਾ ਕ੍ਰਿਕਟਰ ਪਰਿਵਾਰ ਦੇ ਨਾਲ ਰਣ ਥੰਬੌਰ ਆ ਰਹੇ ਸੀ। ਅਜ਼ਹਰੂਦੀਨ ਨਾਲ ਆਉਣ ਵਾਲੇ ਵਿਅਕਤੀ ਨੂੰ ਮਾਮੂਲੀ ਸੱਟ ਲੱਗੀ ਹੈ। ਅਜ਼ਹਰੂਦੀਨ ਨੂੰ ਇੱਕ ਹੋਰ ਗੱਡੀ ਰਾਹੀਂ ਹੋਟਲ ਪਹੁੰਚਾਇਆ ਗਿਆ ਹੈ। ਅਜ਼ਹਰ ਨੇ 99 ਟੈਸਟ ਮੈਚਾਂ ਵਿੱਚ 45.03 ਦੀ ਔਸਤ ਨਾਲ 6215 ਦੌੜਾਂ ਬਣਾਈਆਂ ਹਨ ਅਤੇ ਉਸ ਦਾ ਸਰਬੋਤਮ ਸਕੋਰ 199 ਦੌੜਾਂ ਹੈ।
ਇਸ ਤੋਂ ਇਲਾਵਾ, 334 ਵਨਡੇ ਮੈਚਾਂ ਵਿੱਚ, ਉਸ ਨੇ 36.92 ਦੀ ਔਸਤ ਨਾਲ 9378 ਦੌੜਾਂ ਬਣਾਈਆਂ ਹਨ ਅਤੇ ਉਸ ਦਾ ਸਰਬੋਤਮ ਸਕੋਰ 153 ਅਜੇਤੂ ਹੈ। ਮੁਹੰਮਦ ਅਜ਼ਹਰੂਦੀਨ ਨੇ ਸਾਲ 1984 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਦਸਤਕ ਦਿੱਤੀ ਸੀ। ਅਜ਼ਹਰ ਨੇ ਆਪਣਾ ਪਹਿਲਾ ਟੈਸਟ ਮੈਚ 31 ਦਸੰਬਰ 1984 ਨੂੰ ਇੰਗਲੈਂਡ ਖਿਲਾਫ ਖੇਡਿਆ ਸੀ। ਉਸ ਦੀ ਸ਼ਾਨਦਾਰ ਬੱਲੇਬਾਜ਼ੀ ਸ਼ੈਲੀ ਲਈ ਉਸ ਨੂੰ ਗੁੱਟ ਦਾ ਜਾਦੂਗਰ ਕਿਹਾ ਜਾਂਦਾ ਸੀ। ਮੁਹੰਮਦ ਅਜ਼ਹਰੂਦੀਨ 1990 ਵਿੱਚ ਟੀਮ ਇੰਡੀਆ ਦੇ ਕਪਤਾਨ ਬਣੇ ਸਨ। ਅਜ਼ਹਰੂਦੀਨ ਨੇ 1992, 1996 ਅਤੇ 1999 ਦੇ ਵਰਲਡ ਕੱਪ ਵਿੱਚ ਟੀਮ ਇੰਡੀਆ ਦੀ ਕਪਤਾਨੀ ਸੰਭਾਲੀ ਸੀ। ਮੁਹੰਮਦ ਅਜ਼ਹਰੂਦੀਨ ਨੇ ਆਪਣੀ ਕਪਤਾਨੀ ਵਿੱਚ ਭਾਰਤ ਲਈ 14 ਟੈਸਟ ਅਤੇ 90 ਵਨਡੇ ਮੈਚ ਜਿੱਤੇ ਹਨ।
ਇਹ ਵੀ ਦੇਖੋ : ਫਰੀਦਾਬਾਦ ਤੋਂ ਆਈਆਂ ਬੀਬੀਆਂ ਨੇ ਖੋਲ੍ਹੇ ਗੁਝੇ ਭੇਦ ਪੱਗਾਂ ਬੰਨਕੇ ਡਟੀਆਂ ਕਿਸਾਨਾਂ ਦੇ ਹੱਕ ‘ਚ