Morgan fined Rs 12 lakh: ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਈਯਨ ਮੋਰਗਨ ਲਈ ਬੁੱਧਵਾਰ ਦਾ ਦਿਨ ਬੇਹੱਦ ਖਰਾਬ ਸਾਬਿਤ ਹੋਇਆ । ਜਿੱਥੇ ਇੱਕ ਪਾਸੇ ਉਨ੍ਹਾਂ ਦੀ ਟੀਮ ਨੂੰ ਚੇੱਨਈ ਸੁਪਰ ਕਿੰਗਜ਼ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੂੰ BCCI ਅਤੇ IPL ਦੇ ਪ੍ਰਬੰਧਕਾਂ ਨੇ ਵੀ ਜ਼ੁਰਮਾਨਾ ਲਗਾਇਆ । ਇਸ ਤਰ੍ਹਾਂ, ਕਿੰਗ ਖਾਨ ਦੀ ਮਲਕੀਅਤ ਵਾਲੀ ਨੂੰ ਦੋਹਰੀ ਮਾਰ ਝੱਲਣੀ ਪਈ।
ਦਰਅਸਲ, ਚੇੱਨਈ ਸੁਪਰ ਕਿੰਗਜ਼ ਖ਼ਿਲਾਫ਼ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਈਯੋਨ ਮੋਰਗਨ ‘ਤੇ ਹੌਲੀ ਓਵਰ-ਰੇਟ ਲਈ ਜੁਰਮਾਨਾ ਲਗਾਇਆ ਗਿਆ ਹੈ। KKR ਚੇੱਨਈ ਖਿਲਾਫ਼ ਨਿਰਧਾਰਤ ਸਮੇਂ ਵਿੱਚ 20 ਓਵਰਾਂ ਦੀ ਗੇਂਦਬਾਜ਼ੀ ਨਹੀਂ ਕਰ ਸਕੀ । ਜਿਸ ਤੋਂ ਬਾਅਦ ਕੋਲਕਾਤਾ ਨੂੰ BCCI ਅਤੇ IPL ਦੇ ਪ੍ਰਬੰਧਕਾਂ ਵੱਲੋਂ ਮੋਰਗਨ ‘ਤੇ ਹੌਲੀ ਓਵਰ ਰੇਟ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਇੰਡੀਅਨ ਪ੍ਰੀਮੀਅਰ ਲੀਗ ਦੇ ਕੋਡ ਆਫ਼ ਕੰਡਕਟ ਵਿੱਚ ਮਿਨੀਮਮ ਓਵਰ ਰੇਟ ਦਾ ਨਿਯਮ ਹੈ। ਇਸਦੇ ਤਹਿਤ ਜੇ ਤੁਸੀਂ ਨਿਰਧਾਰਤ ਸਮੇਂ ਵਿੱਚ 20 ਓਵਰ ਪੂਰੇ ਨਹੀਂ ਕਰ ਪਾਉਂਦੇ ਤਾਂ ਕਪਤਾਨ ਨੂੰ ਜੁਰਮਾਨਾ ਅਦਾ ਕਰਨਾ ਪੈਂਦਾ ਹੈ। ਫਿਲਹਾਲ ਟੀਮ ‘ਤੇ ਸਿਰਫ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਜੇ ਦੂਜੀ ਵਾਰ ਅਜਿਹਾ ਹੁੰਦਾ ਹੈ, ਤਾਂ ਇਸ ਜੁਰਮਾਨੇ ਦੀ ਰਕਮ ਨੂੰ ਵਧਾ ਦਿੱਤਾ ਜਾਂਦਾ ਹੈ।
ਦੱਸ ਦੇਈਏ ਕਿ ਈਯੋਨ ਮੋਰਗਨ ਨੇ ਇਸ ਦੋਸ਼ ਅਤੇ ਸਜ਼ਾ ਨੂੰ ਕਬੂਲ ਕਰ ਲਿਆ ਹੈ, ਜਿਸ ਤੋਂ ਬਾਅਦ ਹੁਣ ਇਸ ਕੇਸ ਵਿੱਚ ਕੋਈ ਸੁਣਵਾਈ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਧੋਨੀ ਦੀ ਟੀਮ CSK ਨੇ ਇੱਕ ਰੋਮਾਂਚਕ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 18 ਦੌੜਾਂ ਨਾਲ ਹਰਾਇਆ । ਇਸਦੇ ਨਾਲ ਹੀ ਚੇੱਨਈ ਦੀ ਟੀਮ ਨੇ ਇਸ ਸੀਜ਼ਨ ਵਿੱਚ ਜਿੱਤ ਦੀ ਹੈਟ੍ਰਿਕ ਲਗਾਈ ਹੈ। ਇਸ ਦੇ ਨਾਲ ਹੀ ਕੋਲਕਾਤਾ ਆਪਣੇ ਚਾਰ ਮੈਚਾਂ ਵਿਚੋਂ ਤਿੰਨ ਮੈਚ ਹਾਰ ਚੁੱਕੀ ਹੈ।