ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਕ੍ਰਿਸ ਕੇਰਨਸ ਦੇ ਸੰਬੰਧ ਵਿੱਚ ਕ੍ਰਿਕਟ ਪ੍ਰਸ਼ੰਸਕਾਂ ਲਈ ਫਿਰ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਅਜੇ ਵੀ ਕ੍ਰਿਸ ਕੇਰਨਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ।
ਕ੍ਰਿਸ ਕੇਰਨਸ ਨੂੰ ਬਚਾਉਣ ਲਈ ਉਨ੍ਹਾਂ ਦੇ ਦਿਲ ਦਾ ਆਪਰੇਸ਼ਨ ਕੀਤਾ ਗਿਆ ਸੀ, ਪਰ ਇਸ ਆਪਰੇਸ਼ਨ ਤੋਂ ਬਾਅਦ ਕ੍ਰਿਸ ਕੇਰਨਸ ਦੇ ਪੈਰਾਂ ਨੂੰ ਅਧਰੰਗ ਹੋ ਗਿਆ ਹੈ। ਕੇਰਨਸ ਕੈਨਬਰਾ ਵਾਪਿਸ ਆ ਗਏ ਹਨ ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਸਿਡਨੀ ਵਿੱਚ ਉਨ੍ਹਾਂ ਦੇ ਦਿਲ ਦੇ ਆਪਰੇਸ਼ਨ ਦੌਰਾਨ ਕਈ ਪੇਚੀਦਗੀਆਂ ਸਾਹਮਣੇ ਆਈਆਂ। ਕੇਰਨਸ ਦੇ ਵਕੀਲ ਐਰੋਨ ਲੋਇਡ ਨੇ ਸ਼ੁੱਕਰਵਾਰ ਨੂੰ ਇੱਕ ਚੈੱਨਲ ਨੂੰ ਬਿਆਨ ਦਿੱਤਾ ਅਤੇ ਉਨ੍ਹਾਂ ਦੀ ਸਿਹਤ ਬਾਰੇ ਅਪਡੇਟ ਦਿੱਤੀ। ਕੇਰਨਸ ਦੇ ਵਕੀਲ ਐਰੋਨ ਲੋਇਡ ਨੇ ਉਨ੍ਹਾਂ ਦੀਆਂ ਲੱਤਾਂ ਨੂੰ ਅਧਰੰਗ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ, “ਕੇਰਨਸ ਦੀ ਜਾਨ ਬਚਾਉਣ ਲਈ ਉਨ੍ਹਾਂ ਦੇ ਦਿਲ ਦਾ ਆਪਰੇਸ਼ਨ ਹੋਇਆ ਜਿਸ ਦੌਰਾਨ ਉਹ spinal stroke ਦਾ ਸ਼ਿਕਾਰ ਹੋਏ। ਇਸ ਕਾਰਨ ਉਨ੍ਹਾਂ ਦੀਆਂ ਲੱਤਾਂ ਨੂੰ ਅਧਰੰਗ ਹੋ ਗਿਆ ਹੈ।”
ਫਿਲਹਾਲ ਕੇਰਨਸ ਆਸਟ੍ਰੇਲੀਆ ਵਿੱਚ ਰਹਿ ਕੇ ਹੀ ਆਪਣਾ ਇਲਾਜ ਜਾਰੀ ਰੱਖਣਗੇ। ਐਰੋਨ ਲੋਇਡ ਨੇ ਕਿਹਾ, “ਕੇਰਨਸ ਆਸਟ੍ਰੇਲੀਆ ਵਿੱਚ ਰਹਿਣਗੇ। ਹੁਣ ਉਹ ਆਸਟ੍ਰੇਲੀਆ ਵਿੱਚ ਰੀੜ੍ਹ ਦੀ ਹੱਡੀ ਦੇ ਲਈ ਇੱਕ ਵਿਸ਼ੇਸ਼ ਹਸਪਤਾਲ ਵਿੱਚ ਇਲਾਜ ਕਰਵਾਉਣਗੇ।” ਹਾਲਾਂਕਿ, ਕੇਰਨਸ ਇਸ ਸਮੇਂ ਦੌਰਾਨ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਗੇ। ਕੇਰਨਸ ਦੀ ਪਤਨੀ ਆਸਟ੍ਰੇਲੀਆ ਵਿੱਚ ਹੈ। ਇਸ ਤੋਂ ਇਲਾਵਾ ਕੇਰਨਸ ਦੇ ਦੋ ਬੱਚੇ ਵੀ ਹਨ। ਸਾਹਮਣੇ ਆਈ ਜਾਣਕਾਰੀ ਅਨੁਸਾਰ ਕੇਰਨਸ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਉਸ ਦੇ ਬੱਚੇ ਅਤੇ ਪਤਨੀ ਵੱਧ ਤੋਂ ਵੱਧ ਸਮਾਂ ਉਸ ਦੇ ਨਾਲ ਰਹਿਣਾ ਚਾਹੁੰਦੇ ਹਨ।
ਇਹ ਵੀ ਦੇਖੋ : Ajay Devgan ਨੂੰ ਲਲਕਾਰਨ ਵਾਲਾ ਨਿਹੰਗ , Ammy Virk ਸਣੇ ਪੰਜਾਬੀ ਕਲਾਕਾਰਾਂ ਨੂੰ ਹੋ ਵੀ ਗਿਆ ਸਿੱਧਾ | Ammy Virk