ਨਿਊਜ਼ੀਲੈਂਡ ਨੇ ਦੂਜੀ ਵਾਰ ਟੀ-20 ਵਰਲਡ ਕੱਪ ਦੇ ਫਾਈਨਲ ਵਿਚ ਐਂਟਰੀ ਕਰ ਲਈ ਹੈ। ਟੀਮ ਨੇ ਬੁੱਧਵਾਰ ਨੂੰ ਪਹਿਲੇ ਸੈਮੀਫਾਈਨਲ ਵਿਚ ਸਾਊਥ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ। ਕੀਵੀ ਟੀਮ ਪਹਿਲੀ ਵਾਰ 2021 ਦੇ ਫਾਈਨਲ ਵਿਚ ਪਹੁੰਚੀ ਸੀ। ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿਚ ਨਿਊਜ਼ੀਲੈਂਡ ਦੇ ਕਪਤਾਨ ਮਿਚੇਲ ਸੈਂਟਨਰ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਚੁਣੀ। ਸਾਊਥ ਅਫਰੀਕਾ ਨੇ 20 ਓਵਰਾਂ ਵਿਚ 8 ਵਿਕਟਾਂ ‘ਤੇ 169 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ 170 ਦੌੜਾਂ ਦਾ ਟੀਚਾ 12.5 ਓਵਰਾਂ ਵਿਚ ਇਕ ਵਿਕਟ ‘ਤੇ ਗੁਆ ਕੇ ਹਾਸਲ ਕਰ ਲਿਆ।
ਫਿਨ ਐਲਨ ਨੇ 22 ਗੇਂਦਾਂ ‘ਤੇ 100 ਦੌੜਾਂ ਦੀ ਨਾਟਆਊਟ ਪਾਰੀ ਖੇਡੀ। ਉਨ੍ਹਾਂ ਨੇ ਟੀ-20 ਵਰਲਡ ਕੱਪ ਦੇ ਇਤਿਹਾਸ ਵਿਚ ਸਭ ਤੋਂ ਤੇਜ਼ ਸੈਂਕੜਾ ਲਗਾਇਆ। ਐਲਨ ਨੇ ਵੈਸਟਇੰਡੀਜ਼ ਦੇ ਦਿੱਗਜ਼ ਬੈਟਰ ਕ੍ਰਿਸ ਗੇਲ ਦਾ ਰਿਕਾਰਡ ਤੋੜਿਆ। ਗੇਲ ਨੇ 2016 ਵਿਚ ਇੰਗਲੈਂਡ ਖਿਲਾਫ 47 ਗੇਂਦਾਂ ‘ਤੇ ਸੈਂਕੜਾ ਲਗਾਇਆ ਸੀ। ਟੀਚੇ ਦਾ ਪਿੱਛਾ ਕਰਦੇ ਹੋਏ ਟਿਮ ਸੀਫਰਡ ਤੇ ਫਿਨ ਏਲੇਨ ਨੇ ਨਿਊਜ਼ੀਲੈਂਡ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ। ਦੋਵੇਂ ਬੱਲੇਬਾਜ਼ਾਂ ਵਿਚ ਪਹਿਲੇ ਵਿਕਟ ਲਈ 117 ਦੌੜਾਂ ਦੀ ਸਾਂਝੇਦਾਰੀ ਹੋਈ। ਟੀ-20 ਵਿਸ਼ਵ ਕੱਪ ਦੇ ਨਾਕਆਊਟ ਮੈਚ ਵਿਚ ਇਹ ਦੂਜੀ ਸਰਵਉੱਚ ਸਾਂਝੇਦਾਰੀ ਹੈ।
ਐਲਨ ਤੇ ਸੀਫਰਟ ਨੇ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ‘ਤੇ ਲਗਾਤਾਰ ਦਬਾਅ ਬਣਾਏ ਰੱਖਿਆ। ਸੀਫਰਟ 22 ਗੇਂਦਾਂ ‘ਤੇ 7 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 58 ਦੌੜਾਂ ਬਣਾ ਕੇ ਆਊਟ ਹੋਏ। ਸੀਫਰਟ ਦੇ ਆਊਟ ਹੋਣ ਮਗਰੋਂ ਏਲੇਨ ਨੇ ਮੋਰਚਾ ਸੰਭਾਲਿਆ। ਉਨ੍ਹਾਂ ਨੇ 19 ਗੇਂਦਾਂ ‘ਤੇ ਅਰਧ ਸੈਂਕੜਾ ਲਗਾਇਆ। ਏਲੇਨ ਨੇ 33 ਗੇਂਦਾਂ ‘ਤੇ 10 ਚੌਕਿਆਂ ਤੇ 8 ਛੱਕਿਆਂ ਦੀ ਮਦਦ ਨਾਲ 100 ਦੌੜਾਂ ਬਣਾ ਕੇ ਨਾਟਆਊਟ ਰਹੇ।
ਇਹ ਵੀ ਪੜ੍ਹੋ : ਐਨਕਾਊਂਟਰ ‘ਚ ਮਾਰੇ ਗਏ ਰਣਜੀਤ ਸਿੰਘ ਦਾ ਨਹੀਂ ਕੀਤਾ ਗਿਆ ਸਸਕਾਰ, ਪਰਿਵਾਰ ਨੇ ਰੱਖੀ ਇਹ ਮੰਗ
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦਾ ਪ੍ਰਦਰਸ਼ਨ ਟੀ-20 ਵਿਸ਼ਵ ਕੱਪ ਵਿਚ ਦਮਦਾਰ ਚੱਲ ਰਿਹਾ ਸੀ। ਟੀਮ ਨੇ ਸੁਪਰ-8 ਵਿਚ ਵੀ ਆਪਣੇ ਸਾਰੇ ਮੁਕਾਬਲੇ ਜਿੱਤੇ ਸਨ। ਦੱਖਣੀ ਅਫਰੀਕਾ ਨੇ ਖਿਤਾਬ ਦੀ ਪ੍ਰਬਲ ਦਾਅਵੇਦਾਰ ਭਾਰਤ ਨੂੰ ਵੀ ਹਰਾਇਆ ਸੀ ਪਰ ਇਕ ਵਾਰ ਫਿਰ ਵੱਡੇ ਮੁਕਾਬਲਿਆਂ ਵਿਚ ਟੀਮ ਦਬਾਅ ਨਹੀਂ ਝੇਲ ਸਕੀ।
ਵੀਡੀਓ ਲਈ ਕਲਿੱਕ ਕਰੋ -:
























