ਓਮਾਨ ਦਾ ਜਤਿੰਦਰ ਸਿੰਘ ਆਈਸੀਸੀ ਟੀ -20 ਵਿਸ਼ਵ ਕੱਪ ਦੇ ਗਰੁੱਪ ਸਟੇਜ਼ ਦੇ ਮੈਚ ਵਿੱਚ ਪਾਪੁਆ ਨਿਊ ਗਿਨੀ (ਪੀ. ਐੱਨ. ਜੀ.) ਖਿਲਾਫ ਧਮਾਕੇਦਾਰ ਪਾਰੀ ਖੇਡਣ ਕਾਰਨ ਸੁਰਖੀਆਂ ਵਿੱਚ ਹੈ। ਉਸ ਨੇ 42 ਗੇਂਦਾਂ ਵਿੱਚ ਸੱਤ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 73 ਦੌੜਾਂ ਬਣਾਈਆਂ ਸਨ ਅਤੇ ਆਪਣੀ ਟੀਮ ਨੂੰ ਪੀਐਨਜੀ ਉੱਤੇ 10 ਵਿਕਟਾਂ ਨਾਲ ਜਿੱਤ ਦਿਵਾਈ ਸੀ।
ਜਤਿੰਦਰ ਸਿੰਘ ਟੀ -20 ਵਿਸ਼ਵ ਕੱਪ ਵਿੱਚ ਅਰਧ ਸੈਂਕੜਾ ਲਗਾਉਣ ਵਾਲੇ ਓਮਾਨ ਦੇ ਪਹਿਲੇ ਬੱਲੇਬਾਜ਼ ਵੀ ਬਣ ਗਏ ਹਨ। ਆਓ ਜਾਣਦੇ ਹਾਂ ਕਿ ਜਤਿੰਦਰ ਸਿੰਘ ਕੌਣ ਹੈ। ਜਤਿੰਦਰ ਸਿੰਘ ਦਾ ਜਨਮ ਲੁਧਿਆਣਾ, ਪੰਜਾਬ ਵਿੱਚ ਹੋਇਆ ਸੀ।
ਪਰ 2003 ਵਿੱਚ ਆਪਣੇ ਪਰਿਵਾਰ ਨਾਲ ਓਮਾਨ ਵਿੱਚ ਵਸ ਗਏ ਅਤੇ ਵਿਸ਼ਵ ਕੱਪ ਵਿੱਚ ਉਸੇ ਟੀਮ ਦੀ ਨੁਮਾਇੰਦਗੀ ਕਰਦੇ ਹੋਏ ਜਤਿੰਦਰ ਓਮਾਨ ਦੀ ਅੰਡਰ -19 ਕ੍ਰਿਕਟ ਟੀਮ ਦਾ ਹਿੱਸਾ ਵੀ ਰਹਿ ਚੁੱਕਾ ਹੈ।
ਜਤਿੰਦਰ ਦੇ ਪਿਤਾ ਓਮਾਨ ਪੁਲਿਸ ਵਿੱਚ ਕੰਮ ਕਰਦੇ ਹਨ।ਜਤਿੰਦਰ ਦੇ 3 ਭਰਾ ਹਨ। ਉਸ ਦਾ ਛੋਟਾ ਭਰਾ ਜਸਪ੍ਰੀਤ ਸਿੰਘ ਵੀ ਕ੍ਰਿਕਟ ਖੇਡਦਾ ਹੈ। ਜਤਿੰਦਰ ਸਿੰਘ ਨੇ ਪਹਿਲੀ ਵਾਰ 2012 ਵਿੱਚ ਓਮਾਨ ਲਈ ਡੈਬਿਊ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ 29 ਟੀ -20 ਮੈਚਾਂ ਵਿੱਚ 770 ਦੌੜਾਂ ਬਣਾਈਆਂ ਹਨ ਅਤੇ ਟੀ -20 ਵਿੱਚ ਸਰਬੋਤਮ ਸਕੋਰ ਅਜੇਤੂ 73 ਹੈ।
ਵੀਡੀਓ ਲਈ ਕਲਿੱਕ ਕਰੋ -: