MS Dhoni mentor Deval Sahay: ਬਿਹਾਰ ਕ੍ਰਿਕਟ ਐਸੋਸੀਏਸ਼ਨ ਦੇ ਉਪ-ਪ੍ਰਧਾਨ ਰਹੇ ਦੇਵਲ ਸਹਾਏ ਦਾ ਅੱਜ ਯਾਨੀ ਕਿ ਮੰਗਲਵਾਰ ਨੂੰ ਦਿਹਾਂਤ ਹੋ ਗਿਆ । 73 ਸਾਲਾਂ ਦੇਵਲ ਦਾ ਨੇ ਰਾਂਚੀ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ । ਉਹ ਪਿਛਲੇ ਤਿੰਨ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸੀ । ਰਾਂਚੀ ਕ੍ਰਿਕਟ ਦੇ ਭੀਸ਼ਮ ਪਿਤਾਮਹ ਕਹੇ ਜਾਣ ਵਾਲੇ ਦੇਵਲ ਸਹਾਏ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਮੈਂਟਰ ਸਨ।
ਕ੍ਰਿਕਟ ਅਤੇ ਫੁਟਬਾਲ ਦੇ ਉੱਘੇ ਖਿਡਾਰੀ ਰਹੇ ਦੇਵਲ ਦਾ ਸੈਂਟਰਲ ਕੋਲਫੀਲਡਜ਼ ਲਿਮਟਡ (CCL) ਦੇ ਪਰਸੋਨਲ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ 2006 ਵਿੱਚ ਖੇਡ ਪ੍ਰਸ਼ਾਸਨ ਤੋਂ ਖੁਦ ਨੂੰ ਵੱਖ ਕਰ ਲਿਆ ਸੀ । ਉਨ੍ਹਾਂ ਦੇ ਦਿਹਾਂਤ ‘ਤੇ JSCA ਸਮੇਤ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਖੇਡ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਹੈ ।
ਦਰਅਸਲ, ਦੇਵਲ ਸਹਾਏ ਨੇ ਕ੍ਰਿਕਟ ਦਾ ਅਜਿਹਾ ਸ਼ਾਨਦਾਰ ਮਾਹੌਲ ਬਣਾਇਆ ਸੀ ਕਿ ਦਰਜਨਾਂ ਕ੍ਰਿਕਟਰਾਂ ਨੇ ਉਨ੍ਹਾਂ ਦੀ ਨਿਗਰਾਨੀ ਹੇਠ ਦੇਸ਼ ਅਤੇ ਰਾਜ ਦੀ ਪ੍ਰਤੀਨਿਧਤਾ ਕੀਤੀ । ਇਨ੍ਹਾਂ ਵਿੱਚ ਮਹਿੰਦਰ ਸਿੰਘ ਧੋਨੀ, ਪ੍ਰਦੀਪ ਖੰਨਾ, ਆਦਿਲ ਹੁਸੈਨ, ਅਨਵਰ ਮੁਸਤਫਾ, ਧਨੰਜੈ ਸਿੰਘ, ਸੁਬਰਤ ਦਾ ਵਰਗੇ ਕ੍ਰਿਕਟਰ ਸ਼ਾਮਿਲ ਹਨ। ਇਹ ਉਹ ਸੀ ਜੋ ਧੋਨੀ ਨੂੰ ਰੇਲਵੇ ਤੋਂ CCL ਵਿੱਚ ਲਿਆਏ ਤੇ ਖੇਡਣ ਦਾ ਮੌਕਾ ਦਿੱਤਾ । ਦੇਵਲ ਸਹਾਏ ਦੀ ਮੌਤ ‘ਤੇ ਸਾਬਕਾ ਰਣਜੀ ਖਿਡਾਰੀ ਆਦਿਲ ਹੁਸੈਨ ਨੇ ਕਿਹਾ ਕਿ ਅਸੀਂ ਏਕੀਕ੍ਰਿਤ ਬਿਹਾਰ ਦੇ ਸਭ ਤੋਂ ਕੁਸ਼ਲ ਅਤੇ ਸਫਲ ਖੇਡ ਪ੍ਰਬੰਧਕ ਦੀ ਮੌਤ ਤੋਂ ਦੁਖੀ ਹਾਂ । ਉਹ ਨਾ ਸਿਰਫ ਖੇਡ ਪ੍ਰਬੰਧਕ ਸੀ, ਬਲਕਿ ਖਿਡਾਰੀਆਂ ਦੇ ਸਰਪ੍ਰਸਤ ਵੀ ਸੀ।
ਦੱਸ ਦੇਈਏ ਕਿ ਐਮ ਐਸ ਧੋਨੀ ਦੀ ਬਾਇਓਪਿਕ ‘ਐਮ ਐਸ ਧੋਨੀ: ਦਿ ਅਨਟੋਲਡ ਸਟੋਰੀ’ ਵਿੱਚ ਵੀ ਦੇਵਲ ਸਹਾਏ ਦਾ ਜ਼ਿਕਰ ਕੀਤਾ ਗਿਆ ਹੈ। ਮਹਿੰਦਰ ਸਿੰਘ ਧੋਨੀ ਨੂੰ ਕ੍ਰਿਕਟ ਜਗਤ ਵਿੱਚ ਅਜਿਹੀ ਉੱਚਾਈ ‘ਤੇ ਲਿਆਉਣ ਵਿੱਚ ਦੇਵਲ ਦੀ ਅਹਿਮ ਭੂਮਿਕਾ ਸੀ। ਦੇਵਲ ਸਹਾਏ ਮੇਕਾਨ, CMPDI ਅਤੇ CCL ਵਿੱਚ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕ੍ਰਿਕਟਰਾਂ ਦੀ ਸਿੱਧੀ ਨਿਯੁਕਤੀ ਕੀਤੀ । ਦੇਵਲ ਸਹਾਏ ਨੂੰ ਰਾਂਚੀ ਵਿੱਚ ਪਹਿਲੀ ਟਰਫ਼ ਪਿੱਚ ਤਿਆਰ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਨੌਜਵਾਨ ਧੋਨੀ ਨੂੰ ਵਜ਼ੀਫ਼ੇ ‘ਤੇ ਰੱਖਿਆ ਅਤੇ ਉਨ੍ਹਾਂ ਨੂੰ ਟਰਫ਼ ਪਿੱਚਾਂ ‘ਤੇ ਖੇਡਣ ਦਾ ਪਹਿਲਾ ਮੌਕਾ ਦਿੱਤਾ ।
ਇਹ ਵੀ ਦੇਖੋ: Bapu Balkaur Singh ਨੇ Modi ਨੂੰ ਚਾਹ ਹੀ ਵੇਚਣ ਦੀ ਦਿੱਤੀ ਸਲਾਹ