Olympic quota winner Ravi Dahiya: ਨਵੀਂ ਦਿੱਲੀ: ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਪੁਰਸ਼ ਪਹਿਲਵਾਨ ਰਵੀ ਦਹੀਆ ਨੇ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਸੋਨੀਪਤ ਸੈਂਟਰ ਵਿਖੇ ਲਗਾਏ ਜਾ ਰਹੇ ਪੁਰਸ਼ ਰਾਸ਼ਟਰੀ ਕੁਸ਼ਤੀ ਕੈਂਪ ਤੋਂ ਕੁੱਝ ਸਮੇਂ ਲਈ ਆਪਣਾ ਨਾਮ ਵਾਪਿਸ ਲੈ ਲਿਆ ਹੈ। ਰਵੀ ਨੇ ਇਸ ਦੇ ਪਿੱਛੇ ਦਾ ਕਾਰਨ ਦੱਸਿਆ ਹੈ। ਰਵੀ, ਜਿਸ ਨੇ 57 ਕਿਲੋਗ੍ਰਾਮ ਵਰਗ ਵਿੱਚ ਓਲੰਪਿਕ ਕੋਟਾ ਹਾਸਿਲ ਕੀਤਾ ਹੈ, ਨੇ ਕਿਹਾ ਹੈ ਕਿ ਉਸ ਨੇ ਕੈਂਪ ਤੋਂ ਛੁੱਟੀ ਲੈ ਲਈ ਹੈ ਅਤੇ ਉਹ ਸੋਨੀਪਤ ਵਿੱਚ ਆਪਣੇ ਘਰ ਵਿੱਚ ਹੀ ਪੜ੍ਹਨਾ ਚਾਹੁੰਦਾ ਹੈ। ਦਹੀਆ ਨੇ ਆਪਣੇ ਇੱਕ ਬਿਆਨ ‘ਚ ਕਿਹਾ ਕਿ, “ਮੇਰੀਆਂ ਪ੍ਰੀਖਿਆਵਾਂ ਆ ਰਹੀਆਂ ਹਨ ਅਤੇ ਮੈਂ ਇਸ ਲਈ ਛੁੱਟੀ ਲੈ ਲਈ ਹੈ। ਜਦੋਂ ਮੈਂ ਆਪਣੀ ਬੀਏ ਅੰਤਮ ਸਾਲ ਦੀ ਪ੍ਰੀਖਿਆ ਦੇਵਾਂਗਾ, ਤਾਂ ਉਸ ਤੋਂ ਬਾਅਦ ਮੈਂ ਫਿਰ ਸਾਈ ਸੈਂਟਰ ਵਾਪਿਸ ਆਵਾਂਗਾ। ਇਹ ਕੈਂਪ ਸਾਡੇ ਲਈ ਬਹੁਤ ਮਹੱਤਵਪੂਰਣ ਹੈ, ਪਰ ਮੈਂ ਪ੍ਰੀਖਿਆ ਵੀ ਦੇਣੀ ਹੈ, ਇਸ ਲਈ ਮੈਂ ਇਸ ਸਮੇਂ ਕੈਂਪ ਵਿੱਚ ਨਹੀਂ ਜਾ ਸਕਦਾ।” ਇਸ ਤੋਂ ਇਲਾਵਾ ਦਹੀਆ ਨੇ ਕਿਸੇ ਹੋਰ ਸਵਾਲ ਦਾ ਜਵਾਬ ਨਹੀਂ ਦਿੱਤਾ। 23 ਸਾਲਾ ਖਿਡਾਰੀ ਸੋਨੀਪਤ ਦੇ ਨਾਹਰੀ ਪਿੰਡ ਤੋਂ ਹੈ ਅਤੇ ਜਨਵਰੀ ਮਹੀਨੇ ਤੋਂ ਹੀ ਛਤਰਸਾਲ ਸਟੇਡੀਅਮ ਵਿੱਚ ਦੀਪਕ ਪੁਨੀਆ ਅਤੇ ਸੁਸ਼ੀਲ ਕੁਮਾਰ ਨਾਲ ਸਿਖਲਾਈ ਲੈ ਰਿਹਾ ਹੈ।
Home ਖ਼ਬਰਾਂ ਤਾਜ਼ਾ ਖ਼ਬਰਾਂ ਓਲੰਪਿਕ ਕੋਟਾ ਜਿੱਤਣ ਵਾਲੇ ਪਹਿਲਵਾਨ ਰਵੀ ਦਹੀਆ ਨੇ ਕੁਸ਼ਤੀ ਕੈਂਪ ਤੋਂ ਵਾਪਿਸ ਲਿਆ ਆਪਣਾ ਨਾਮ, ਜਾਣੋ ਕੀ ਹੈ ਕਾਰਨ
ਓਲੰਪਿਕ ਕੋਟਾ ਜਿੱਤਣ ਵਾਲੇ ਪਹਿਲਵਾਨ ਰਵੀ ਦਹੀਆ ਨੇ ਕੁਸ਼ਤੀ ਕੈਂਪ ਤੋਂ ਵਾਪਿਸ ਲਿਆ ਆਪਣਾ ਨਾਮ, ਜਾਣੋ ਕੀ ਹੈ ਕਾਰਨ
Sep 05, 2020 11:19 am
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .