ਨਿਊਜ਼ੀਲੈਂਡ ਨੇ ਵਨਡੇ ਸੀਰੀਜ ਦੇ ਦੂਜੇ ਮੈਚ ਵਿਚ ਭਾਰਤੀ ਟੀਮ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਕੀਵਿਆਂ ਨੇ ਬੀਤੇ ਦਿਨੀਂ 285 ਦੌੜਾਂ ਦਾ ਟੀਚਾ 47.3 ਓਵਰਾਂ ਵਿਚ 3 ਵਿਕਟਾਂ ‘ਤੇ ਹਾਸਲ ਕਰ ਲਿਆ। ਇਹ ਨਿਊਜ਼ੀਲੈਂਡ ਭਾਰਤ ਵਿਚ ਸਭ ਤੋਂ ਵੱਡਾ ਰਨ ਚੇਜ ਹੈ। ਡੇਰਿਲ ਮਿਚੇਲ ਨੇ ਚੌਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਉਨ੍ਹਾਂ ਨੇ 117 ਗੇਂਦਾਂ ‘ਤੇ 131 ਦੌੜਾਂ ਦੀ ਸੈਂਕੜਾ ਪਾਰੀ ਖੇਡੀ। ਉਨ੍ਹਾਂ ਨੇ 11 ਚੌਕੇ ਤੇ 2 ਛੱਕੇ ਲਗਾਏ। ਇਸ ਤੋਂ ਇਲਾਵਾ ਵਿਲ ਯੰਗ ਨੇ 87 ਦੌੜਾਂ ਬਣਾਈਆਂ।
ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ ਵਿਚ ਨਿਊਜ਼ੀਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ। ਭਾਰਤ ਨੇ 50 ਓਵਰਾਂ ਵਿਚ 7 ਵਿਕਟਾਂ ‘ਤੇ 284 ਦੌੜਾਂ ਬਣਾਈਆਂ। ਕੇਐੱਲ ਰਾਹੁਲ ਨੇ 92 ਗੇਂਦਾਂ ‘ਤੇ ਨਾਟਆਊਟ 112 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਵਨਡੇ ਕਰੀਅਰ ਦਾ 8ਵਾਂ ਸੈਂਕੜਾ ਲਗਾਇਆ। ਕਪਤਾਨ ਸ਼ੁਭਮਨ ਗਿੱਲ ਨੇ 56, ਰੋਹਿਤ ਸ਼ਰਮਾ ਨੇ 24 ਤੇ ਵਿਰਾਟ ਕੋਹਲੀ ਨੇ 23 ਦੌੜਾਂ ਬਣਾਈਆਂ। ਨਿਊਜ਼ੀਲੈਂਡ ਤੋਂ ਕ੍ਰਿਸਟੀਅਨ ਕਲਾਰਕ ਨੇ 3 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਮਾਣਹਾਨੀ ਕੇਸ ‘ਚ ਕੰਗਨਾ ਰਣੌਤ ਦੀ ਬਠਿੰਡਾ ਕੋਰਟ ‘ਚ ਸੁਣਵਾਈ ਅੱਜ, ਬੇਬੇ ਮਹਿੰਦਰ ਕੌਰ ‘ਤੇ ਕੀਤੀ ਸੀ ਵਿਵਾਦਿਤ ਟਿੱਪਣੀ
ਇਸ ਮੌਚ ਦੇ ਬਾਅਦ 3 ਮੈਚਾਂ ਦੀ ਵਨਡੇ ਸੀਰੀਜ 1-1 ਦੀ ਬਰਾਬਰੀ ‘ਤੇ ਆਗਈ। ਸੀਰੀਜ ਦਾ ਆਖਰੀ ਮੈਚ 18 ਜਨਵਰੀ ਨੂੰ ਇੰਦੌਰ ਦੇ ਹੋਲਕਰ ਮੈਦਾਨ ਵਿਚ ਖੇਡਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























