ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਨੇ ਹਾਲ ਹੀ ‘ਚ ਬਾਂਦਰਾ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਦਰਜ ਕਰਵਾਈ ਸ਼ਿਕਾਇਤ ਵਿੱਚ ਕਾਂਬਲੀ ਨੇ ਦੱਸਿਆ ਕਿ ਉਹ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ ਠੱਗਾਂ ਨੇ ਕਾਂਬਲੀ ਨੂੰ ਇੱਕ ਲੱਖ ਰੁਪਏ ਦੀ ਠੱਗੀ ਮਾਰੀ ਸੀ। ਸ਼ਿਕਾਇਤ ਦੇ ਅਨੁਸਾਰ, ਉਨ੍ਹਾਂ ਨੂੰ ਪਹਿਲਾਂ ਕੇਵਾਈਸੀ (KYC ) ਅਪਡੇਟ ਕਰਵਾਉਣ ਦੇ ਨਾਮ ‘ਤੇ ਇੱਕ ਕਾਲ ਆਈ, ਜਿਸ ਤੋਂ ਬਾਅਦ ਉਨ੍ਹਾਂ ਨੇ ਕਾਂਬਲੀ ਦੇ ਖਾਤੇ ‘ਚੋਂ 1,13,998 ਰੁਪਏ ਦੀ ਠੱਗੀ ਮਾਰੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ 3 ਦਸੰਬਰ ਦਾ ਹੈ। ਕਾਂਬਲੀ ਨੂੰ ਫੋਨ ਕਰਨ ਵਾਲੇ ਵਿਅਕਤੀ ਨੇ ਆਪਣੀ ਪਛਾਣ ਇੱਕ ਨਿੱਜੀ ਬੈਂਕ ਦਾ ਮੁਲਾਜ਼ਮ ਦੱਸੀ ਸੀ। ਫੋਨ ‘ਤੇ ਬੈਂਕ ਕਰਮਚਾਰੀ ਬਣੇ ਠੱਗ ਨੇ ਕਾਂਬਲੀ ਨੂੰ ਕੇਵਾਈਸੀ ਅਪਡੇਟ ਕਰਨ ਲਈ ਕੁੱਝ ਬੈਂਕ ਡਿਟੇਲ ਦੇਣ ਲਈ ਕਿਹਾ ਅਤੇ ਜਿਵੇਂ ਹੀ ਉਸ ਨੂੰ ਕਾਂਬਲੀ ਦੇ ਖਾਤੇ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਕਾਂਬਲੀ ਦੇ ਖਾਤੇ ‘ਚੋਂ 1 ਲੱਖ ਰੁਪਏ ਉੱਡਾ ਦਿੱਤੇ।
ਇਹ ਵੀ ਪੜ੍ਹੋ : CDS ਰਾਵਤ ਨੂੰ ਨਮ ਅੱਖਾਂ ਨਾਲ ਧੀਆਂ ਨੇ ਦਿੱਤੀ ਵਿਦਾਈ, 17 ਤੋਪਾਂ ਤੇ 800 ਜਵਾਨ ਦੇਣਗੇ ਸਲਾਮੀ
ਹਾਲਾਂਕਿ ਸ਼ਿਕਾਇਤ ਮਿਲਦੇ ਹੀ ਸਾਈਬਰ ਪੁਲਿਸ ਨੇ ਬੈਂਕ ਦੀ ਮਦਦ ਲੈਂਦਿਆਂ ਪੈਸੇ ਦੇ ਲੈਣ-ਦੇਣ ਨੂੰ ਰਿਵਰਸ ਕਰ ਦਿੱਤਾ ਅਤੇ ਕਾਂਬਲੀ ਨੂੰ ਉਨ੍ਹਾਂ ਦੇ ਪੈਸੇ ਵਾਪਿਸ ਮਿਲ ਗਏ। ਇਸ ਦੇ ਨਾਲ ਹੀ, ਹੁਣ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਖਾਤੇ ਦਾ ਹੋਲਡਰ (ਖਾਤਾਧਾਰਕ) ਕੌਣ ਹੈ।
ਵੀਡੀਓ ਲਈ ਕਲਿੱਕ ਕਰੋ -: